ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸਲਾਮਿਕ ਸਟੇਟ ਦੇ ਖਿਲਾਫ਼ ਲੜ੍ਹਨ ਲਈ 1500 ਹੋਰ ਸੈਨਿਕ ਭੇਜਣ ਦਾ ਫੈਂਸਲਾ ਕੀਤਾ ਹੈ। ਇਹ ਸੈਨਿਕ ਕੁਰਦਿਸ਼ ਲੜਾਕਿਆਂ ਅਤੇ ਇਰਾਕ ਸਰਕਾਰ ਦੀ ਮੱਦਦ ਕਰਨਗੇ।
ਇਰਾਕ ਵਿੱਚ ਆਈਐਸ ਨਾਲ ਨਜਿਠਣ ਲਈ ਉਨ੍ਹਾਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਲਈ ਯੋਜਨਾਵਾਂ ਤਿਆਰ ਕਰਨ ਲਈ ਸਲਾਹ ਮਸ਼ਵਰਾ ਦੇਣ ਵਾਲੇ ਗਰੁੱਪ ਤੋਂ ਇਲਾਵਾ ਟਰੇਂਡ ਸੈਨਿਕ ਵੀ ਭੇਜੇ ਜਾਣਗੇ। ਇਨ੍ਹਾਂ ਨੂੰ ਇਰਾਕ ਦੇ ਵੱਖ-ਵੱਖ ਹਿੱਸਿਆਂ ਵਿੱਚ ਤੈਨਾਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਕੁਝ ਨੂੰ ਇਰਾਕ ਦੇ ਪੱਛਮੀ ਅਨਬਰ ਸੂਬੇ ਵਿੱਚ ਤੈਨਾਤ ਕੀਤਾ ਜਾਵੇਗਾ ਤਾਂ ਜੋ ਇੱਥੇ ਅੱਡਾ ਜਮਾ ਚੁੱਕੇ ਆਈ ਐਸ ਅੱਤਵਾਦੀਆਂ ਨੂੰ ਖਦੇੜਿਆ ਜਾ