ਨਵੀਂ ਦਿੱਲੀ – ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਸ ਸਾਲ ਦੀਵਾਲੀ ਤੇ ਸੋਨਾ ਖੀਦਣ ਵਾਲਿਆਂ ਲਈ ਸੁਨਿਹਿਰੀ ਮੌਕਾ ਹੈ। ਸੋਨੇ ਦੀਆਂ ਕੀਮਤਾਂ ਪਿੱਛਲੇ 15 ਮਹੀਨਿਆਂ ਦੇ ਸੱਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈਆਂ ਹਨ। ਪਲੈਟੀਨਮ ਅਤੇ ਚਾਂਦੀ ਦੇ ਰੇਟਾਂ ਵਿੱਚ ਵੀ ਬਹੁਤ ਭਾਰੀ ਕਮੀ ਆਈ ਹੈ।
ਅਮਰੀਕੀ ਅਰਥ-ਵਿਵਸਥਾ ਵਿੱਚ ਆਏ ਸੁਧਾਰ ਅਤੇ ਮਜ਼ਬੂਤੀ ਨੂੰ ਹੀ ਇਸ ਦਾ ਕਾਰਣ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਅਨੁਮਾਨ ਤੋਂ ਕਿਤੇ ਵੱਧ ਰੁਜ਼ਗਾਰ ਦੇ ਅਵਸਰ ਮਿਲਣ ਦੀ ਸੰਭਾਵਨਾ ਹੈ। ਇਸ ਲਈ ਡਾਲਰ ਦੀ ਸਾਖ ਦੁਨੀਆਂਭਰ ਵਿੱਚ ਮਜ਼ਬੂਤ ਹੋ ਰਹੀ ਹੈ।
ਅਮਰੀਕਾ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 0.41 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਸੇ ਕਰਕੇ ਸੋਨਾ 1188 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਿਆ ਹੈ। ਸੋਨੇ ਤੋਂ ਇਲਾਵਾ ਪਲੈਟੀਨਮ ਅਤੇ ਚਾਂਦੀ ਦੀਆਂ ਕੀਮਤਾਂ ਵੀ ਹੇਠਾਂ ਡਿੱਗੀਆਂ ਹਨ।
ਭਾਰਤ ਵਿੱਚ ਵੀ ਸੋਨਾ 26511 ਰੁਪੈ ਪ੍ਰਤੀ ਦਸ ਗਰਾਮ ਤੇ ਪਹੁੰਚ ਗਿਆ ਹੈ। ਚਾਂਦੀ ਵਿੱਚ ਵੀ 814 ਰੁਪੈ ਪ੍ਰਤੀ ਕਿਲੋ ਦੀ ਗਿਰਾਵਟ ਤੋਂ ਬਾਅਦ 37888 ਰੁਪੈ ਕਿਲੋ ਤੇ ਪਹੁੰਚ ਗਈ ਹੈ। ਭਾਰਤ ਸੋਨਾ ਖ੍ਰੀਦਣ ਵਿੱਚ ਸੱਭ ਤੋਂ ਮੋਹਰੀ ਦੇਸ਼ ਹੈ।