ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਹਾਲ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਬੀ. ਟੈੱਕ. ਕੰਪਿਊਟਰ ਸਾਇੰਸਜ਼ ਕੋਰਸ ਦੇ ਅਖੀਰੀ ਸਾਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ। ਜਿਸ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਡੀਨ ਅਕਾਦਮਿਕਸ ਡਾ. ਬੀ. ਐੱਸ. ਧਾਲੀਵਾਲ, ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ, ਵਿੱਤੀ ਮਾਮਲਿਆਂ ਦੇ ਡਾਇਰੈਕਟਰ ਡਾ. ਨਰਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਆੱਫ ਇੰਜਨੀਅਰਿੰਗ ਐਂਡ ਤਕਨਾਲੋਜੀ ਦੇ ਪ੍ਰਿੰਸੀਪਲ ਡਾ. ਅਸ਼ਵਨੀ ਸੇਠੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਾਇਗੀ ਪਾਰਟੀ ਦੇ ਰਹੇ ਜੂਨੀਅਰ ਵਿਦਿਆਰਥੀਆਂ ਨੇ ਇਸ ਮੌਕੇ ਸੱਭਿਆਚਾਰਕ ਵੰਨਗੀਆਂ ਗਿੱਧਾ, ਭੰਗੜਾ, ਗੀਤ ਆਦਿ ਪੇਸ਼ ਕਰਕੇ ਮਾਹੌਲ ਨੂੰ ਮਨੋਰੰਜਕ ਬਣਾਇਆ। ਮਾਡਲਿੰਗ, ਕੁਇਜ਼ ਅਤੇ ਪ੍ਰਤਿਭਾ ਦੇ ਆਧਾਰ ‘ਤੇ ਵਿਦਿਆਰਥੀਆਂ ਵਿਚੋਂ ਅੰਸ਼ੂ ਕੁਮਾਰ ਰਾਏ ਅਤੇ ਸੁਖਪ੍ਰੀਤ ਕੌਰ ਨੂੰ ਕ੍ਰਮਵਾਰ ‘ਮਿਸਟਰ ਅਤੇ ਮਿਸ ਫੇਅਰਵੈੱਲ’ ਚੁਣਿਆ ਗਿਆ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਤਮਕ ਸ਼ਬਦਾਵਲੀ ਰਾਹੀਂ ਆਸ਼ੀਰਵਾਦ ਦੇਂਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਸਮੇਂ ਪੇਸ਼ ਕੀਤੀਆਂ ਜਾਣ ਵਾਲੀਆਂ ਸੱਭਿਆਚਾਰਕ ਵੰਨਗੀਆਂ ਉਸਾਰੂ, ਗਿਆਨ-ਵਰਧਕ ਅਤੇ ਸਿੱਖਿਆ ਨਾਲ ਸਬੰਧਿਤ ਤੱਤਾਂ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੱਚਣਾ-ਗਾਉਣਾ ਸਿਰਫ ਮਨੋਰੰਜਨ ਨਾ ਬਣ ਕੇ ਦਰਸ਼ਕਾਂ ਉਪਰ ਇਕ ਸਿੱਖਿਆਤਮਕ ਪ੍ਰਭਾਵ ਪਾ ਸਕੇ।
ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਅਤੇ ਪ੍ਰੋ. ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਦੇ ਮਾਡਲਿੰਗ ਸ਼ੋਅ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਈ। ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਡੀਨ, ਡਾਇਰੈਕਟਰ ਅਤੇ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਹੋਏ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ
This entry was posted in ਪੰਜਾਬ.