ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ ਫਰਾਂਸ ਦੇ ਗੋਸਾਨਵੀਲ ਇਲਾਕੇ ਵਿੱਚ ਡੀ.ਆਈ.ਪੀ. ਟੀਵੀ ਚੈਨਲ ਦੇ”ਵਿਰਸਾ ਸੰਭਾਲ”ਪ੍ਰੋਗ੍ਰਾਮ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ.) ਵਲੋਂ ਕਵੀ ਦਰਬਾਰ ਕੀਤਾ ਗਿਆ।ਇਸ ਚੈਨਲ ਦੇ ਮੁੱਖ ਪ੍ਰਜ਼ੈਟਰ ਸੁਖਵੀਰ ਸਿੰਘ ਕੰਗ ਜੀ ਨੇ ਸਟੇਜ਼ ਸੈਕਟਰੀ ਹੋਣ ਦੇ ਨਾਤੇ ਸਾਰੇ ਕਵੀਆਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋ ਕਿ ਵਾਰੋ ਵਾਰੀ ਸਰੋਤਿਆਂ ਅੱਗੇ ਪੇਸ਼ ਕੀਤਾ।ਸਭ ਤੋਂ ਪਹਿਲਾਂ ਸੁਖਵੀਰ ਸਿੰਘ ਸੰਧੂ ਜੀ ਨੇ ਆਪਣੀ ਕਵਿਤਾ ਜਿਸ ਦੇ ਬੋਲ ਸਨ ” ਭੁੱਲ ਨਾ ਜਾਣਾ ਸੌੜੀਆਂ ਸੋਚਾਂ, ਥੋਡੇ ਰਾਹ ਦੇ ਕੰਡੇ ਵੀ ਬਣਨਗੀਆਂ ” ਨਾਲ ਹਾਜ਼ਰੀ ਲੁਵਾਈ।ਕਵਿਤਾ ਵਿੱਚ ਭਰੂਣ ਹੱਤਿਆ ਤੇ ਦਾਜ਼ ਦੇ ਲੋਭੀ ਲੋਕਾਂ ਨੂੰ ਦਿਮਾਗੀ ਤੌਰ ਤੇ ਬੀਮਾਰ ਦੱਸਦਿਆਂ,ਪਿਛਾਂਹ ਖਿਚੂ ਲੋਕਾਂ ਤੋਂ ਸੁਚੇਤ ਰਹਿਣ ਦੀ ਨਸੀਹਤ ਕੀਤੀ।ਸੋਮਨਾਥ ਧਾਲੀਵਾਲ ਜੀ ਨੇ ਪੱਗ ਦੀ ਹੈਸੀਅਤ ਨੂੰ ਕਾਵਿਤਾ ਦੇ ਬੋਲਾਂ ਰਾਹੀ ਬੜੇ ਬਾਖੂਬੀ ਲਫਜ਼ਾਂ ਵਿੱਚ ਵਰਨਣ ਕੀਤਾ,ਅਤੇ ਸਰੋਤਿਆਂ ਤੋਂ ਵਾਹ ਵਾਹ ਖੱਟੀ।ਪੰਜਾਬੀ ਸਿੰਗਰ ਪਵਿਤੱਰ ਥਿਆੜਾ ਜੀ ਨੇ ਆਪਣੀ ਖੂਬਸੂਰਤ ਅਵਾਜ਼ ਵਿੱਚ ਬਹੁਤ ਹੀ ਪਿਆਰਾ ਗੀਤ ਜਿਸ ਦੇ ਬੋਲ ਸਨ ” ਇੰਡੀਆ ਵਲੈਤ ਬਣ ਗਈ” ਪੇਸ਼ ਕੀਤਾ।ਪੰਜਾਬੀ ਕਲਚਰ ਨੂੰ ਪੱਛਮੀ ਕਲਚਰ ਦੀ ਰੰਗਤ ਚੜ੍ਹ ਜਾਣ ਵਾਰੇ ਵਰਨਣ ਕਰਦੇ ਇਸ ਗੀਤ ਦੇ ਲਫਜ਼ ਵੀ ਗੁੰਦੇ ਹੋਏ ਸਨ।