ਲੰਡਨ – ਇਸਲਾਮਿਕ ਸਟੇਟ ਲਈ ਲੜ ਰਹੀ ਬ੍ਰਿਟਿਸ਼ ਅੱਤਵਾਦੀ ਮਹਿਲਾ ਸਮਾਥਾ ਲਿਊਥਵੇਟ ਨੂੰ ਇੱਕ ਰੂਸੀ ਸਨਾਈਪਰ ਨੇ ਮਾਰ ਦਿੱਤਾ ਹੈ। ‘ਵਾਈਟ ਵਿਡੋ’ ਦੇ ਨਾਂ ਨਾਲ ਜਾਣੀ ਜਾਂਦੀ 30 ਸਾਲਾ ਸਮਾਥਾ ਦਾ ਨਾਮ ਬ੍ਰਿਟੇਨ ਦੀ ਮੋਸਟ ਵਾਂਟਿਡ ਸੂਚੀ ਵਿੱਚ ਸ਼ਾਮਿਲ ਹੈ। ਰੂਸ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਸਮਾਥਾ ਨੂੰ ਗੋਲੀ ਮਾਰਨ ਵਾਲੇ ਸਨਾਈਪਰ ਨੂੰ ਦਸ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਸਮਾਂਥਾ ਜੁਲਾਈ 2005 ਨੂੰ ਲੰਡਨ ਵਿੱਚ ਆਤਮਘਾਤੀ ਹਮਲਾ ਕਰਨ ਵਾਲੇ ਲਿੰਡਸੇ ਦੀ ਵਿਧਵਾ ਸੀ।ਇਸ ਹਮਲੇ ਵਿੱਚ 52 ਲੋਕ ਮਾਰੇ ਗਏ ਸਨ।ਇਸ ਹਮਲੇ ਤੋਂ ਬਾਅਦ ਉਹ ਅੰਡਰਗਰਾਊਂਡ ਹੋ ਗਈ ਸੀ। ਬਾਅਦ ਵਿੱਚ ਉਹ ਸੋਮਾਲੀਅਨ ਅੱਤਵਾਦੀ ਸੰਗਠਨ ਅਲ-ਸ਼ਬਾਬ ਨਾਲ ਜੁੜੀ ਅਤੇ ‘ਵਾਈਟ ਵਿਡੋ’ ਦੇ ਨਾਮ ਨਾਲ ਪ੍ਰਸਿੱਧ ਹੋ ਗਈ। ਇਸ ਦਾ ਨਾਮ ਨੈਰੋਬੀ ਵਿੱਚ ਖੂਨੀ ਤਾਂਡਵ ਮੱਚਾਉਣ ਵਾਲੇ ਅੱਤਵਾਦੀਆਂ ਵਿੱਚ ਵੀ ਸ਼ਾਮਿਲ ਸੀ। 2013 ਵਿੱਚ ਨੈਰੋਬੀ ਦੇ ਮਾਲ ਵਿੱਚ ਹੋਏ ਹਮਲੇ ਵਿੱਚ ਇਸ ਦਾ ਹੱਥ ਸੀ।
‘ਵਾਈਟ ਵਿਡੋ’ ਦੋ ਮਹੀਨੇ ਪਹਿਲਾਂ ਇਸਲਾਮਿਕ ਸਟੇਟ ਦੇ ਅੱਤਵਾਦੀ ਸਮਗਠਨ ਵਿੱਚ ਸ਼ਾਮਿਲ ਹੋਈ ਸੀ। ਉਹ ਸੀਰੀਆ ਵਿੱਚ ਮਹਿਲਾ ਆਤਮਘਾਤੀ ਹਮਲਾਵਰ ਦਸਤਿਆਂ ਨੂੰ ਟਰੇਨਿੰਗ ਦੇਣ ਦਾ ਕੰਮ ਕਰਦੀ ਸੀ। ਉਹ ਆਈਐਸਆਈਐਸ ਦੀ ਪ੍ਰਭਾਵਸ਼ਾਲੀ ਨੇਤਾ ਮੰਨੀ ਜਾਂਦੀ ਸੀ। ਅਮਰੀਕਾ, ਬ੍ਰਿਟੇਨ ਅਤੇ ਕੀਨੀਆ ਉਸ ਦੀ ਤਲਾਸ਼ ਵਿੱਚ ਸਨ।
‘ਵਾਈਟ ਵਿਡੋ’ ਨੂੰ ਗੋਲੀ ਮਾਰਨ ਵਾਲੇ ਰੂਸੀ ਸਨਾਈਪਰ ਨੂੰ ਦਸ ਲੱਖ ਡਾਲਰ ਦਾ ਇਨਾਮ
This entry was posted in ਅੰਤਰਰਾਸ਼ਟਰੀ.