ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ ਨੇੜੇ ਉਹ ਪ੍ਰੋ. ਮੋਹਨ ਸਿੰਘ ਚੌਂਕ ਵਿਚ ਪ੍ਰੋਫ਼ੈਸਰ ਸਾਹਿਬ ਦੇ ਨਵੇਂ ਸਥਾਪਤ ਕੀਤੇ ਬੁੱਤ ਤੋਂ ਪਰਦਾ ਉਠਾ ਕੇ ਕੀਤਾ। ਉਨ੍ਹਾਂ ਆਖਿਆ ਕਿ ਜਿਉਂਦੀਆਂ ਕੌਮਾਂ ਹੀ ਆਪਣੇ ਨਾਇਕਾਂ ਨੂੰ ਯਾਦ ਰਖਦੀਆਂ ਹਨ ਅਤੇ ਇਸੇ ਨਾਲ ਹੀ ਕੌਮ ਅੱਗੇ ਵਧਦੀ ਹੈ। ਪੰਜਾਬੀ ਸਭਿਆਚਾਰ ਨੂੰ ਆਪਣੀ ਕਵਿਤਾ ਵਿਚ ਪਰੋ ਕੇ ਪ੍ਰੋ. ਮੋਹਨ ਸਿੰਘ ਨੇ ਵੀਹਵੀਂ ਸਦੀ ਦੇ ਸਮੁੱਚੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ। ਲੁਧਿਆਣਾ ਦੇ ਮੈਂਬਰ ਪਾਰਟੀਮੈਂਟ ਸ. ਗੁਰਚਰਨ ਸਿੰਘ ਗਾਲਿਬ ਦੀ ਅਚਨਚੇਤ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਰਲੀ ਭੇਂਟ ਕੀਤੀ ਗਈ।
ਪੰਜਾਬੀ ਭਵਨ, ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਗੰਭੀਰ ਸੈਮੀਨਾਰ ਅਤੇ ਕਵੀ ਦਰਬਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਵਾਇਆ ਗਿਆ ਜਿਸ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਡਾ. ਸ.ਪ. ਸਿੰਘ ਅਤੇ ਸ. ਸਰਵਣ ਸਿੰਘ ਚੰਨੀ ਨੇ ਕੀਤੀ ਜਿਸ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਸ. ਸੁਵਰਨ ਸਿੰਘ ਵਿਰਕ, ਡਾ. ਹਰਵਿੰਦਰ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਜਗਦੇਵ ਸਿੰਘ ਜੱਸੋਵਾਲ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸੁਆਗਤ ਕਰਦਿਆਂ ਆਖਿਆ ਕਿ ਪ੍ਰੋ. ਮੋਹਨ ਸਿੰਘ ਬਹੁ-ਪੱਖੀ ਸਾਹਿਤਕਾਰ ਸਨ। ਉਹ ਹਰ ਅਣਗੌਲੀ ਸ਼੍ਰੇਣੀ ਨੂੰ ਉ¤ਚਾ ਚੁੱਕਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਔਰਤਮੁਖੀ ਚੇਤਨਤਾ ਨਾਲ ਲਬਰੇਜ਼ ਸ਼ਾਇਰੀ ਕੀਤੀ। ਪ੍ਰੋ. ਮੋਹਨ ਸਿੰਘ ਫ਼ਾਊਡੇਂਸ਼ਨ ਦੇ ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ ਕਿ ਇਹ ਮੇਲਾ 1970 ਤੋਂ ਲੈ ਕੇ ਲਾਇਆ ਜਾਂਦਾ ਹੈ। 