ਚੰਡੀਗੜ੍ਹ : ਮਾਂ ਪਿਓ ਦੀ ਦੁਆ ਨੂੰ ਤਾਂ ਰੱਬ ਵੀ ਨਹੀਂ ਟਾਲ ਸਕਦਾ। ਇਸੇ ਗੱਲ ਨੂੰ ਆਪਣੇ ਸੰਸਕਾਰਾਂ ਵਿਚ ਪਿਰੋਏ ਮਹਿਕ ਗੁਪਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਹ ਮਾਂ ਬਾਪ ਦੇ ਆਸ਼ੀਰਵਾਦ ਦਾ ਹੀ ਫਲ ਸੀ ਕਿ ਪੜ੍ਹਾਈ ਪੂਰੀ ਕਰਦੇ ਹੀ ਪਹਿਲਾਂ ਮਾਡਲਿੰਗ ਅਤੇ ਫਿਰ ਪੰਜਾਬੀ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਮਹਿਕ ਗੁਪਤਾ ਸੈਕਟਰ 40 ਵਿਚ ਖੁਲ੍ਹੇ ਐਨੀ ਟਾਈਮ ਫਿਟਨੈਸ ਸੈਂਟਰ ਵਿਚ ਪਹੁੰਚੀ। ਇਸ ਦੌਰਾਨ ਮਹਿਕ ਨੇ ਆਪਣੇ ਫਿਊਚਰ ਪਲਾਨ ’ਤੇ ਗੱਲ ਕਰਦੇ ਹੋਏ ਕਿਹਾ ਕਿ ਛੇਤੀ ਹੀ ਪਹਿਲੀ ਪੰਜਾਬੀ ਫਿਲਮ ਜਿਸ ਵਿਚ ਮੇਨਲੀਡ ਵਿਚ ਦਿਖਾਈ ਦੇਵੇਗੀ। ਬੱਚਪਨ ਵਿਚ ਆਪਣੇ ਕੈਰੀਅਰ ਨੂੰ ਲ ਕੇ ਰੋਜ਼ ਬਦਲਦੀ ਸੀ। ਕਦੇ ਪਾਪਾ ਨੂੰ ਕਹਿੰਦੀ ਸੀ ਕਿ ਮੈਂ ਡਾਕਟਰ ਬਣਨਾ ਹੈ ਤਾਂ ਕਦੇ ਕਹਿੰਦੀ ਫੈਸ਼ਨ ਡਿਜ਼ਾਈਨਰ ਪਰ ਕਦੇ ਜ਼ੁਬਾਨ ’ਤੇ ਐਕਟਰ ਬਣਨ ਦੀ ਗੱਲ ਨਹੀਂ ਆਈ। ਸ਼ਾਇਦ ਡਰਦੀ ਸੀ ਕਿ ਐਕਟਿੰਗ ਬਹੁਤ ਮੁਸ਼ਕਿਲ ਹੁੰਦੀ ਹੈ। ਅਕਸਰ ਲੋਕ ਐਕਟਰ ਨੂੰ ਵੇਖ ਕੇ ਕਹਿੰਦੇ ਹਨ ਕਿ ਯਾਰ ਲਾਈਫ ਹੋਵੇ ਤਾਂ ਅਜਿਹੀ। ਇਸ ਗਲੈਮਰ ਦੇ ਪਿੱਛੇ ਕਿੰਨੀ ਮਿਹਨਤ ਲੁਕੀ ਹੁੰਦੀ ਹੈ, ਇਸ ਨੂੰ ਹਰ ਕੋਈ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਜਿੰਨੀ ਮੁਸ਼ਕਿਲ ਲਾਈਫ ਐਕਟਰ ਜਿਉਂਦਾ ਹੈ ਓਨੀ ਹੀ ਸ਼ਾਇਦ ਕਿਸੇ ਹੋਰ ਫੀਲਡ ਵਿਚ ਕੋਈ ਵਿਅਕਤੀ ਕਰਦਾ ਹੋਵੇ। ਐਕਟਰ ਜ਼ਿੰਦਗੀ ਵਿਚ ਇੰਨੇ ਕਿਰਦਾਰ ਨਿਭਾਉਂਦਾ ਹੈ ਕਿ ਉਹ ਰੀਅਲ ਲਾਈਫ ਵਿਚ ਕੀ ਸੋਚਦਾ ਹੈ ਕਿ ਭੁੱਲ ਹੀ ਜਾਂਦਾ ਹੈ। ਐਕਟਿੰਗ ਵਿਚ ਐਕਟਰ ਆਪਣੀ ਖੁਦ ਦੀ ਪਛਾਣ, ਪਸੰਦ-ਨਾਂਪਸੰਦ ਨੂੰ ਕਿਤੇ ਗੁਆ ਦਿੰਦਾ ਹੈ। ਹਮੇਸ਼ਾ ਕਿਰਦਾਰ ਨਾਲ ਵਫਾ ਕਰਨ ਲਈ ਉਹ ਦੂਜਿਆਂ ਦੀ ਜੀਵਨਸ਼ੈਲੀ ਨੂੰ ਵੇਖਦਾ ਹੈ, ਉਸ ਤੋਂ ਸਿੱਖਦਾ ਹੈ।
