ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ, ਤਲਵੰਡੀ ਸਾਬੋ ਵਿਖੇ ਕੌਮਾਂਤਰੀ ਏਡਜ਼ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ। ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਰਸਮੀ ਤੌਰ ‘ਤੇ ਸਾਰੇ ਸਟਾਫ, ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਿਆ। ਇਸ ਮੌਕੇ ਯੂਨੀਵਰਸਿਟੀ ਦੇ ਫਾਰਮਾਸਿਸਟ ਡਾ. ਸੁਖਦੇਵ ਸਿੰਘ ਸਿੱਧੂ ਨੇ ਇਸ ਭਿਆਨਕ ਬਿਮਾਰੀ ਤੋਂ ਬਚਾਅ ਸੰਬੰਧੀ ਬਹੁਤ ਲਾਹੇਵੰਦ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਪੂਰੇ ਵਿਸ਼ਵ ਭਰ ਵਿਚ ਮੈਡੀਕਲ ਸਹੂਲਤਾਂ ਅਸਮਾਨ ਛੋਹ ਰਹੀਆਂ ਹਨ ਪ੍ਰੰਤੂ ਅਜਿਹੀਆਂ ਲਾ-ਇਲਾਜ ਬਿਮਾਰੀਆਂ ਮਨੁੱਖਤਾ ਦੀ ਹਾਲਤ ਤਰਸਯੋਗ ਬਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਸਿਰਫ ਜਾਗਰੂਕ ਹੋਣ ਦੀ, ਜਿਸ ਵਿਚ ਅਸੁਰੱਖਿਅਤ ਸਰੀਰਕ ਮਿਲਾਪ, ਮਰੀਜਾਂ ਨੂੰ ਖੂਨ ਦੇਣ ਸੰਬੰਧੀ ਡਾਕਟਰੀ ਔਜਾਰਾਂ ਦੀ ਸਾਫ-ਸਫਾਈ ਜਾਂ ਫਿਰ ਗਰਭਵਤੀ ਮਾਂ ਦੇ ਸਰੀਰਕ ਮੁਆਇਨੇ ਸੰਬੰਧੀ । ਜੇਕਰ ਇਨ੍ਹਾਂ ਗੱਲਾਂ ਸੰਬੰਧੀ ਸਾਵਧਾਨੀ ਵਰਤ ਲਈ ਜਾਵੇ ਤਾਂ ਇਸ ਭਿਆਨਕ ਤੋਹਮਤ ਨੂੰ ਅਲਵਿਦਾ ਕਿਹਾ ਜਾ ਸਕਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਿੱਥੋਂ ਤੱਕ ਮੱਛਰਾਂ ਦੇ ਕੱਟਣ, ਜੂਠੇ ਭੋਜਨ ਦਾ ਸੇਵਨ, ਗਲੇ ਮਿਲਣਾ ਆਦਿ ਨਾਲ ਏਡਜ਼ ਨਹੀਂ ਫੈਲਦਾ।
ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਵਿਦਿਆਰਥੀਆਂ ਨੂੰ ਡਾ. ਸਿੱਧੂ ਦੁਆਰਾ ਦੱਸੀਆਂ ਗਈਆਂ ਗੱਲਾਂ ‘ਤੇ ਅਮਲ ਕਰਨ ਦੀ ਅਪੀਲ ਕੀਤੀ ਅਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਸਭ ਨੂੰ ਇਸ ਸੰਬੰਧੀ ਜਾਗਰੂਕ ਹੋਣ ਦੇ ਨਾਲ-ਨਾਲ ਸਮਾਜ ਨੂੰ ਜਾਗਰੂਕ ਕਰਨ ਦੀ ਆਸ ਵੀ ਪ੍ਰਗਟਾਈ । ਨਾਲ ਹੀ ਉਨ੍ਹਾਂ ਨਿੱਘੇ ਸ਼ਬਦਾਂ ਵਿਚ ਡਾ. ਸੁਖਦੇਵ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਅਤੇ ਆਯੋਜਕ ਪ੍ਰੋ. ਕੌੜਾ, ਮੈਡਮ ਅਮਰਜੋਤ ਕੌਰ, ਮੈਡਮ ਰੇਨੂ ਬਾਲਾ, ਮੈਡਮ ਪਰਮਿੰਦਰ ਕੌਰ, ਪ੍ਰੋ. ਜਗਜੀਤ ਸਿੰਘ ਅਤੇ ਪ੍ਰੋ. ਜਗਵਿੰਦਰ ਸਿੰਘ ਸਿੱਧੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ ਵਿਖੇ ‘ਏਡਜ਼ ਜਾਗਰੂਕਤਾ’ ਸੰਬੰਧੀ ਸੈਮੀਨਾਰ
This entry was posted in ਪੰਜਾਬ.