ਮੋਹਾਲੀ- ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਰਾਜ ਸਭਾ ਸਾਬਕਾ ਮੰਤਰੀ ਭਾਰਤ ਸਰਕਾਰ ਸੀਨੀਅਰ ਅਕਾਲੀ ਆਗੂ ਦੁਸ਼ਹਿਰੇ ਦੇ ਸ਼ੁਭ ਮੌਕੇ ਤੇ ਲਕਸ਼ਮੀ ਨਰਾਇਣ ਮੰਦਿਰ ਫੇਜ਼-11 ਵਿਖੇ ਸ਼ਿਰਕਤ ਕੀਤੀ। ਸ੍ਰੀ ਲਕਸ਼ਮੀ ਨਰਾਇਣ ਮੰਦਿਰ ਫੇਜ਼-11 ਮੋਹਾਲੀ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਸਨ। ਇਸ ਮੌਕੇ ਡਾ ਪ੍ਰੀਤਮ ਸਿੰਘ ਡੋਡ ਵੀ ਉਨ੍ਹਾਂ ਦੇ ਨਾਲ ਸਨ। ਮੰਦਿਰ ਕਮੇਟੀ ਵਲੋਂ ਸ.ਢੀਂਡਸਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੰਦਿਰ ਕਮੇਟੀ ਵਲੋਂ ਚੈਰੀਟੇਬਲ ਦੇ ਅਧਾਰ ਤੇ ਚੱਲ ਰਹੀਆਂ ਸੇਵਾਵਾਂ ਬਦਲੇ ਤਰ੍ਹਾਂ ਦੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਮੰਦਿਰ ਵਲੋਂ ਸਮਾਜ ਸੇਵੀ ਕੰਮਾਂ ਵਿਚ ਅੱਗੇ ਹੋ ਕੇ ਹਿੱਸਾ ਪਾਇਆ ਜਾਂਦਾ ਹੈ ਜੋ ਮੰਦਿਰ ਵਲੋਂ ਗਰੀਬ ਲੋਕਾਂ ਲਈ ਕੰਪਿਊਟਰ ਸੈਂਟਰ, ਫੀਜੀਓਥਰੈਪੀ ਸੈਂਟਰ, ਮੈਡੀਕਲ ਸੈਂਟਰ ਚਲਾਏ ਜਾ ਰਹੇ ਹਨ ਇੱਕ ਵਧੀਆ ਉਪਰਾਲਾ ਹੈ। ; ਢੀਂਡਸਾ ਨੇ ਗੁਡ ਮੈਨ ਦੀ ਲਾਲਟੈਨ ਦੀ ਉਦਾਹਰਣ ਦਿੱਤੀ। ਗੁੱਡ ਮੈਨ ਇੱਕ ਅੰਗ੍ਰੇਜ਼ ਸੀ ਉਸਨੇ ਲਾਲਟੈਨ ਦੀ ਖੋਜ ਕੀਤੀ । ਉਸਨੇ ਲਾਲਟੈਨ ਦਾ ਪ੍ਰਚਾਰ ਕਰਨ ਲਈ ਔਰਤਾਂ ਨੂੰ ਚੁਣਿਆ। ਔਰਤ ਇੱਕ ਘਰ ਰੋਸ਼ਨ ਕਰਦੀ ਹੈ, ਪਹਿਲਾ ਮਾਪਿਆਂ ਦਾ ਫਿਰ ਸਹੁਰਿਆਂ ਦਾ, ਫਿਰ ਆਪਣੇ ਪੋਤੇ-ਪੋਤੀਆਂ ਦਾ। ਇਸ ਮੌਕੇ ਡਾ.ਪ੍ਰੀਤਮ ਸਿੰਘ ਡੋਡ, ਪਵਨ ਕੁਮਾਰ, ਗਗਨ ਗੁਲੇਰੀਆ, ਪਵਨ ਕੁਮਾਰ ਜਗਦੰਬਾ, ਮਹੇਸ਼ ਭਾਰਦਵਾਜ਼, ਪ੍ਰਮੋਦ ਕੁਮਾਰ ਮਿਸ਼ਰਾ ਅਤੇ ਧਰਮ ਚੰਦ ਵੀ ਹਾਜ਼ਰ ਸਨ।