ਬਠਿੰਡਾ :: ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਪੰਜਾਬ ਹਿਊਮਨ ਰਾਈਟਸ ਦੀ ਜਿਲ੍ਹਾ ਬਠਿੰਡਾ ਇਕਾਈ ਵਲੋਂ 6ਵਾਂ ਅਵੈਰਨੈਸ ਕੈਂਪ ਕਮ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਰਾਜਵਿੰਦਰ ਸਿੰਘ ਬੈਂਸ ਸੀਨੀਅਰ ਐਡਵੋਕੇਟ ਅਤੇ ਜਨਰਲ ਸਕੱਤਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਡਾ. ਜਗਜੀਤ ਸਿੰਘ ਪ੍ਰੋਫੈਸਰ ਮੈਡੀਕਲ ਕਾਲਜ ਚੰਡੀਗੜ੍ਹ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਅੱਜ ਦੀ ਅਜੋਕੀ ਸਥਿੱਤੀ ਅਤੇ ਮਨੁੱਖੀ ਅਧਿਕਾਰਾਂ ਦੀ ਵਰਤੋਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਅਜੇ ਆਜਾਦ ਨਹੀਂ ਹੋਏ ਪੂਰਨ ਆਜਾਦੀ ਲੈਣ ਵਾਸਤੇ ਸਾਲਾਂਬੱਧੀ ਸੰਘਰਸ਼ ਕਰਨਾ ਪੈਣਾ ਹੈ । ਸਾਨੂੰ ਪਿੰਡ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਚੰਗੇ ਨਾਗਰਿਕਾਂ ਦੀ ਚੋਣ ਕਰਕੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ। ਜੋ ਕਿ ਬਗੈਰ ਕਿਸੇ ਭੇਦ ਭਾਵ ਦੇ ਅਤੇ ਬਗੈਰ ਕਿਸੇ ਲਾਲਚ ਦੇ ਕੰਮ ਕਰਨ ਅਤੇ ਲੋਕਾਂ ਨੂੰ ਵਧੀਆਂ ਰਸਤੇ ਤੇ ਚਲਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਵੋਟਰ ਅਜੇ ਤੱਕ ਜਾਗਰੂਕ ਨਹੀਂ ਹੋਇਆ ਕਿਉਂਕਿ ਉਹ ਨਸੇ ਜਾਂ ਪੈਸੇ ਦੇ ਲਾਲਚ ਵਿਚ ਆਪਣੇ ਵੋਟ ਦੀ ਗਲਤ ਵਰਤੋਂ ਕਰ ਦਿੰਦਾ ਹੇ। ਉਨ੍ਹਾਂ ਕਿਹਾ ਕਿ ਸਾਡਾ ਨਿਜ਼ਾਮ ਇੰਨਾ ਵਿਗੜਿਆ ਹੈ ਕਿ ਇਸ ਨੂੰ ਸੁਧਾਰਨ ਵਾਸਤੇ ਸਾਨੂੰ ਆਪਣੇ ਘਰ ਤੋਂ ਲੜਾਈ ਲੜਨੀ ਪੈਣੀ ਹੈ ਤਾਂ ਕਿਤੇ ਜਾ ਕੇ ਪੂਰਨ ਆਜ਼ਾਦੀ ਹਾਸਲ ਹੋਵੇਗੀ। ਅਸ਼ਵਨੀ ਕੁਮਾਰ ਸ਼ਰਮਾ ਸੀਨੀਅਰ ਐਡਵੋਕੇਟ ਜੋ ਕਿ ਇਸ ਪ੍ਰਗੋਰਾਮ ਨੂੰ ਸਿਰੇ ਚਾੜਨ ਲਈ ਪਿਛਲੇ ਹਫਤੇ ਤੋਂ ਬਠਿੰਡਾ ਵਿਖੇ ਡੇਰੇ ਲਾਈ ਬੈਠੇ ਸਨ ਨੇ ਦੱਸਿਆ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਵਰਤੋਂ ਤੋਂ ਬਹੁਤ ਦੂਰ ਹਨੇਰੇ ਵਿਚ ਬੈਠੇ ਹਾਂ ਅਤੇ ਸਾਨੂੰ ਹੰਭਲਾ ਮਾਰ ਕੇ ਦੂਜਿਆ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਮਦਨ ਲਾਲ ਬੱਗਾ ਜਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਮਨਜੀਤਇੰਦਰ ਸਿੰਘ ਬਰਾੜ ਜਿਲ੍ਹਾ ਦਿਹਾਤੀ ਪ੍ਰਧਾਨ ਨੇ ਆਏ ਹੋਏ ਸਭ ਮਹਿਮਾਨਾਂ ਅਤੇ ਹੋਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੰਤ ਵਿਚ ਸਨਮਾਨਿਤ ਚਿੰਨ ਭੇਂਟ ਕਰਕੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।