“ਉਹ ਕੌਮਾਂ ਜਲਦੀ ਖ਼ਤਮ ਹੋ ਜਾਂਦੀਆਂ ਹਨ, ਜੋ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੀਆਂ ਹਨ। ਇਸ ਲਈ ਸਾਨੂੰ ਆਪਣੀ ਵਿਰਾਸਤ ਦੀ ਸੰਭਾਲ ਲਈ ਤਤਪਰ ਰਹਿਣਾ ਚਾਹੀਦਾ ਹੈ”।ਇਸ ਵਿਚਾਰ ਨੂੰ ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਸ਼ਿਮਲਾਪੁਰੀ ਨੇ ਸਿੱਧ ਕਰਦਿਆਂ ਸਕੂਲ ਵਿੱਚ ‘ਤੀਆਂ ਦਾ ਤਿਉਹਾਰ’ ਅਤੇ ਸੱਭਿਆਚਾਰਕ ਮੇਲਾ ਕਰਵਾਇਆ।
ਸਮਾਗਮ ਵਿੱਚ ਕਰਵਾਏ ਗਏ ਮਿਸ ਤੀਜ ਮੁਕਾਬਲੇ ਵਿੱਚ ਵੱਖ-ਵੱਖ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜਿਸ ਵਿੱਚ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ‘ਮਹਿੰਦੀ, ਕਰੋਸ਼ੀਆ, ਕਢਾਈ ਅਤੇ ਬੰਬਲ ਵੱਟ’ ਪੰਜਾਬੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।
ਬਾਰ੍ਹਵੀਂ ਦੀ ਮਿਸ ਅਮਨਦੀਪ ਕੌਰ ਨੇ ਮਿਸ ਤੀਜ ਅਤੇ ਮਿਸ ਰਵਿੰਦਰ ਕੌਰ ਨੇ ਰਨਰ-ਅੱਪ ਦਾ ਹਾਈ ਸਕੂਲ ਦੀ ਮਿਸ ਕਮਲਦੀਪ ਕੌਰ ਨੇ ਮਿਸ ਤੀਜ ਅਤੇ ਅਰਸ਼ਪ੍ਰੀਤ ਕੌਰ ਨੇ ਰਨਰ-ਅੱਪ ਅਤੇ ਪ੍ਰਾਇਮਰੀ ਸਕੂਲ ਦੀ ਮਿਸ ਸਿਮਰ ਕੌਰ ਨੇ ਮਿਸ ਤੀਜ ਅਤੇ ਮਿਸ ਖੁਸ਼ਪ੍ਰੀਤ ਕੌਰ ਨੇ ਰਨਰ-ਅੱਪ ਦਾ ਖਿਤਾਬ ਹਾਸਿਲ ਕੀਤਾ।
ਇਸ ਤੋਂ ਇਲਾਵਾ ਲੜਕਿਆਂ ਵੱਲੋਂ ਸੱਭਿਆਚਿਰਕ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦਾ ਲੋਕ-ਨਾਚ ਭੰਗੜਾ, ਜਾਗੋ, ਕਲੀਆਂ, ਸਕਿੱਟ ਅਤੇ ਗੀਤ ਆਦਿ ਪੇਸ਼ ਕੀਤੇ ਗਏ।
ਇਸ ਸਮਾਰੋਹ ਵਿੱਚ ਪ੍ਰਿੰਸੀਪਲ ਸ. ਗੁਰਬਚਨ ਸਿੰਘ ਗਰੇਵਾਲ, ਸ. ਗੁਰਪ੍ਰੀਤ ਸਿੰਘ, ਸ. ਪਰਮਜੀਤ ਸਿੰਘ, ਹਰਜੀਤ ਕੌਰ, ਸਰਬਜੀਤ ਕੌਰ ਤੇ ਜਗਦੀਪ ਕੌਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਵਿੱਚ ਤੀਆਂ ਦਾ ਤਿਉਹਾਰ ਅਤੇ ਸਭਿਆਚਾਰਿਕ ਮੇਲਾ
This entry was posted in ਪੰਜਾਬ.