ਪੈਰਿਸ, (ਸੁਖਵੀਰ ਸਿੰਘ ਸੰਧੂ) – ਕਿਸੇ ਵੀ ਅਣ ਸੁਖਾਵੀ ਘਟਨਾ ਦੀ ਮੱਦੇ ਨਜ਼ਰ ਵਿੱਚ ਫਰਾਂਸ ਦੇ ਸਕਿਉਰਟੀ ਚੀਫ ਮਿਸਟਰ ਫਿਲੀਪ ਟਰੀਲੁਕ ਨੇ ਆਈ ਐਸ ਵਲੋਂ ਮਿਲੀ ਪੈਰਿਸ ਦੀ ਮੈਟਰੋ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਤੋਂ ਬਾਅਦ ਫਰਾਂਸ ਦੇ ਵੱਡੇ ਸ਼ਹਿਰਾਂ ਅਤੇ ਖਾਸ ਕਰਕੇ ਪੈਰਿਸ ਦੀਆਂ ਜਨਤਕ ਥਾਵਾਂ ਜਿਵੇਂ ਮੈਟਰੋ ਰੇਲਵੇ ਸਟੇਸ਼ਨ,ਏਅਰਪੋਰਟ ਅਤੇ ਮਿਊਜ਼ਮ ਆਦਿ ਥਾਵਾਂ ਉਪਰ ਰੈਡ ਅਲਰਟ ਜਾਰੀ ਕੀਤਾ ਹੈ।ਕਿਸੇ ਵੀ ਲਵਾਰਿਸ ਵਸਤੂ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕਰਨ ਲਈ ਬੇਨਤੀ ਕੀਤੀ ਹੈ।ਲੋਕਾਂ ਨੂੰ ਪਬਲਿੱਕ ਥਾਵਾਂ ਉਪਰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।ਯਾਦ ਰਹੇ ਕਿ ਫਰਾਂਸ ਦੀ ਆਰਮੀ ਨੇ ਇਰਾਕ ਦੇ ਇਸਲਾਮਿੱਕ ਸਟੇਟ ਦੇ ਜਿਹਾਦੀਆਂ ਵਿਰੁਧ ਹਵਾਈ ਫਾਇਰ ਜਾਰੀ ਕੀਤੇ ਹੋਏ ਹਨ।ਹਾਲੇ ਪਿੱਛਲੇ ਦਿੱਨੀ ਹੀ ਫਰਾਂਸ ਦੇ ਇੱਕ ਪਰਬਤਰੋਹੀ ਦਾ ਇਸਲਾਮਿੱਕ ਜਿਹਾਦੀਆਂ ਨੇ ਵਹਿਸ਼ੀਆਨਾ ਢੰਗ ਨਾਲ ਸਿਰ ਕਲਮ ਕਰ ਦਿੱਤਾ ਸੀ।