ਬਠਿੰਡਾ : ਅੱਜ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਮੀਟਿੰਗ ਅਸ਼ਵਨੀ ਕੁਮਾਰ ਸ਼ਰਮਾ ਸਕੱਤਰ ਜਨਰਲ ਪੰਜਾਬ ਹਿਊਮਨ ਰਾਈਟਸ ਪੰਜਾਬ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ ਘੋਰ ਨਿੰਦਿਆਂ ਕੀਤਾ ਜਿਸ ਵਿਚ ਉਨ੍ਹਾਂ ਸੰਗਤ ਦਰਸ਼ਨ ਵਿਚ ਬੈਠੇ ਲੋਕਾਂ ਨੂੰ ਕਿਹਾ ਸੀ ਕਿ ਡਾਕਾ ਤੁਸੀਂ ਮਾਰ ਲਓ ਪਰਚਾ ਮੈਂ ਨਹੀਂ ਹੋਣ ਦਿੰਦਾ। ਇਹ ਬਿਆਨ ਕਿਸੇ ਗੈਰ ਜਿੰਮੇਵਾਰ ਵਿਅਕਤੀ ਦਾ ਹੋ ਸਕਦਾ ਹੈ ਪਰ ਮੁੱਖ ਮੰਤਰੀ ਦਾ ਨਹੀਂ ਅਜਿਹਾ ਕਹਿ ਕੇ ਮੁੱਖ ਮੰਤਰੀ ਨੇ ਖੁਦ ਪੰਜਾਬ ਵਿਚ ਜਰਾਇਮ ਪੇਸ਼ਾਗਿਰੀ ਨੂੰ ਬੜਾਵਾ ਦਿੱਤਾ ਹੈ। ਜਦੋਂ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਨਸ਼ਿਆ ਵਿਚ ਡੁੱਬੇ ਹੋਇਆ ਹੈ ਅਤੇ ਬੇਰੋਜ਼ਗਾਰੀ ਦਾ ਸ਼ਿਕਾਰ ਹੋ ਰਿਹਾ ਹੈੇ । ਮਹਿੰਗਾਈ ਕਾਰਨ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਰੇਤਾ ਬੱਜਰੀ ਦੇ ਹਾਲਾਤ ਇਹ ਹਨ ਕਿ ਆਮ ਆਦਮੀ ਘਰ ਨਹੀਂ ਪਾ ਸਕਦਾ। ਪੰਜਾਬ ਦਾ ਮੱਧਮ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਅਤੇ ਸਰਕਾਰ ਉਪਰੋਂ ਹੋਰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਡੀਜ਼ਲ ਤੇ ਟੈਕਸ ਲਾ ਕੇ ਲੋਕਾਂ ਨੂੰ ਘਰੌ ਬੇਘਰ ਕੀਤਾ ਜਾ ਰਿਹਾ ਹੇ। ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਮੌਕੇ ਤੇ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਨੌਕਰੀ ਪੇਸ਼ਾ ਲੋਕ ਵੀ ਖੁਦਕੁਸ਼ੀਆਂ ਦੇ ਰਾਹ ਪੈਣ ਨੂੰ ਤਿਆਰ ਹਨ। ਹਰਿਆਣਾ ਵਿਚ ਬੁਢਾਪਾ ਪੈਨਸ਼ਨ ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ 1500 ਰੁਪਏ ਮਿਲਦਾ ਹੈ ਪਰ ਪੰਜਾਬ ਵਿਚ ਬੁਢਾਪਾ ਪੈਨਸ਼ਨ ਢਾਈ ਸੌ ਰੁਪਇਆ ਹੀ ਦਿੱਤਾ ਜਾਂਦਾ ਹੈ ਅਤੇ ਬੇਰੋਜ਼ਗਾਰੀ ਭੱਤਾ ਕਾਗਜ਼ਾਂ ਵਿਚ ਹੀ ਚਲਦਾ ਹੈ। ਜਿਲ੍ਹਾਂ ਪ੍ਰਧਾਨ ਮਦਨ ਲਾਲ ਬੱਗਾ ਨੇ ਦੱਸਿਆ ਪੰਜਾਬ ਮਨੁੱਖੀ ਅਧਿਕਾਰ ਦੇ ਡਿਪਟੀ ਚੇਅਰਮੈਨ ਰਾਜਵਿੰਦਰ ਸਿੰਘ ਬੈਂਸ ਵਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਲੁਧਿਆਣਾ ਨੇੜੇ ਪੁਲਿਸ ਵਲੋਂ ਝੂਠਾ ਮੁਕਾਬਲਾ ਬਣਾ ਕੇ ਦੋ ਸਕੇ ਭਰਾ ਮਾਰ ਦਿੱਤੇ ਗਏ ਹਨ। ਉਨ੍ਹਾਂ ਦੇ ਵਾਰਸ਼ਾਂ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਉਸ ਪੀੜਤ ਪਰਿਵਾਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਵੇਗਾ ਅਤੇ ਉਨ੍ਹਾਂ ਦਾ ਸਾਰਾ ਕੇਸ ਹਾਈਕੋਰਟ ਤੱਕ ਫਰੀ ਲੜਿਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਮਦਨ ਲਾਲ ਬੱਗਾ ਨੇ ਦੱਸਿਆ ਕਿ ਜਿਲ੍ਹੇ ਲੇਵਲ ਦਾ ਇਕ ਸੈਮੀਨਾਰ ਨਵੰਬਰ ਮਹੀਨੇ ਵਿਚ ਕਰਵਾਇਆ ਜਾਵੇਗਾ ਜਿਸ ਦੀ ਤਾਰੀਕ ਰਿਟਾਇਰਡ ਜਸਟਿਸ ਸ੍ਰ ਅਜੀਤ ਸਿੰਘ ਜੀ ਬੈਂਸ ਨਾਲ ਵਿਚਾਰ ਵਟਾਂਦਰਾਂ ਕਰਕੇ ਨਿਸ਼ਚਿਤ ਕੀਤੀ ਜਾਵੇਗੀ। ਉਸ ਸੈਮੀਨਾਰ ਦੀ ਤਿਆਰੀ ਵਾਸਤੇ ਅਗਲੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਨਜੀਤਇੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਦਿਹਾਤੀ ਨੇ ਕਿਹਾ ਕਿ ਪਿੰਡਾਂ ਵਿਚ ਜੋ ਲੋਕ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਹਨ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਬਹੁਤ ਘਟ ਪਤਾ ਹੈ ਉਨ੍ਹਾਂ ਨੂੰ ਅਜਿਹੇ ਸੈਮੀਨਾਰਾਂ ਵਿਚ ਆ ਕੇ ਹਾਜ਼ਰੀ ਲਵਾ ਕੇ ਕਾਨੂੰਨਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਮੌਕੇ ਜਨਰਲ ਸਕੱਤਰ ਪੰਜਾਬ ਅਸ਼ਵਨੀ ਕੁਮਾਰ, ਸਹਾਇਕ ਅਭਿਮਨਿਊ ਸਰਮਾਂ , ਇੰਦਰਨਾਥ , ਮਾਸਟਰ ਕੁਲਵੰਤ ਸਿੰਘ, ਹਰੀਸ਼ ਅਰੋੜਾ ਸਾਬਕਾ ਮੈਨੇਜਰ, ਸੰਤੋਸ਼ ਮਹੰਤ ਸਾਬਕਾ ਐਮ ਸੀ, ਐਡਵੋਕੇਟ ਸੁਰਿੰਦਰਪਾਲ ਸਿੰਘ ਖੋਖਰ , ਐਡਵੋਕੇਟ ਸਵਿਦਰ ਸਿੰਘ ਸੋਹਲ ਤੋ ਇਲਾਵਾ ਹੋਰ ਮੈਂਬਰਾਂ ਨੇ ਹਿੱਸਾ ਲਿਆ।