ਓਸਲੋ -ਨਾਰਵੇ, (ਰੁਪਿੰਦਰ ਢਿੱਲੋ) – ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਹਨਾਂ ਦੀ ਬੇਟੀ ਦਾ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ । ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਰਵੇ ਦੇ ਪ੍ਰਧਾਨ ਮੰਤਰੀ, ਮੇਅਰ ਓਸਲੋ ਤੇ ਉਚ ਅਧਿਅਕਾਰੀਆਂ ਤੇ ਨਾਰਵੇ ਦੇ ਰਾਜਾ ਪਰਿਵਾਰ ਨਾਲ ਅੱਜ ਵਿਸ਼ੇਸ ਮੁਲਾਕਾਤ ਕੀਤੀ ਤੇ ਰਾਜ ਮਹਿਲ ਚ ਸ਼ਾਨਦਾਰ ਪਰੇਡ ਕੀਤੀ ਗਈ । ਨਾਰਵੇ ਦੇ ਰਾਜੇ ਹਾਰਾਲ ਰਾਣੀ ਸੋਨੀਆ, ਸ਼ਹਿਜ਼ਾਦਾ ਹੋਕੂਨ,ਸ਼ਹਿਜਾਦੀ ਮੇਤੇ ਮਾਰੀਤ ਵੱਲੋਂ ਸ਼ਾਹੀ ਭੋਜਨ ਦੀ ਦਾਅਵਤ ਵੀ ਦਿੱਤੀ ਗਈ।ਜਿਸ ਵਿੱਚ ਨਾਰਵੇ ਦੀਆਂ ਮੰਨੀਆਂ ਪ੍ਮੰਨੀਆਂ ਹਸਤੀਆਂ ਤੋਂ ਇਲਾਵਾ ਨਾਰਵੇ ਵਿੱਚ ਵੱਸਦੇ ਉੱਘੇ ਭਾਰਤੀ ਵੀ ਸ਼ਾਮਲ ਸਨ।ਇਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਹਨ ਜੋ ਨਾਰਵੇ ਦੌਰੇ ਤੇ ਪਹੁੰਚੇ। ਨਾਰਵੇ ਤੋਂ ਭਾਰਤ ‘ਚ ਬੁਨਿਆਦੀ ਢਾਂਚੇ ਤੇ ਹੋਰ ਖੇਤਰਾਂ ਵਿਚ ਨਿਵੇਸ਼ ਨੂੰ ਆਕਰਸ਼ਤ ਕਰਨ ਲਈ ਜੋਰ ਦਿੱਤਾ ਜਾਵੇਗਾ। ਸ੍ਰੀ ਰਾਸ਼ਟਰਪਤੀ ਵੱਲੋ ਨਾਰਵੇ ਦੀ ਪਾਰਲੀਮੈਂਟ ਦਾ ਵੀ ਦੌਰਾ ਕੀਤਾ ਗਿਆ। ਸ੍ਰੀ ਪ੍ਰਣਬ ਮੁਖਰਜੀ ਨਾਰਵੇ ਵਿੱਚ ਵੱਸਦੇ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਆਪਣੀ ਦੋ ਦਿਨਾਂ ਨਾਰਵੇ ਫੇਰੀ ਉਪਰੰਤ ਕੱਲ ਫਿਨਲੈਡ ਲਈ ਰਵਾਨਾ ਹੋ ਜਾਣਗੇ।