ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀ ਯੂਨੀਅਨ ਦੀਆਂ ਚੋਣਾਂ 27 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਦੋ ਗਰੁੱਪਾਂ ਵਿੱਚ ਸਿੱਧਾ ਮੁਕਾਬਲਾ ਹੋ ਰਿਹਾ ਹੈ। ਇੰਪਲਾਈਜ਼ ਫੈਡਰੇਸ਼ਨ ਗਡਵਾਸੂ ਵੱਲੋਂ ਈਮਾਨਦਾਰ, ਦੂਰਅੰਦੇਸ਼ੀ, ਸੁਲਝੀ ਹੋਈ ਅਤੇ ਮੁਲਾਜ਼ਮਾਂ ਨਾਲ ਹਰ ਸਮੇਂ ਖੜਨ ਵਾਲੀ ਟੀਮ ਮੈਦਾਨ ਵਿੱਚ ਉਤਾਰੀ ਹੈ ਜਿਸ ਦੀ ਅਗਵਾਈ ਸ਼੍ਰੀ ਰਜਿੰਦਰ ਕੁਮਾਰ ਸੁਪਰਡੈਂਟ ਕਰ ਰਹੇ ਹਨ। ਪ੍ਰਧਾਨ ਦੀ ਸੀਟ ਤੇ ਚੋਣ ਲੜ ਰਹੇ ਸ਼੍ਰੀ ਰਜਿੰਦਰ ਕੁਮਾਰ ਨੇ ਅੱਜ ਆਪਣੇ ਸਾਥੀਆਂ ਸਮੇਤ ਸਾਰੀ ਯੂਨੀਵਰਸਿਟੀ ਦਾ ਤੂਫਾਨੀ ਦੌਰਾ ਕੀਤਾ ਜਿਸ ਦੌਰਾਨ ਥਾਂ ਥਾਂ ਤੇ ਮੁਲਾਜ਼ਮਾਂ ਦਾ ਭਰਵਾਂ ਹੁੰਗਾਰਾ ਮਿਲਿਆ। ਮੁਲਾਜ਼ਮਾਂ ਨੇ ਹੁਣ ਮੋਟਰ ਸਾਈਕਲ ਤੇ ਮੋਹਰਾਂ ਲਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਲਈ ਵਡਮੁੱਲੀਆਂ ਪ੍ਰਾਪਤੀਆਂ ਕਰਨ ਲਈ ਇਸ ਟੀਮ 27 ਤਰੀਕ ਨੂੰ ਮੋਟਰ ਸਾਈਕਲ ਤੇ ਮੋਹਰਾਂ ਲਾ ਕੇ ਕਾਮਯਾਬ ਬਣਾਇਆ ਜਾਵੇ।
ਸ਼੍ਰੀ ਰਜਿੰਦਰ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਵੱਲੋਂ 25 ਨਵੰਬਰ ਨੂੰ ਐਡਮਿਨ ਬਲਾਕ ਗਡਵਾਸੂ ਵਿਖੇ ਅਤੇ 26 ਨਵੰਬਰ ਨੂੰ ਵੈਟਨਰੀ ਸਾਇੰਸ ਕਾਲਜ ਗਡਵਾਸੂ ਵਿਖੇ ਦੁਪਹਿਰ 1.00 ਵਜੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਸਮੂਹ ਮੁਲਾਜ਼ਮ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਰੈਲੀਆਂ ਵਿੱਚ ਹੁਮ-ਹੁਮਾ ਕੇ ਪਹੁੰਚਣ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰਤ ਜਾਣਕਾਰੀ ਹਾਸਿਲ ਕਰਨ। ਫੈਡਰੇਸ਼ਨ ਵੱਲੋਂ ਸੀ .ਮੀਤ ਪ੍ਰਧਾਨ ਵਜੋਂ ਚੰਦਰ ਪਾਲ, ਮੀਤ ਪ੍ਰਧਾਨ ਵਜੋਂ ਸਤਿੰਦਰ ਲਹੌਰੀਆ ਜਦ ਕਿ ਜਨਰਲ ਸਕੱਤਰ ਦੀ ਸੀਟ ਤੇ ਸ: ਦਿਲਚੈਨ ਸਿੰਘ, ਜਥੇਬੰਦਕ ਸਕੱਤਰ-1 ਦੀ ਸੀਟ ਤੇ ਪ੍ਰਦੀਪ ਕੁਮਾਰ, ਜਥੇਬੰਦਕ ਸਕੱਤਰ-2 ਦੀ ਸੀਟ ਤੇ ਜਗਤਾਰ ਸਿੰਘ, ਖਜਾਨਚੀ ਦੀ ਸੀਟ ਤੇ ਸੋਹਨ ਲਾਲ, ਸਕੱਤਰ –1 (ਓਪਨ) ਦੀ ਸੀਟ ਤੇ ਮਨੀਸ਼ ਕੁਮਾਰ ਅਤੇ ਸਕੱਤਰ –2 (ਰ) ਦੀ ਸੀਟ ਤੇ ਬਲਵਿੰਦਰ ਸਿੰਘ ਗਰੇਵਾਲ ਆਪਣੀ ਕਿਸਮਤ ਅਜ਼ਮਾ ਰਹੇ ਹਨ।