ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਸ਼ਮੀਰ ਸਬੰਧੀ ਸਨਸਨੀਖੇਜ਼ ਬਿਆਨ ਦਿੱਤਾ ਹੈ। ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਥੋੜਾ ਭੜਕਾਉਣ ਦੀ ਲੋੜ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ ਲੋਕ ੳੇੁਥੇ ਆਪਣੇ ਭਰਾਵਾਂ ਨਾਲ ਲੜਨ ਲਈ ਤਿਆਰ ਹਨ। ਮੁਸ਼ਰੱਫ਼ ਨੇ ਗੱਲਬਾਤ ਦੌਰਾਨ ਮੋਦੀ ਨੂੰ ਵੀ ਮੁਸਲਿਮ ਵਿਰੋਧੀ ਦੱਸਦੇ ਹੋਏ ਉਸ ਨੂੰ ਨਿਸ਼ਾਨਾ ਬਣਾਇਆ।
ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਅਜਿਹਾ ਵਰਤਾਅ ਕਰ ਰਿਹਾ ਹੈ ਜਿਵੇਂ ਕਿ ਇਹ ਕੋਈ ਛੋਟਾ-ਮੋਟਾ ਦੇਸ਼ ਹੋਵੇ। ਪਰ ਭਾਰਤ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਗਲਤ ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ। ਸਾਨੂੰ ਇੱਟ ਦਾ ਜਵਾਬ ਪੱਥਰ ਵਿੱਚ ਦੇਣਾ ਚਾਹੀਦਾ ਹੈ।
ਕਸ਼ਮੀਰ ਤੇ ਭਾਰਤ ਨੂੰ ਧਮਕੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘ਕਸ਼ਮੀਰ ਵਿੱਚ ਭਾਰਤੀ ਸੈਨਾ ਦੇ ਖਿਲਾਫ਼ ਅੱਗੇ ਅਤੇ ਪਿੱਛੇ ਦੋਵੇਂ ਤਰਫ਼ ਅਸੀਂ ਜੰਗ ਕਰਨ ਵਿੱਚ ਸਮਰੱਥ ਹਾਂ। ਸਾਡੇ ਵਿੱਚ ਏਨੀ ਹਿੰਮਤ ਹੈ ਕਿ ਇਸ ਦਾ ਡਬਲ ਜਵਾਬ ਦੇ ਸਕਦੇ ਹਾਂ। ਸੈਨਾ ਹੀ ਨਹੀਂ ਸਾਡੇ ਕੋਲ ਦੂਸਰੇ ਸੋਰਸ ਵੀ ਹਨ। ਕਸ਼ਮੀਰ ਵਿੱਚ ਉਨ੍ਹਾਂ ਦੇ ਖਿਲਾਫ਼ ਹਨ। ਉਨ੍ਹਾਂ ਨੂੰ ਬਸ ਥੋੜਾ ਭੜਕਾਉਣ ਦੀ ਦੇਰ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ ਲੋਕ ਕਸ਼ਮੀਰ ਵਿੱਚ ਜਾਣ ਲਈ ਤਿਆਰ ਹਨ। ਉਹ ਕਸ਼ਮੀਰ ਵਿੱਚ ਆਪਣੇ ਭਰਾਵਾਂ ਦੇ ਨਾਲ ਲੜਨ ਲਈ ਤਿਆਰ ਹਨ।’
ਮੁਸ਼ਰੱਫ਼ ਨੇ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ, ‘ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਮੋਦੀ ਦੀ ਇਮੇਜ਼ ਐਂਟੀ-ਮੁਸਲਮਾਨ ਅਤੇ ਐਂਟੀ-ਪਾਕਿਸਤਾਨ ਦੀ ਸੀ। ਗੁਜਰਾਤ ਵਿੱਚ ਜੋ ਕੁਝ ਵੀ ਹੋਇਆ ਪੂਰੀ ਦੁਨੀਆਂ ਨੂੰ ਪਤਾ ਹੈ। ਹੁਣ ਵੀ ਉਸ ਦੇ ਬਾਰੇ ਵਿੱਚ ਦੁਨੀਆਂ ਨੂੰ ਪਤਾ ਚੱਲ ਰਿਹਾ ਹੈ।’
ਲੱਖਾਂ ਪਾਕਿਸਤਾਨੀ ਕਸ਼ਮੀਰ ‘ਚ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਹਨ : ਮੁਸ਼ਰੱਫ਼
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.