1978 ਤੋਂ ਇਸ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਦੀ ਪ੍ਰੇਰਣਾ ਨਾਲ ਪੰਜਾਬੀ ਭਵਨ ਵਿਚ ਲਿਆਂਦਾ ਗਿਆ। ਉਨ੍ਹਾਂ ਕਿਹਾ ਪ੍ਰੋ. ਮੋਹਨ ਸਿੰਘ ਵਰਗੇ ਸ਼ਾਇਰ ਦੀ ਪ੍ਰਤਿਭਾ ਦਾ ਹੀ ਕਮਾਲ ਹੈ ਕਿ ਇਸ ਮੇਲੇ ਵਿਚ ਵਿਸ਼ਵ ਭਰ ਦੇ ਪੰਜਾਬੀ ਪੁੱਜਦੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਕਾਵਿ ਦੀ ਸਮਕਾਲ ’ਚ ਪ੍ਰਸੰਗਕਿਤਾ ਬਾਰੇ ਕਰਵਾਏ ਗਏ ਸੈਮੀਨਾਰ ’ਚ ਉ¤ਘੇ ਵਿਦਵਾਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਆਪਣਾ ਪਰਚਾ ਪੇਸ਼ ਕਰਦਿਆਂ ਆਖਿਆ ਕਿ ਪ੍ਰੋ. ਮੋਹਨ ਸਿੰਘ ਹੋਰੀ ਰੁਮਾਂਸ ਤੋਂ ਸ਼ੁਰੂ ਹੋ ਕੇ ਆਜ਼ਾਦੀ ਦੇ ਤਿੜਕੇ ਹੋਏ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੀਵਨ ਭਰ ਆਪਣੀ ਚਿੰਤਨੀ ਭੂਮਿਕਾ ਅਦਾ ਕਰਦੇ ਰਹੇ। ਸ. ਸੁਵਰਨ ਸਿੰਘ ਵਿਰਕ ਹੋਰਾਂ ਪ੍ਰੋ. ਮੋਹਨ ਸਿੰਘ ਨੂੰ ਏਨਾ ਆਤਮਸਾਤ ਕਰਕੇ ਗੱਲਾਂ ਕੀਤੀਆਂ ਕਿ ਪ੍ਰੋ. ਮੋਹਨ ਸਿੰਘ ਦੇ ਵਿਚਾਰ ਤੇ ਕਵਿਤਾ ਉਨ੍ਹਾਂ ਦੇ ਅੰਦਰੋਂ ਚਸ਼ਮਾ ਬਣ ਕੇ ਫੁੱਟ ਤੁਰੀ। ਉਨ੍ਹਾਂ ਨੇ ਆਖਿਆ ਕਿ ਸਾਡੇ ਪਾਠ ਕਰਮਾ ’ਤੇ ਪੋਚਾ ਫੇਰਨ ਦੇ ਸ਼ਰਾਰਤੀ ਯਤਨਾਂ ਕਾਰਨ ਪ੍ਰੋ. ਮੋਹਨ ਸਿੰਘ ਵਧੇਰੇ ਪ੍ਰਸੰਗਕ ਹੈ। ਡਾ. ਸੈਮੂਅਲ ਗਿੱਲ ਹੋਰਾਂ ਨੇ ਪ੍ਰੋ. ਮੋਹਨ ਸਿੰਘ ਹੋਰਾਂ ਦੀ ਸਮੁੱਚੀ ਰਚਨਾ ਦਾ ਅਧਿਐਨ ਪੇਸ਼ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਰਚਨਾ ਅੱਜ ਵੀ ਓਨੀ ਹੀ ਸਾਰਥਕ ਹੈ ਜਿੰਨੀ ਉਸ ਵੇਲੇ ਸੀ। ਸੈਮੀਨਾਰ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐ¤ਸ.ਪੀ. ਸਿੰਘ ਨੇ ਦਸਿਆ ਕਿ ਪ੍ਰੋ. ਮੋਹਨ ਸਿੰਘ ਜਿੰਨੇ ਵੱਡੇ ਕਵੀ ਸਨ ਉਸ ਤੋਂ ਕਿਤੇ ਵੱਡੇ ਚਿੰਤਕ ਸਨ। ਉਨ੍ਹਾਂ ਆਖਿਆ ਕਿ ਜ¦ਧਰ ਵਾਸ ਦੌਰਾਨ ਪ੍ਰੋ. ਮੋਹਨ ਸਿੰਘ ਨੇ ‘ਤਾਜ ਮਹੱਲ’ ਵਰਗੀ ਮਹਾਨ ਕਵਿਤਾ ਲਿਖੀ। ਸ. ਸਰਵਣ ਸਿੰਘ ਚੰਨੀ ਹੋਰਾਂ ਨੇ ਕਿਹਾ ਕਿ ਧੰਨ ਹਨ ਸ਼ਾਇਰ ਲੋਕ ਜਿਹੜੇ ਸੰਘਰਸ਼ ਕਰਦਿਆਂ ਸੁਹਜਮਈ ਸੁਪਨੇ ਸਿਰਜਦੇ ਹਨ।