ਸ੍ਰੀ ਗੋਗੀ ਪੱਲੀ ਝਿੱਕੀ ਜੀ ਨੇ ਇਨਸਾਫ ਚੌਰਾਸੀ ਦੇ ਨਾਂ ਦੀ ਕਾਵਿਤਾ ਨੂੰ ਬੜੇ ਬੇਰਾਗਮਈ ਸ਼ਬਦਾਂ ਵਿੱਚ ਬੋਲ ਕੇ ਸਰੋਤਿਆਂ ਨੂੰ ਦਰਦ ਭਰਿਆ ਸੱਚਾ ਸੁਨੇਹਾ ਪੇਸ਼ ਕੀਤਾ।ਸ. ਸੁਖਵੀਰ ਸਿੰਘ ਕੰਗ ਜੀ ਨੇ ਪੰਜਾਬ ਨਾਂ ਦੀ ਕਾਵਿਤਾ ਨਾਲ ਪੰਜਾਬੀ ਕਲਚਰ ਦੀਆਂ ਬਾਖੂਬੀਆਂ ਨੂੰ ਵਰਨਣ ਕਰਕੇ ਸੁਣਨ ਵਾਲਿਆਂ ਦੇ ਦਿੱਲ ਦਿਮਾਗ ਵਿੱਚ ਅਸਲੀ ਪੰਜਾਬ ਦਾ ਨਕਸ਼ਾ ਉਤਾਰ ਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ।ਸ. ਸਮਸ਼ੇਰ ਸਿੰਘ ਅੰਮ੍ਰਿਤਸਰ ਜੀ ਜਿਹੜੇ ਪੰਜਾਬੀ ਲੇਖਕਾਂ ਦੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਨੂੰ ਬੜੀ ਖੁਸ਼ੀ ਨਾਲ ਕਵੀ ਦਰਬਾਰ ਵਿੱਚ ਪੇਸ਼ ਕਰਕੇ ਮਾਨ ਮਹਿਸੂਸ ਕਰਦੇ ਹਨ।ਉਹਨਾਂ ਨੇ ਇਸ ਕਵੀ ਦਰਬਾਰ ਵਿੱਚ ਇੱਕ ਕਾਵਿਤਾ ਰਾਹੀ ਹਾਜ਼ਰੀ ਲੁਵਾ ਕੇ ਆਏ ਹੋਏ ਕਵੀਆਂ ਨੂੰ ਹੌਸਲਾ ਵਧਾਈ ਦਿੱਤੀ।ਅੰਤ ਵਿੱਚ ਟੀ ਵੀ ਚੈਨਲ ਦੇ ਡਾਇਰੈਕਟਰ ਮਨਜੀਤ ਸਿੰਘ ਗਰੋਸੀਆ ਜੀ ਨੇ ਆਏ ਹੋਏ ਸਾਰੇ ਕਵੀ ਜਨਾਂ ਅਤੇ ਸਰੋਤਿਆਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ।ਇਹ ਸਾਰੇ ਪ੍ਰੋਗ੍ਰਾਮ ਨੂੰ ਕੈਮਰਾ ਮੈਨ ਸੁੱਖੀ ਚੀਮਾ ਜੀ ਨੇ ਬੜੇ ਸੁਚੱਜੇ ਢੰਗ ਨਾਲ ਪਟਾਰੀ ਵਿੱਚ ਸੰਭਾਲ ਕੇ ਹੋਰਾਂ ਲਈ ਬੰਦ ਕਰ ਲਿਆ।
ਡੀ.ਆਈ.ਪੀ. ਟੀਵੀ ਚੈਨਲ ਉਪਰ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ.) ਵਲੋਂ ਪੰਜਾਬੀ ਕਵੀ ਦਰਬਾਰ ਅਯੋਯਿਤ ਕੀਤਾ ਗਿਆ
This entry was posted in ਅੰਤਰਰਾਸ਼ਟਰੀ.