ਅੰਮ੍ਰਿਤਸਰ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਦੀ ਗੁਰੂਦੁਆਰਾ ਪ੍ਰਿੰਟਿੰਗ ਪ੍ਰੈਸ ਦੀ ਦੁਰਵਰਤੋ ਕਰਨ ਦੇ ਦੋਸ਼ ਲਗਾਉਦਿਆ ਕਿਹਾ ਕਿ ਸਿਰਸਾ ਨੇ ਦੀਵਾਲੀ ਤੇ ਇੱਕ ਲੱਖ ਗਰੀਟਿੰਗ ਕਾਰਡ ਕਮੇਟੀ ਦੀ ਪ੍ਰੈਸ ਤੋ ਛੱਪਵਾ ਕੇ ਵੰਡੇ ਹਨ ਜਿਹਨਾਂ ਉਪਰ ਸਿਰਸਾ ਤੇ ਉਸ ਦੀ ਧਰਮ ਪਤਨੀ ਦੀ ਤਸਵੀਰ ਛਾਪੀ ਗਈ ਹੈ ਜਦ ਕਿ ਸਿਰਸਾ ਦੀ ਪਤਨੀ ਦਿੱਲੀ ਕਮੇਟੀ ਵਿੱਚ ਨਾ ਕੋਈ ਅਧਿਕਾਰੀ ਹੈ ਅਤੇ ਨਾ ਹੀ ਮੈਂਬਰ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਗੁਰੂਦੁਆਰਾ ਪ੍ਰਿੰਟਿੰਗ ਪ੍ਰੈਸ ਸਿਰਫ ਸ੍ਰੀ ਗੁਰੂ ਗਰੰਥ ਸਾਹਬ ਦੇ ਸਰੂਪਾਂ ਦੀ ਛੱਪਵਾਈ ਤੇ ਹੋਰ ਲੋੜੀਂਦਾ ਧਾਰਮਿਕ ਲਿਟਰੇਚਰ ਛਾਪਣ ਲਈ ਹੀ ਲਗਾਈ ਗਈ ਹੈ ਪਰ ਮੌਜੂਦਾ ਪ੍ਰਬੰਧਕਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛੱਪਵਾਈ ਪੂਰਣ ਵਿੱਚ ਬੰਦ ਕਰ ਦਿੱਤੀ ਹੈ ਤੇ ਸਰੂਪ ਸਿੱਧੇ ਸ਼੍ਰੋਮਣੀ ਕਮੇਟੀ ਕੋਲੋ ਲੈ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਪ੍ਰੈਸ ਵਿੱਚੋ ਕਿਸੇ ਵੀ ਕੀਮਤ ਤੇ ਕੋਈ ਵੀ ਗਰੀਟਿੰਗ ਕਾਰਡ ਨਹੀ ਛਪਵਾਇਆ ਜਾ ਸਕਦਾ ਪਰ ਸਿਰਸਾ ਨੇ ਸਾਰੇ ਕਾਇਦੇ ਕਨੂੰਨਾ, ਨਿਯਮਾਂ ਤੇ ਮਰਿਆਦਾ ਦੀ ਉਲੰਘਣਾ ਕਰਕੇ ਗੁਰੂਦੁਆਰੇ ਦੀ ਪ੍ਰੈਸ ਵਿੱਚੋ ਇੱਕ ਲੱਖ ਗਰੀਟਿੰਗ ਕਾਰਡ ਛਪਵਾਏ ਜਿਹਨਾਂ ਉਪਰ ਇੱਕ ਪਾਸੇ ਸਿਰਸਾ ਤੇ ਦੂਸਰੇ ਪਾਸੇ ਉਸ ਦੀ .ਐਮ.ਸੀ.ਡੀ ਦੀ ਮੈਂਬਰ ਪਤਨੀ ਸਤਵਿੰਦਰ ਕੌਰ ਦੀ ਤਸਵੀਰ ਛਾਪੀ ਗਈ ਹੈ ਜਿਹੜੀ ਨਾ ਤਾਂ ਦਿੱਲੀ ਕਮੇਟੀ ਵਿੱਚ ਕੋਈ ਆਹੁਦੇਦਾਰ ਹੈ ਤੇ ਨਾ ਹੀ ਮੈਂਬਰ। ਉਹਨਾਂ ਕਿਹਾ ਕਿ ਇਹ ਕਾਰਡ ਵਧੇਰੇ ਕਰਕੇ ਰਾਜੌਰੀ ਗਾਰਡਨ ਇਲਾਕੇ ਵਿੱਚ ਵੰਡੇ ਗਏ ਹਨ ਜਿਥੋ ਸਿਰਸਾ ਦਿੱਲੀ ਵਿਧਾਨ ਸਭਾ ਵਿੱਚ ਵਿਧਾਇਕ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋ ਪਹਿਲਾਂ ਹੀ ਗੁਰੂ ਦੀ ਗੋਲਕ ਨੂੰ ਦੋਹੀ ਹੱਥੀ ਲੁੱਟਿਆ ਜਾ ਰਿਹਾ ਹੈ ਜੋ ਗੋਲਕ ਵਿੱਚ ਮਾਇਆ ਪਾਉਣ ਵਾਲੀਆ ਸੰਗਤਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਦੀ ਦੁਰਵਰਤੋ ਇਹ ਕੋਈ ਪਹਿਲੀ ਵਾਰੀ ਨਹੀ ਹੋਈ ਸਗੋ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਕਈ ਵਾਰੀ ਗੋਲਕ ਵਿੱਚੋ ਮਾਇਆ ਖਰਚ ਕਰਕੇ ਵਿਦੇਸ਼ਾਂ ਦੇ ਬੇਲੋੜੇ ਟੂਰ ਵੀ ਲਗਾ ਚੁੱਕੇ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਸਮਾਂ ਆਉਣ ਤੇ ਇਹਨਾਂ ਕੋਲੋ ਗੁਰੂ ਦੀ ਗੋਲਕ ਦੀ ਪੈਨੀ ਪੈਨੀ ਦਾ ਹਿਸਾਬ ਜਰੂਰ ਲਵੇਗੀ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂਦੁਆਰਾ ਪ੍ਰਿੰਟਿੰਗ ਪ੍ਰੈਸ ਵਿੱਚੋ ਛਪਵਾਏ ਗਰੀਟਿੰਗ ਕਾਰਡ- ਸਰਨਾ
This entry was posted in ਭਾਰਤ.