ਦੂਸਰੇ ਸੈਸ਼ਨ ਵਿਚ ਅਕਾਡਮੀ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਿਰਕੱਢ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਰਜੇਸ਼ ਬਾਘਾ ਚੇਅਰਮੈਨ, ਐਸ. ਸੀ. ਕਮਿਸ਼ਨ ਪੰਜਾਬ, ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸ਼ਾਇਰਾਂ ਦਾ ਮੁਹਾਂਦਰਾ ਸ਼ਿੰਗਾਰਾਨ ਵਿਚ ਕਲਾਕਾਰ, ਬੁੱਧੀਜੀਵੀਆਂ ਦਾ ਯੋਗਦਾਨ ਸਭ ਤੋਂ ਵੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਪ੍ਰੋ. ਮੋਹਨ ਸਿੰਘ ਦੱਬੇ ਕੁਚਲੇ ਵਰਗ ਦੀ ਬੁ¦ਦ ਆਵਾਜ਼ ਸੀ। ਇਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਸ. ਨ. ਸੇਵਕ, ਦਲਵੀਰ ਕੌਰ ਵੁਲਵਰਹੈਂਮਟਨ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪੂਰਨ ਸਿੰਘ ਪਾਂਧਪ ਟਰਾਂਟੋ ਸ਼ਾਮਲ ਸਨ। ਦੀਦਾਰ ਪਰਦੇਸੀ ਨੇ ਖੂਬਸੂਰਤ ਗੀਤ ਗਾ ਕੇ ਰੰਗ ਬੰਨ੍ਹਿਆ। ਕਵੀ ਦਰਬਾਰ ਵਿਚ ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਸੁਰਜੀਤ ਜੱਜ, ਮਨਜੀਤ ਇੰਦਰਾ, ਡਾ. ਗੁਰਮਿੰਦਰ ਕੌਰ ਸਿੱਧੂ, ਗੁਰਚਰਨ ਕੌਰ ਕੋਚਰ, ਸੀ. ਮਾਰਕੰਡਾ, ਡਾ. ਰਵਿੰਦਰ ਸਿੰਘ ਬਟਾਲਾ, ਰਵਿੰਦਰ ਰਵੀ, ਤਰਸੇਮ ਨੂਰ, ਨੂਰ ਮੁਹੰਮਦ ਨੂਰ, ਮਨਜਿੰਦਰ ਧਨੋਆ, ਹਰਦਿਆਲ ਸਿੰਘ ਪਰਵਾਨਾ, ਸਰਦਾਰ ਪੰਛੀ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਜਸਵੰਤ ਹਾਂਸ ਅਤੇ ਹਰਬੰਸ ਮਾਲਵਾ, ਪ੍ਰੀਤਮ ਪੰਧੇਰ, ਕੁਲਦੀਪ ਕੌਰ ਚੱਠਾ, ਡਾ. ਤੇਜਿੰਦਰ ਮਾਰਕੰਡਾ, ਹਰਨੇਕ ਕਲੇਰ, ਜਸਪ੍ਰੀਤ ਕੌਰ ਫਲਕ, ਮੀਤ ਅਨਮੋਲ, ਰਵਿੰਦਰ ਦੀਵਾਨਾ, ਪ੍ਰਭਜੋਤ ਸੋਹੀ, ਪਾਲੀ ਖ਼ਾਦਮ, ਜਸਪ੍ਰੀਤ ਸਿੱਧੂ ਆਦਿ ਸ਼ਾਮਲ ਹੋਏ। ਇਸ ਮੌਕੇ ਡਾ. ਸੁਰਜੀਤ ਪਾਤਰ ਹੋਰਾਂ ਨੇ ਗ਼ਜ਼ਲ ਸੁਣਾਉਣ ਦੇ ਨਾਲ ਨਾਲ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਹੋਰਾਂ ਨੇ ਆਪਣੇ ਵਿਰਸੇ ਵਿਚਲੀ ਕਣ ਵਾਲੀ ਲੜੀ ਨੂੰ ਸ਼ਾਇਰੀ ਤੇ ਚਿੰਤਨ ਵਿਚ ਹੋਰ ਅੱਗੇ ਤੋਰਿਆ। ਇਸ ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਸਨ। ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰਸੰਗਿਕ ਟਿੱਪਣੀਆਂ ਕਰਦਿਆਂ ਕੀਤਾ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿਚ ਪੇਸ਼ ਅਤੇ ਪਾਸ ਮਤੇ ਇਸ ਪ੍ਰਕਾਰ ਹਨ :
