ਫ਼ਤਹਿਗੜ੍ਹ ਸਾਹਿਬ – “ਇਨਸਾਨੀਅਤ ਅਤੇ ਮਨੁੱਖਤਾ ਵਾਲੀ ਵਿਸ਼ਾਲਤਾ ਭਰੀ ਸੋਚ ਅਧੀਨ ਸਿੱਖ ਕੌਮ ਸਰਬੱਤ ਦਾ ਭਲਾ ਚਾਹੁੰਣ ਦੀ ਹਾਮੀ ਹੈ । ਲੇਕਿਨ ਸੈਟਰ ਦੀਆਂ ਹਕੂਮਤਾਂ, ਉਸ ਦੀਆਂ ਖੂਫੀਆ ਏਜੰਸੀਆਂ, ਆਈ.ਬੀ. ਅਤੇ ਰਾਅ ਤੇ ਪੰਜਾਬ ਦੀ ਬਾਦਲ ਹਕੂਮਤ ਦੀ ਸਹਿ ਉਤੇ ਹੀ ਸਿਰਸੇ ਵਾਲਾ ਸਾਧ ਅਤੇ ਹੋਰ ਮੁਤੱਸਵੀ ਸੋਚ ਵਾਲੇ ਡੇਰੇਦਾਰ ਪੰਜਾਬ ਸੂਬੇ ਵਿਚ ਸਿੱਖ ਕੌਮ ਵਿਰੋਧੀ ਪ੍ਰਚਾਰ ਵੀ ਕਰ ਰਹੇ ਹਨ ਅਤੇ ਸਿੱਖਾਂ ਉਤੇ ਜਾਨਲੇਵਾ ਹਮਲੇ ਵੀ ਕਰ ਰਹੇ ਹਨ । ਪੰਜਾਬ ਅਤੇ ਸੈਟਰ ਦੀਆਂ ਫੋਰਸਾ, ਸੁਰੱਖਿਆ ਦਸਤੇ ਸਥਿਤੀ ਨੂੰ ਨਿਰਪੱਖਤਾ ਨਾਲ ਕਾਬੂ ਕਰਨ ਦੀ ਬਜ਼ਾਇ ਸਿਰਸੇ ਵਾਲੇ ਸਾਧ ਦੀ ਪਿੱਠ ਪੂਰਕੇ ਬੱਲਦੀ ਉਤੇ ਤੇਲ ਪਾਉਣ ਦਾ ਕੰਮ ਕਰ ਰਹੀਆ ਹਨ। ਜਿਸ ਦੇ ਨਤੀਜੇ ਕਦੀ ਵੀ ਕਾਰਗਰ ਸਾਬਿਤ ਨਹੀਂ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਮੱਖੂ (ਫਿਰੋਜ਼ਪੁਰ) ਵਿਖੇ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ ਦੇ ਚੇਲ੍ਹਿਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਸਿੱਖਾਂ ਉਤੇ ਹੋਏ ਹਮਲੇ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਵੀ ਨਿਰੰਕਾਰੀਆ ਨੇ ਸੈਟਰ ਅਤੇ ਬਾਦਲ ਹਕੂਮਤ ਦੀ ਸਹਿ ਤੇ ਹੀ ਸਿੱਖਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਕੀਤੇ ਸਨ । ਜਿਸ ਦੀ ਬਦੌਲਤ ਲੰਮਾਂ ਸਮਾਂ ਪੰਜਾਬ ਅਤੇ ਭਾਰਤ ਦੇ ਨਿਵਾਸੀਆ ਨੂੰ ਸੰਤਾਪ ਭੋਗਣਾ ਪਿਆ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਦੀ ਸਥਿਤੀ ਬਿਲਕੁਲ ਅਸਫ਼ਲ ਹੋ ਚੁੱਕੀ ਸੀ । ਇਸ ਸਾਜਿ਼ਸ ਵਿਚੋ ਹੀ ਭਾਰਤ ਦੇ ਹੁਕਮਰਾਨਾਂ ਨੇ ਬਲਿਊ ਸਟਾਰ ਆਪ੍ਰੇਸ਼ਨ ਅਤੇ 1984 ਦਾ ਸਿੱਖ ਕਤਲੇਆਮ ਪੈਦਾ ਕੀਤਾ । ਹੁਣ ਜੋ ਸਿਰਸੇ ਵਾਲੇ ਸਾਧ ਨੂੰ ਸਰਕਾਰੀ ਪ੍ਰਸਤੀ ਅਧੀਨ ਜੈਂਡ ਸੁਰੱਖਿਆ ਦੇ ਕੇ ਅਤੇ ਉਸਦੇ ਪ੍ਰਚਾਰਕਾਂ ਨੂੰ ਪੰਜਾਬ ਦੀ ਗੁਰੂਆਂ ਦੀ ਧਰਤੀ ਤੇ ਸਿੱਖ ਕੌਮ ਅਤੇ ਸਿੱਖ ਧਰਮ ਵਿਰੁੱਧ ਪ੍ਰਚਾਰ ਕਰਨ ਲਈ ਪਿੱਠ ਠੋਕੀ ਜਾ ਰਹੀ ਹੈ, ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੁਤੱਸਵੀ ਹੁਕਮਰਾਨ ਅਤੇ ਸਿਰਸੇ ਵਾਲੇ ਸਾਧ ਵਰਗੇ ਡੇਰੇਦਾਰ ਹੀ ਜਿ਼ੰਮੇਵਾਰ ਹੋਣਗੇ, ਸਿੱਖ ਕੌਮ ਨਹੀਂ । ਜਦੋਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵੈਰ ਵਿਰੋਧ ਨਹੀਂ ਅਤੇ ਨਾ ਹੀ ਸਿੱਖ ਕੌਮ ਕਿਸੇ ਕਾਨੂੰਨੀ ਅਤੇ ਵਿਧਾਨਿਕ ਜਾਂ ਸਮਾਜਿਕ ਵਿਵਸਥਾਂ ਵਿਚ ਕੋਈ ਵਿਘਨ ਪਾਉਣ ਦੀ ਹਾਮੀ ਹੈ । ਲੇਕਿਨ ਸਿੱਖ ਕੌਮ ਅਜਿਹੇ ਸਿਰਫਿਰੇ ਡੇਰੇਦਾਰਾਂ ਅਤੇ ਹਕੂਮਤੀ ਸਿੱਖ ਵਿਰੋਧੀ ਸਾਜਿ਼ਸਾਂ ਦੇ ਅਧੀਨ ਸਿੱਖ ਕੌਮ ਉਤੇ ਹੋ ਰਹੇ ਹਮਲਿਆ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨੀ ਅਤੇ ਇਖ਼ਲਾਕੀ ਬਿਨ੍ਹਾਂ ਤੇ ਮੰਗ ਕਰਦਾ ਹੈ ਕਿ ਜੋ ਮੱਖੂ ਵਿਖੇ ਸਿਰਸੇ ਵਾਲੇ ਸਾਧ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਸਿੱਖਾਂ ਉਤੇ ਹਮਲੇ ਹੋਏ ਹਨ, ਉਹਨਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਸਿਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਅਤੇ ਉਸਦੇ ਚੇਲਿਆ ਨੂੰ ਪੰਜਾਬ ਵਿਚ ਫਿਰਕੂ ਕੁੜੱਤਣ ਵਾਲੀ ਜ਼ਹਿਰ ਘੋਲਣ ਉਤੇ ਰੋਕ ਲਗਾਕੇ ਉਸ ਉਤੇ ਚੱਲ ਰਹੇ ਪਹਿਲੇ ਕੇਸ਼ਾਂ ਅਧੀਨ ਗ੍ਰਿਫ਼ਤਾਰ ਕਰਕੇ ਇਥੋ ਦੇ ਮਾਹੌਲ ਨੂੰ ਅਮਨ ਮਈ ਰੱਖਿਆ ਜਾਵੇ ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਵਿਚ ਇਹਨਾਂ ਡੇਰੇਦਾਰਾਂ ਵੱਲੋ ਕੀਤੇ ਜਾ ਰਹੇ ਸਿੱਖ ਵਿਰੋਧੀ ਗੁੰਮਰਾਹਕੁੰਨ ਪ੍ਰਚਾਰ ਉਤੇ ਪੱਕੇ ਤੌਰ ਤੇ ਪੰਜਾਬ ਸੂਬੇ ਵਿਚ ਪਾਬੰਦੀ ਲਗਵਾਕੇ ਇਥੋ ਦੇ ਵਿਗੜ ਰਹੇ ਹਾਲਾਤਾਂ ਨੂੰ ਕਾਬੂ ਵਿਚ ਕਰੇਗੀ ਅਤੇ ਮੱਖੂ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕਰੇਗੀ । ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਅਜਿਹੇ ਸਿਰਫਿਰੇ ਡੇਰੇਦਾਰਾਂ ਅਤੇ ਮੁਤੱਸਵੀ ਸਾਜਿ਼ਸਾਂ ਵਿਰੁੱਧ ਬਿਨ੍ਹਾਂ ਕਿਸੇ ਭੇਦ-ਭਾਵ ਦੇ ਇਕ ਪਲੇਟ ਫਾਰਮ ਤੇ ਇਕੱਤਰ ਹੋਣ ਅਤੇ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਵਾਲੇ ਸਰਕਾਰੀ ਸਰਪ੍ਰਸਤੀ ਵਾਲੇ ਡੇਰੇਦਾਰਾਂ ਦੀ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਉਤੇ ਦ੍ਰਿੜਤਾ ਨਾਲ ਡੱਟ ਜਾਣ ।