ਓਟਾਵਾ – ਕਨੇਡਾ ਦੀ ਸੰਸਦ ਦੇ ਅੰਦਰ ਤੇ ਬਾਹਰ ਕੁਝ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਇੱਕ ਜਖਮੀ ਸੈਨਿਕ ਦੀ ਮੌਤ ਹੋ ਗਈ ਹੈ।ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਜਲਦੀ ਹੀ ਪ੍ਰਧਾਨਮੰਤਰੀ ਸਟੀਫਨ ਹਾਰਪਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਸੰਸਦ ਨੂੰ ਬੰਦ ਕਰ ਦਿੱਤਾ ਗਿਆ।
ਕਨੇਡਾ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਬੰਦੂਕਧਾਰੀਆਂ ਨੇ ਸੰਸਦ, ਸ਼ਾਪਿੰਗ ਮਾਲ ਅਤੇ ਵਾਰ ਮੈਮੋਰੀਅਲ ਵਿੱਚ ਗੋਲੀਆਂ ਚਲਾਈਆਂ। ਅਜੇ ਤੱਕ ਇੱਕ ਹਮਲਾਵਰ ਮਾਰਿਆ ਗਿਆ ਹੈ ਅਤੇ ਦੂਸਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਸ਼ਕ ਹੈ ਕਿ ਉਹ ਓਟਾਵਾ ਵਿੱਚ ਹੀ ਕਿਤੇ ਛਿਪਿਆ ਹੋਇਆ ਹੈ।
ਸਥਾਨਕ ਸਮੇਂ ਅਨੁਸਾਰ ਇਹ ਘਟਨਾ ਬੁੱਧਵਾਰ ਦੀ ਸਵੇਰ ਨੂੰ 9:52 ਤੇ ਵਾਪਰੀ। ਪ੍ਰਧਾਨਮੰਤਰੀ ਹਾਰਪਰ ਉਸ ਸਮੇਂ ਸੰਸਦ ਵਿੱਚ ਕੈਬਨਿਟ ਦੀ ਮੀਟਿੰਗ ਕਰ ਰਹੇ ਸਨ। ਅੱਖੀਂ ਵੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਕ ਗਨਮੈਨ ਨੂੰ ਵਾਰ ਮੈਮੋਰੀਅਲ ਤੋਂ ਸੰਸਦ ਵੱਲ ਦੌੜਦੇ ਹੋਏ ਵੇਖਿਆ ਗਿਆ ਅਤੇ ਇਸ ਹਮਲੇ ਵਿੱਚ ਘੱਟ ਤੋਂ ਘੱਟ 20 ਗੋਲੀਆਂ ਚਲਾਈਆਂ ਗਈਆਂ। ਇਹ ਸੰਕੇਤ ਮਿਲ ਰਹੇ ਹਨ ਕਿ ਹਮਲਾਵਰ ਇੱਕ ਤੋਂ ਵੱਧ ਸਨ।ਹਾਲ ਹੀ ਵਿੱਚ ਕਿਉਬਿਕ ਪੁਲਿਸ ਦੇ ਹੱਥੋਂ ਇੱਕ ਮੁਸਲਮਾਨ ਦੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਉਸ ਵਿਅਕਤੀ ਨੇ ਜਾਣਬੁੱਝ ਕੇ ਦੋ ਸੈਨਿਕਾਂ ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਜਖਮੀ ਹੋ ਗਿਆ ਸੀ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲਾਵਰ ਕਿਸ ਸੰਗਠਨ ਨਾਲ ਸਨ ਜਾਂ ਉਨ੍ਹਾਂ ਦੀ ਇਸ ਵਾਰਦਾਤ ਪਿੱਛੇ ਕੀ ਮੰਸ਼ਾ ਸੀ।
ਕਨੇਡਾ ਦੀ ਸੰਸਦ ‘ਚ ਹੋਈ ਗੋਲੀਬਾਰੀ ਦੌਰਾਨ ਦੋ ਮਾਰੇ ਗਏ
This entry was posted in ਅੰਤਰਰਾਸ਼ਟਰੀ.