ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ –ਭਾਜਪਾ ਸਰਕਾਰ ਰਾਜਨੀਤਕ ਅਤੇ ਵਿੱਤੀ ਤੌਰ ਤੇ ਸਮਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਿੱਤੀ ਹਾਲਾਤ ਇਸ ਤਰ੍ਹਾਂ ਵਿਗੜ ਚੁੱਕੇ ਹਨ ਕਿ ਇਹ ਕੇਂਦਰ ਅਤੇ ਬੀਜੇਪੀ ਤੇ ਨਿਰਭਰ ਹੋ ਕੇ ਰਹਿ ਗਈ ਹੈ।
ਮਹਾਰਾਜਾ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਪਣੇ ਰੁਟੀਨ ਦੇ ਖਰਚ ਚਲਾਉਣ ਲਈ ਵੀ ਕੇਂਦਰ ਤੋਂ ਫੰਡ ਮੰਗ ਰਹੀ ਹੈ। ਜਦੋਂ ਕਿ ਉਸ ਨੂੰ ਆਪਣੇ ਵਿੱਤੀ ਹਾਲਾਤ ਸੁਧਾਰਨ ਲਈ ਨੀਤੀਆਂ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਦੇ ਵਿੱਤੀ ਹਾਲਾਤ ਤਾਂ ਖਰਾਬ ਹੈ ਹੀ ਹਨ, ਪਰ ਰਾਜਨੀਤਕ ਸਥਿਤੀ ਵੀ ਠੀਕ ਨਹੀਂ ਹੈ। ਅਕਾਲੀ ਦਲ ਅਤੇ ਬੀਜੇਪੀ ਦਾ ਇੱਕ ਦੂਸਰੇ ਤੋਂ ਵਿਸ਼ਵਾਸ਼ ਉਠ ਚੁੱਕਿਆ ਹੈ। ਅਜਿਹੇ ਹਾਲਾਤ ਵਿੱਚ ਸਰਕਾਰ ਦਾ ਧਿਆਨ ਆਪਣੀ ਕੰਮਕਾਰ ਵਿੱਚ ਘੱਟ ਅਤੇ ਬਚਾਅ ਵਿੱਚ ਵੱਧ ਲਗਾ ਹੋਇਆ ਹੈ।