ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਾਈ ਖੇਤੀ ਅਤੇ ਵਾਤਾਵਰਨ ਸੁਰੱਖਿਆ ਦੇ ਵਿਚ ਖੇਤੀ ਵਿਭਿੰਨਤਾ ਦੇ ਯੋਗਦਾਨ ਸੰਬੰਧੀ ਤਿੰਨ ਰੋਜਾ ਸਿੰਪੋਜੀਅਮ ਅੱਜ ਸਮਾਪਤ ਹੋਈ । ਇਹ ਸਿੰਪੋਜ਼ੀਅਮ ਇੰਡੀਅਨ ਸੋਸਾਇਟੀ ਆਫ਼ ਐਗਰੋਨੋਮੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ । ਇਸ ਸਿੰਪੋਜ਼ੀਅਮ ਦੌਰਾਨ 9 ਤਕਨੀਕੀ ਸੈਸ਼ਨਾਂ ਤੋਂ ਇਲਾਵਾ ਦੋ ਪੋਸਟਰ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਗਿਆ । ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੌਮਾਂਤਰੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਅਤੇ ਸੋਸਾਇਟੀ ਦੇ ਪ੍ਰਧਾਨ ਡਾ. ਗੁਰਬਚਨ ਸਿੰਘ ਨੇ ਕੀਤੀ । ਸਿੰਪੋਜ਼ੀਅਮ ਦੇ ਦੌਰਾਨ ਭਵਿੱਖ ਦੀ ਖੇਤੀ ਦੇ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ, ਕੁਦਰਤੀ ਸੋਮਿਆਂ ਵਿੱਚ ਆ ਰਿਹਾ ਵਿਗਾੜ, ਮੌਸਮ ਵਿੱਚ ਤਬਦੀਲੀਆਂ ਦੇ ਨਾਲ ਖੇਤੀਬਾੜੀ ਤੇ ਪੈ ਰਿਹਾ ਅਸਰ, ਖੇਤੀਬਾੜੀ ਪੈਦਾਵਾਰ ਵਿੱਚ ਆ ਰਹੀ ਖੜੋਤ ਆਦਿ ਵਿਸ਼ਿਆਂ ਤੇ ਖੋਜ ਪੱਤਰ ਪੜ੍ਹੇ ਗਏ । ਸਿੰਪੋਜ਼ੀਅਮ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਾਬਕਾ ਡਾਇਰੈਟਕਰ ਜਨਰਲ ਡਾ. ਆਰ ਐਸ ਪੜੋਦਾ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡਾ. ਜੇ ਐਸ ਸਮਰਾ, ਪ੍ਰੀਸ਼ਦ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਪੰਜਾਬ ਸਿੰਘ, ਪਲਾਨਿੰਗ ਕਮਿਸ਼ਨ (ਖੇਤੀਬਾੜੀ) ਦੇ ਸਲਾਹਕਾਰ ਸ੍ਰੀ ਜੇ ਪੀ ਮਿਸ਼ਰਾ, ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ. ਐਸ ਐਸ ਜੌਹਲ, ਖੇਤੀਬਾੜੀ ਕਮਿਸ਼ਨਰ ਡਾ. ਜੀਤ ਸਿੰਘ ਸੰਧੂ ਅਤੇ ਪੰਜਾਬ ਸਟੇਟ ਫਾਰਮਰ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਾਟ ਵੀ ਸ਼ਾਮਲ ਹੋਏ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਕੌਮਾਂਤਰੀ ਪੱਧਰ ਦੀ ਸਿੰਪੋਜ਼ੀਅਮ ਸਮਾਪਤ
This entry was posted in ਖੇਤੀਬਾੜੀ.