ਓਸਲੋ,(ਰੁਪਿੰਦਰ ਢਿੱਲੋ ਮੋਗਾ) – ਛੇ ਦਸੰਬਰ ਤੋਂ ਵੀਹ ਦਸੰਬਰ ਤੱਕ ਚੱਲਣ ਵਾਲੇ 5 ਵੇਂ ਵਰਲਡ ਕੱਬਡੀ ਕੱਪ ਦੀਆਂ ਤਿਆਰੀਆਂ ਤਕਰੀਬਨ ਤਕਰੀਬਨ ਮੁੰਕਮਲ ਹੋ ਚੁੱਕੀਆਂ ਹਨ ਅਤੇ ਭਾਗ ਲੈਣ ਵਾਲੇ ਖਿਡਾਰੀ ਅਤੇ ਦਰਸ਼ਕ ਪੂਰੇ ਉਤਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਸ਼ੁਰੂ ਹੋਣ ਵਾਲੇ ਉਦਘਾਟਨੀ ਸਮਾਰੋਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਵੀਡਨ ਦੀ ਇਸ ਵਾਰ ਇਸ ਕੱਪ ‘ਚ ਹਿੱਸਾ ਲੈਣ ਵਾਲੀ ਟੀਮ ਦੇ ਮੈਨੇਜਰ ਸ੍ਰ ਸਤਨਾਮ ਸਿੰਘ ਸੰਘਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਵਾਰ ਉੱਚ ਪੱਧਰੀ ਕੱਬਡੀ ਲਈ ਚੰਗੇ ਖਿਡਾਰੀ ਹੀ ਮੈਦਾਨ ਚ ਉਤਾਰੇ ਜਾਣਗੇ ਅਤੇ ਇਸ ਮਨਸੂਬੇ ਲਈ ਖਿਡਾਰੀਆਂ ਨੇ ਚੰਗੀ ਮਿਹਨਤ ਵੀ ਕੀਤੀ।ਸਵੀਡਨ ਟੀਮ ਵੱਲੋਂ ਕਪਤਾਨ ਸ੍ਰ ਸੁਖਦੇਵ ਸਿੰਘ ਸੰਘਾ, ਮਨਦੀਪ ਸਿੰਘ,ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ,ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ,ਕੁਲਜਿੰਦਰ ਸਿੰਘ, ਹਰਜਿੰਦਰ ਕੁਮਾਰ,ਸਤਨਾਮ ਸਿੰਘ, ਅਮਰਦੀਪ ਸਿੰਘ,ਅਜੈਦੀਪ ਸਿੰਘ,ਪਰਮਿੰਦਰ ਸਿੰਘ, ਸੁਖਵੰਤ ਸਿੰਘ ਆਦਿ ਕੱਬਡੀ ਵਰਲਡ ਕੱਪ ਚ ਆਪਣਾ ਜੌਹਰ ਵਿਖਾਉਣਗੇ।ਸਵੀਡਨ ਟੀਮ ਦਾ ਪਹਿਲਾ ਮੈਚ 7 ਦਸੰਬਰ ਨੂੰ ਇੰਗਲੈਡ ਟੀਮ ਨਾਲ ਹੋਵੇਗਾ ਅਤੇ 4 ਦਸੰਬਰ ਨੂੰ ਸਵੀਡਨ ਟੀਮ ਭਾਰਤ ਲਈ ਰਵਾਨਾ ਹੋ ਰਹੀ ਹੈ।
5ਵੇਂ ਵਰਲਡ ਕੱਬਡੀ ਕੱਪ ਚ ਪਹਿਲੀ ਵਾਰ ਜੋਰ ਅਜ਼ਮਾਏਗੀ ਸਵੀਡਨ ਦੀ ਕੱਬਡੀ ਟੀਮ
This entry was posted in ਅੰਤਰਰਾਸ਼ਟਰੀ.