ਫੈਸ਼ਨ ਸਟੋਰ ਖੋਲ੍ਹਣ ਦਾ ਹੈ ਇਰਾਦਾ : ਮਹਿਕ ਦਾ ਕਹਿਣਾ ਹੈ ਕਿ ਉਸ ਨੇ ਮੈਡੀਕਲ ਤੋਂ ਸੈਕੰਡਰੀ ਦੀ ਪੜ੍ਹਾਈ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਰ ਫੀਲਡ ਤੋਂ ਡਿਗਰੀ ਹਾਸਲ ਕੀਤੀ। ਫੈਸ਼ਨ ਡਿਜ਼ਾਈਨਰ ਬਣਨਾ ਅਤੇ ਐਕਟਿੰਗ ਫੀਲਡ ਦੋਨਾਂ ਵਿਚ ਚੈ¦ਜ ਹੁੰਦਾ ਹੈ। ਕਿਸੇ ਵੀ ਡਰੈਸ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਮਹੀਨਿਆਂ ਸਰਵੇ ਕਰਨਾ ਪੈਂਦਾ ਹੈ, ਉਵੇਂ ਹੀ ਹਰ ਫਿਲਮ ਵਿਚ ਨਵੇਂ ਕਿਰਦਾਰ ਨੂੰ ਨਿਭਾਉਣ ਲਈ ਉਸੇ ਕਿਰਦਾਰ ਨਾਲ ਜੁੜੇ ਵਿਅਕਤੀ ਨਾਲ ਮਹੀਨਿਆਂ ਬਿਤਾਉਣੇ ਪੈਂਦੇ ਹਨ ਤਾਂ ਜੋ ਉਸ ਦਾ ਰਹਿਣ-ਸਹਿਣ ਸਮਝ ਸਕੇ। ਜਿਸ ਨਾਲ ਕਿਰਦਾਰ ਵਿਚ ਰੀਅਲ ਲੁਕ ਲਿਆਉਣ ਵਿਚ ਆਸਾਨੀ ਰਹਿੰਦੀ ਹੈ।
ਫਿਲਮਾਂ ਅਤੇ ਫੈਸ਼ਨ ਵਿਚ ਮੁੜ ਆਇਆ ਹੈ ਪੁਰਾਣਾ ਟਰੈਂਡ : ਮਹਿਕ ਦਾ ਕਹਿਣਾ ਹੈ ਕਿ ਭਾਵੇਂ ਉਹ ਫੈਸ਼ਨ ਫੀਲਡ ਹੋਵੇ ਜਾਂ ਐਕਟਿੰਗ, ਦੋਨਾਂ ਵਿਚ ਹੀ ਪੁਰਾਣੇ ਫੈਸ਼ਨ ਅਤੇ ਐਕਟਿੰਗ ਸਟਾਈਲ ਦਾ ਅਕਸ ਵੇਖਣ ਨੂੰ ਮਿਲ ਰਿਹਾ ਹੈ। ਨਿਰਮਾਤਾਵਾਂ ਨੇ ਹੁਣੇ ਤੋਂ ਫਿਊਚਰ ਉਤੇ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਫਿਲਮਾਂ ਉਤੇ ਸਕ੍ਰਿਪਟ ਬਣਾਈ ਜਾ ਰਹੀ ਹੈ, ਜਿਸ ਵਿਚ ਪੁਰਾਣੀ ਫਿਲਮਾਂ ਵਾਂਗ ਡਰੈਸ ਅਤੇ ਸਾਦਗੀ ਵੇਖਣ ਨੂੰ ਮਿਲੇਗੀ। ਅੱਜ ਆਡਿਅੰਸ ਮਾਡਰਨ ਸਟਾਈਲ ਨੂੰ ਵੇਖ ਕੇ ਬੋਰ ਹੋ ਗਈ ਹੈ। ਹੁਣ ਉਨ੍ਹਾਂ ਨੂੰ ਕੁਝ ਨਵਾਂ ਚਾਹੀਦਾ ਹੈ। ਨਵੇਂ ਗੀਤਾਂ ਨੂੰ ਵੀ ਉਨੀ ਸਫ਼ਲਤਾ ਨਹੀਂ ਮਿਲ ਰਹੀ ਜਿੰਨੀ ਪੁਰਾਣੇ ਗੀਤਾਂ ਦੇ ਰੀਮਿਕਸ ਕਰਨ ’ਤੇ ਮਿਲਦੀ ਹੈ। ਪੁਰਾਣੇ ਗੀਤ ਦਾ ਰੀਮਿਕਸ ਕੀਤਾ ਹਰ ਗੀਤ ਹਿਟ ਹੁੰਦਾ ਹੈ, ਜਿਸ ਦਾ ਕਾਰਨ ਹੈ ਕਿ ਆਡਿਅੰਸ ਪੁਰਾਣੇ ਫੈਸ਼ਨ ਨੂੰ ਮੁੜ ਅਪਨਾ ਰਹੀ ਹੈ।
ਮਹਿਕ ਦੇ ਬਾਰੇ : ਸੈਕਟਰ 38 ਦੀ ਰਹਿਣ ਵਾਲੀ ਮਹਿਕ ਯੂ.ਟੀ ਦੇ ਬਿਗ ਸਵਿੱਚ ਰਿਆਲਿਟੀ ਸ਼ੋਅ ਵਿਚ ਐਕਟਿੰਗ ਕਰ ਚੁੱਕੀ ਹੈ। 40 ਤੋਂ ਜ਼ਿਆਦਾ ਪੰਜਾਬੀ ਮਿਊਜ਼ਿਕ ਵੀਡੀਓ ਐਲਬਮਾਂ ਵਿਚ ਐਕਟਿੰਗ ਕਰਨ ਦੇ ਬਾਅਦ ਛੇਤੀ ਹੀ ਪੰਜਾਬੀ ਫਿਲਮ ਵਿਚ ਮੇਨ ਲੀਡ ’ਤੇ ਐਨ.ਆਰ.ਆਈ ਲੜਕੀ ਦਾ ਕਿਰਦਾਰ ਕਰਦੀ ਨਜ਼ਰ ਆਵੇਗੀ।