ਓਸਲੋ,(ਰੁਪਿੰਦਰ ਢਿੱਲੋ ਮੋਗਾ) : ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਜੀ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ,ਉਹਨਾਂ ਦੀ ਲਿੱਖਣ ਸ਼ੈਲੀ ਚ ਪੰਜਾਬੀ ਵਿਰਸਾ ਅਤੇ ਪੰਜਾਬੀਅਤ ਆਮ ਝਲਕਦੀ ਹੈ।ਉਹਨਾਂ ਦੀਆਂ ਰਚਨਾਵਾਂ ਨੂੰ ਹਰ ਵਰਗ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਲਿਖਤਾਂ ਪੜ੍ਹਦੇ-ਪੜ੍ਹਦੇ ਪੜ੍ਹਨ ਵਾਲੇ ਨੂੰ ਇਹੀ ਮਹਿਸੂਸ ਹੁੰਦਾ ਕਿ ਉਹ ਇਸ ਲਿਖਤ ਚ ਵਿਚਰ ਰਿਹਾ ਹੈ।ਫਿਲਮ “ਸੂਲੀ ਚੜਿਆ ਚੰਦਰਮਾਂ” ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਤੇ ਬਣਨ ਵਾਲੀ ਤੀਜੀ ਫਿਲਮਹੈ,ਜੋ ਕਰਮ ਕਾਂਡਾਂ ਉਪਰ ਇੱਕ ਕਰਾਰੀ ਚੋਟ ਹੈ ਤੇ ਕਰਮ ਕਾਂਡ ਪਾਖੰਡਵਾਦ ਤਿਆਗ ਕੇ ਗੁਰਬਾਣੀ ਦੇ ਲੜ ਲੱਗਣ ਦੀ ਪ੍ਰਰੇਨਾ ਦਿੰਦੀ ਹੈ! ਲਵਲੀ ਸ਼ਰਮਾਂ ਅਤੇ ਮੈਡਮ ਕੁਲਵੰਤ ਖੁਰਮੀ ਨੇ ਡਾਇਰੈਕਟ ਕੀਤਾ ਹੈ। ਐਮ. ਐਮ. ਫਿਲਮਜ਼ ਦੀ ਸਫਲ ਪੇਸ਼ਕਾਰੀ ਹੈ। ਮਿਊਿਜ਼ਕ ਗੁਰਸ਼ੇਰ ਚਾਨਾ ਅਤੇ ਚੇਤਨ ਤਿਵਾੜੀ ਨੇ ਦਿੱਤਾ ਹੈ। “ਸੜ ਨਾ ਰੀਸ ਕਰ ਸੱਜਣਾ…. ਸਾੜੇ ਨਾਲ਼ ਬਣਨਾ ਕੁਛ ਵੀ ਨਹੀਂ….” ਕਵਾਲੀ ਇਸ ਫਿਲਮ ਦੀ ਸਿੱਖਰ ਕਵਾਲੀ ਹੈ। ਪਰਿਵਾਰਿਕ ਫਿਲਮ ਜੋ ਸਮਾਜਿਕ ਬੁਰਾਈਆਂ ਜੋ ਸਾਡੇ ਸਮਾਜ ਚ ਕੋਹੜ ਵਾਂਗ ਫੈਲ ਰਹੀਆਂ ਹਨ ਉਹਨਾਂ ‘ਚੋਂ ਬਾਹਰ ਨਿਕਲਣ ਲਈ ਹਰ ਇੱਕ ਨੂੰ ਪ੍ਰਰੇਰ ਦੀ ਹੈ।ਸਮਾਜ ਚ ਫੈਲ ਰਹੀਆਂ ਕੁਰੀਤੀਆਂ ਦਾ ਵਿਰੋਧ ਕਰਨਾ ਹਰ ਸਮਾਜ ਸੁਧਾਰਕ ਅਤੇ ਆਮ ਨਾਗਰਿਕ ਦਾ ਹੱਕ ਹੈ। ਦਰਸ਼ਕਾਂ ਦੀ ਕਚਹਿਰੀ ‘ਚ ਇਹ ਫਿਲਮ ਖਰੀ ਉਤਰੇਗੀ। ਫਿਲਮ ਦੇ ਸਮੂਹ ਟੀਮ ਵੱਲੋਂ ਦਰਸ਼ਕਾਂ ਨੂੰ ਬਨੇਤੀ ਹੈ ਕਿ ਇਸ ਲਘੂ ਫਿਲਮ ਦਾ ਆਨੰਦ ਜਰੂਰ ਮਾਨਣ।
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ‘ਸੂਲੀ ਚੜਿਆ ਚੰਦਰਮਾ’ 8 ਦਸਬੰਰ ਨੂੰ ਲੋਕ ਅਰਪਣ
This entry was posted in ਸਰਗਰਮੀਆਂ.