ਤਲਵੰਡੀ ਸਾਬੋ – ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਲੜਾਈ ਕਰਕੇ ਪੰਜਾਬ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਇਨਾਂ ਦੀ ਲੜਾਈ ਕਰਕੇ ਪੰਜਾਬ ਵਿੱਚ ਚੋਣਾਂ ਕਿਸੇ ਵੀ ਸਮੇ ਹੋ ਸਕਦੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਤਲਵੰਡੀ ਸਾਬੋ ਦੇ ਨਵ ਨਿਯੁਕਤ ਹਲਕਾ ਇੰਚਾਰਜ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਖੁਸਬਾਜ ਜਟਾਣਾ ਨੇ ਇਥੇ ਰੱਖੇ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਅੱਜ ਜਟਾਣਾ ਦੀ ਅਗਵਾਈ ਵਿੱਚ ਹਲਕੇ ਦੇ ਕਾਂਗਰਸੀਆਂ ਦਾ ਇੱਕ ਇਕੱਠ ਸਥਾਨਕ ਸ਼ੇਰ ਏ ਪੰਜਾਬ ਪੈਲੇਸ ਵਿੱਚ ਰੱਖਿਆ ਗਿਆ ਸੀ।ਉਨਾਂ ਇਸ ਮੋਕੇ ਸੰਬੋਧਨ ਕਰਦਿਆਂ ਹਲਕੇ ਤਲਵੰਡੀ ਸਾਬੋ ਵਿੱਚ ਕਾਗਰਸ ਦੇ ਵਿਧਾਇਕ ਵੱਲੋ ਪਾਰਟੀ ਛੱਡਣ ਤੋ ਬਾਅਦ ਪਾਰਟੀ ਵਰਕਰਾਂ ਵਿੱਚ ਨਿਰਾਸਤਾਂ ਦੇਖਣ ਨੂੰ ਮਿਲ ਰਹੀ ਸੀ ਅਤੇ ਅਕਾਲੀਆਂ ਵੱਲੋ ਲਗਤਾਰ ਕਾਂਗਰਸੀਆਂ ਨਾਲ ਕੀਤੇ ਜਾ ਰਹੇ ਧੱਕੇਸਾਹੀ ਕਰਕੇ ਮਾਮਲੇ ਦਰਜ ਕੀਤੇ ਜਾ ਰਹੇ ਸਨ ਉਨਾਂ ਅਕਾਲੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇ ਸਾਡੇ ਕਿਸੇ ਵੀ ਵਰਕਰ ਤੇ ਝੂਠਾ ਮਾਮਲਾ ਦਰਜ ਕੀਤਾ ਗਿਆਂ ਤਾਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ।ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿੱਚ ਜੰਗਲ ਰਾਜ ਬਣਾਇਆਂ ਹੋਇਆਂ ਹੈ ਹਰ ਪਾਸੇ ਲੁੱਟ ਕੀਤੀ ਜਾ ਰਹੀ ਹੈ ਇੰਨੀ ਹੀ ਨਹੀ ਸਗੋ ਜਿਸ ਕਰਕੇ ਸੂਬੇ ਦੇ ਲੋਕਾਂ ਦੇ ਨਾਲ ਨਾਲ ਇਨਾਂ ਦੇ ਆਗੂ ਵੀ ਪਾਰਟੀ ਦੇ ਵੱਡੇ ਆਗੂਆਂ ਤੋ ਤੰਗ ਹਨ।ਖੁਸਬਾਜ ਜਟਾਣਾ ਦੇ ਆਪਣੇ ਭਾਸਣ ਵਿੱਚ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਹਰ ਵਰਗ ਦੁਖੀ ਹੈ ਜਿਸ ਦੇ ਚਲਦੇ ਪੰਜਾਬ ਦਾ ਅੰਨਦਾਤਾ ਆਪਣੀ ਹੱਡ ਭੰਨਵੀ ਮਿਹਨਤ ਨਾਲ ਫਸਲ ਉਗਾਉਣ ਤੋ ਬਾਅਦ ਵੀ ਆਪਣੀ ਫਸਲਾਂ ਨੂੰ ਵੇਚਣ ਲਈ ਹਰਿਆਣਾ ਵੱਲ ਜਾ ਰਿਹਾ ਹੈ ਜਿਸ ਤੋ ਅਕਾਲੀ ਸਰਕਾਰ ਦਾ ਕਿਸਾਨ ਪੱਖੀ ਕਹਾਉਣ ਦਾ ਨਾਰਾ ਵੀ ਨੰਗਾ ਹੁੰਦਾ ਹੈ।