ਪੰਜਾਬ ਵਿਚ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ. ਨਾਲ ਸਬੰਧਿਤ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ/ਪੜ੍ਹਾਉਣ ਦੇ ਯੋਗ ਪ੍ਰਬੰਧ ਨਾ ਹੋਣ ਅਤੇ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦੇਣ ਨੂੰ ਗੰਭੀਰਤਾ ਨਾਲ ਵਾਚਿਆ ਜਾਵੇ ਤਾਂ ਜੋ ਰਾਜ ਭਾਸ਼ਾ ਐਕਟ ਦੀ ਤੌਹੀਨ ਨਾ ਹੋਵੇ। ਪੰਜਾਬ ਦੇ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਿਤ ਵਿਭਾਗਾਂ ਨੂੰ ਸਿੱਖਿਆ ਵਿਭਾਗ ਦਾ ਅੰਗ ਬਣਾਇਆ ਜਾਵੇ ਤਾਂ ਜੋ ਸਰਵ-ਪੱਖੀ ਸਭਿਆਚਾਰਕ ਵਿਕਾਸ ਲਈ ਮੌਕੇ ਵਧਣ। ਬਜ਼ੁਰਗ ਪੰਜਾਬੀ ਲੇਖਕਾਂ ਨੂੰ ਮੈਡੀਕਲ ਸਹੂਲਤਾਂ ਅਤੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਅਤੇ ਭਾਸ਼ਾ ਵਿਭਾਗ ਵਲੋਂ ਮਿਲਣ ਵਾਲੀ ਬੁਢਾਪਾ ਪੈਨਸ਼ਨ ਘੱਟੋ ਘੱਟ ਪੰਜ ਹਜ਼ਾਰ ਰੁਪਏ ਕੀਤੀ ਜਾਵੇ।
ਮੰਗ ਕੀਤੀ ਗਈ ਕਿ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬੀ ਭਾਸ਼ਾ ਦਾ 1966 ਵਾਲਾ ਰੁਤਬਾ ਬਹਾਲ ਕਰਨ ਦੀ ਮੰਗ ਕੀਤੀ ਅਤੇ ਹਰਿਆਣਾ ਵਿਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਸਥਾਪਿਤ ਕਰਨ ਲਈ ਵੀ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ।
ਪੰਜਾਬ ਸਰਕਾਰ ਤੋਂ ਫ਼ਾਊਡੇਂਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਸਥਾਪਿਤ ਹੋ ਰਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ ਰਾਜ ਭਾਸ਼ਾ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸੰਬੰਧਿਤ ਵਿਭਾਗ ਸਥਾਪਿਤ ਕਰਨ ਲਈ ਆਖਿਆ ਜਾਵੇ। ਇਲੈਕਟ੍ਰੋਨਿਕ ਮੀਡੀਆ ਵਿਸ਼ੇਸ਼ ਕਰਕੇ ਪ੍ਰਾਈਵੇਟ ਚੈਨਲ ਅਤੇ ਰੇਡੀਓ ਵਲੋਂ ਸਾਡੀ ਧਰਤੀ ਦੀਆਂ ਸਿਹਤਮੰਦ ਰਿਵਾਇਤਾਂ ਖ਼ਿਲਾਫ਼ ਪਰੋਸੀ ਜਾ ਰਹੀ ਅਸ਼ਲੀਲਤਾ ਅਤੇ ਲੱਚਰਤਾ ਨੂੰ ਬੰਦ ਕਰਨ ਲਈ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਭਾਸ਼ਾ ਮਾਹਿਰਾਂ ਦੀ ਟ੍ਰਿਬਿਊਨਲ ਦੀ ਸਥਾਪਨਾ ਕਰੇ। ਪੰਜਾਬ ਸਰਕਾਰ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਜੋੜੇ ਤਾਂ ਕਿ ਸਹੀ ਅਰਥਾਂ ਵਿਚ ਮਾਤ ਭਾਸ਼ਾ ਪੰਜਾਬੀ ਲਾਗੂ ਹੋ ਸਕੇ।