ਲੁਧਿਆਣਾ – ਜਾਪਦਾ ਹੈ ਕਿ ਸਿਹਤ ਤੇ ਮਹਿਕਮਾਂ ਸਿਹਤ ਦੇ ਵਜੀਰ ਆਪਣੇ ਐਲਾਨਾਂ ਅਤੇ ਵਾਦਿਆਂ ਨੂੰ ਆਮ ਪੜਤਾਲ ਵਿਚ ਪਾ ਕੇ ਮੁਕਰ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਬਾਬ ਗਰੇਵਾਲ ਜੀ ਨੇ ਕਿਹਾ ਕਿ ਸਿਹਤ ਵਜੀਰ ਸੁਰਜੀਤ ਕੁਮਾਰ ਜਿਆਨੀ ਜੀ ਆਪਣੀਆਂ ਸੇਵਾਵਾਂ ਨੂੰ ਪੂਰਣ ਰੂਪ ਵਿਚ ਨਿਭਾਉਣ ਲਈ ਅਸਫਲ ਰਹੇ ਹਨ ਕਿਊਂਕਿ ਸਿਵਲ ਹਸਪਤਾਲ ਵਿਚ ਬਦਕਿਸਮਤ ਨਵੇਂ ਜੰਮੇ ਬਚਿਆਂ ਦੀਆਂ ਮੌਤਾਂ ਤੋਂ ਮਗਰੋਂ ਹਸਪਤਾਲ ਦੇ ਹਾਲਾਤ ਜਿਊਂ ਦੇ ਤਿਊਂ ਹਨ। ਅਪਰੇਸ਼ਨ ਥਿਏਟਰ ਵਿਚ ਜਰੂਰੀ ਸਿਹਤ ਲੌੜਾਂ ਤੇ ਸੇਵਾਵਾਂ ਅਜੇ ਵੀ ਗਾਇਬ ਹਨ।
ਸਿਹਤ ਸੇਵਾਵਾਂ ਤੇ ਜਰੂਰੀ ਸਾਮਾਨ ਉੱਤੇ ਸਰਕਾਰ ਵਲੋਂ ਗਰੀਬ ਲੋਕਾਂ ਦੇ ਲਾਭ ਲਈ ਲਾਏ ਕਰੋੜਾਂ ਰੁਪਏ ਜਰੂਰੀ ਤਜਵੀਜ਼ਾਂ ਤੇ ਕੋਸ਼ਿਸ਼ਾਂ ਦੀ ਘਾਟ ਕਾਰਨ ਫੇਲ ਹੋ ਗਏ ਹਨ। ਸਿਹਤ ਵਜੀਰ ਤੇ ਮੁੱਖ ਪਾਰਲੀਮਾਨੀ ਸੱਕਤਰ ਅਤੇ ਹੋਰ ਸਰਕਾਰੀ ਅਫਸਰਾਂ ਨੇ ਇਸ ਦੁਖਦਾਇਕ ਘਟਨਾ ਤੋਂ ਕੋਈ ਸਬਕ ਨਹੀ ਸਿਖਿਆ। ਇਹ ਜਾਪਦਾ ਹੈ ਕਿ ਉਹਨਾ ਨੂੰ ਗਰੀਬ ਲੋਕਾਂ ਦੀ ਸਿਹਤ ਦੀ ਭੋਰਾ ਵੀ ਖਬਰ ਨਹੀ ਹੈ। ਸ਼੍ਰੀ ਗਰੇਵਾਲ ਜੀ ਨੇ ਦੁੱਖ ਜ਼ਾਹਿਰ ਕੀਤਾ ਹੈ ਕਿ ਮੈਟਰੋ ਵਰਗੇ ਲੁਧਿਆਣਾ ਸ਼ਹਿਰ ਵਿਚ ਸਿਹਤ ਸਹੁਲਤਾਂ ਬਹੁਤ ਤਰਸਯੋਗ ਹਨ। ਛੋਟੇ ਸ਼ਹਿਰਾਂ ਤੇ ਪਿੰਡਾਂ ਦੇ ਗਰੀਬ ਲੋਕ ਸਿਹਤ ਸੇਵਾਵਾਂ ਲੈਣ ਲਈ ਝਿਜਕਦੇ ਹਨ। ਆਮ ਆਦਮੀ ਪਾਰਟੀ ਦੁਆਰਾ ਜ਼ੋਰ ਦੇ ਕੇ ਸੁਰਜੀਤ ਕੁਮਾਰ ਜਿਆਨੀ ਅਤੇ ਮੁੱਖ ਪਾਰਲੀਮਾਨੀ ਸੱਕਤਰ ਨਵਜੋਤ ਕੌਰ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਹੈ। ਕਿਉਂਕਿ ਦੋਨੋ ਹੀ ਅਪਣੇ ਮਹੀਕਮੇ ਵਿਚ ਤਰਸਯੋਗ ਹਾਲਾਤਾਂ ਨੂੰ ਸੁਧਾਰਨ ਵਿਚ ਨਾਕਾਮਯਾਬ ਰਹੇ ਹਨ, ਜਿਹੜੇ ਕਿ ਸਿੱਧੇ ਤੌਰ ਤੇ ਸਾਡੇ ਸਮਾਜ ਦੇ ਗਰੀਬ ਤੱਬਕੇ ਦੇ ਲੋਕਾਂ ਦੀ ਸਿਹਤ ਸੁਵਿਧਾ ਨਾਂ ਦੇਣ ਦੇ ਸਿੱਧੇ ਜਿੰਮੇਵਾਰ ਹਨ।