ਇਸ ਤੋ ਬਾਅਦ ਜਟਾਣਾ ਨੇ ਵੱਡੇ ਕਾਫਲੇ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਜਿੰਨਾ ਨੂੰ ਤਖ਼ਤ ਸਾਹਿਬ ਦੇ ਪ੍ਰਬੰਧਕਾ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਪਾਰਟੀ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ,ਪੰਜਾਬ ਕਾਂਗਰਸ ਦੇ ਸੂਬਾਈ ਸਕੱਤਰ ਟਹਿਲ ਸਿੰਘ ਸੰਧੂ, ਸਾਬਕਾ ਜਿਲ੍ਹਾ ਪ੍ਰਧਾਨ ਬਠਿੰਡਾ ਅਜੈ ਸਾਹਨੀ,ਨਛੱਤਰ ਮਾਨ ਸਕੱਤਰ ਪੰਜਾਬ ਕਾਂਗਰਸ,ਪੀ.ਪੀ.ਪੀ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਸਿੱਧੂ,ਸੀਨ:ਕਾਂਗਰਸੀ ਆਗੂ ਅਨਿਲ ਭੋਲਾ ਤੇ ਰਾਜ ਨੰਬਰਦਾਰ,ਬਲਵੀਰ ਕਾਕਾ ਜਿਲ੍ਹਾ ਪ੍ਰਧਾਨ ਕਿਸਾਨ ਸੈੱਲ,ਸੀਨ:ਆਗੂ ਅਸ਼ੋਕ ਕੁਮਾਰ,ਯੂਥ ਕਾਂਗਰਸ ਜਨ:ਸਕੱ: ਸੰਦੀਪ ਭੁੱਲਰ, ਰਿਕੀ ਸੰਧੂ,ਰਮੇਸ਼ ਰਾਮਾਂ,ਹਰਪ੍ਰੀਤ ਸਿੰਘ ਬਹਿਣੀਵਾਲ,ਚੁਸਪਿੰਦਰ ਸਿੰਘ,ਕ੍ਰਿਸ਼ਨ ਭਾਗੀਵਾਂਦਰ,ਪ੍ਰੇਮ ਕੁਮਾਰ ਗੋਗੀ ਨੰਬਰਦਾਰ,ਬੱਬੀ ਮਾਨਵਾਲ ਬਲਾਕ ਸੰਮਤੀ ਮੈਂਬਰ,ਚਰਨਜੀਤ ਕੋਟਬਖਤੂ,ਨਵਦੀਪ ਗੋਲਡੀ ਬਲਾਕ ਪ੍ਰਧਾਨ ਯੂਥ ਕਾਂਗਰਸ ਤਲਵੰਡੀ ਸਾਬੋ,ਰਾਜਨ ਗਰਗ,ਪਵਨ ਮਾਨੀ,ਗੁਰਿੰਦਰ ਜੋਗੇਵਾਲਾ,ਅਵਤਾਰ ਤਾਰੀ ਲਹਿਰੀ,ਸੱਤਪਾਲ ਲਹਿਰੀ, ਨਛੱਤਰ ਸਿੰਘ ਤੰਗਵਾਲੀ,ਦਰਸਨ ਮਾਨ,ਬੇਅੰਤ ਸਿੰਘ ਬਲਾਕ ਪ੍ਰਧਾਨ ਰਾਮਾਂ, ਗੁਰਵਿੰਦਰ ਸਾਬਕਾ ਸਰਪੰਚ ਜੋਗੇਵਾਲਾ,ਟਿੱਕੂ ਪਹਿਲਵਾਨ, ,ਲੱਕੀ ਜਿਲਾ ਪ੍ਰਧਾਨ ਐਨ.ਐਸ.ਯੂ.ਆਈ ਬਠਿੰਡਾ,ਚਰਨਜੀਤ ਕੋਟਬਖਤੂ,ਮਹਿਲਾ ਵਿੰਗ ਆਗੂ ਵੀਰਪਾਲ ਰਾਣੀ,ਯੂਥ ਆਗੂ ਗੁਰਵਿੰਦਰ ਚੀਨੂੰ ਆਦਿ ਹਾਜਿਰ ਸਨ।
ਅਕਾਲੀਆਂ ਦੇ ਹਰ ਧੱਕੇਸਾਹੀ ਦਾ ਜਵਾਬ ਦਿੱਤਾ ਜਾਵੇਗਾ ..ਜਟਾਣਾ
This entry was posted in ਪੰਜਾਬ.