ਫਰਾਂਸ, (ਸੁਖਵੀਰ ਸਿੰਘ ਸੰਧੂ) – ਉਸ ਮੁਲਕ,ਕੌਮ ਦੀ ਤਰਾਸਦੀ ਹੀ ਸਮਝੋ ਜਿੱਥੇ ਧਾਰਮਿਕ, ਸਮਾਜਿਕ ਤੇ ਵਿਰਾਸਤੀ ਇਤਿਹਾਸਕ ਯਾਦਗਾਰਾਂ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਦਾਂ ਹੈ,ਜਾਂ ਪਲੱਸਤਰ,ਸੰਗਮਰਮਰ ਲਾ ਕੇ ਉਸ ਦੀ ਇਤਿਹਾਸਕ ਬਣਤਰ ਹੀ ਬਦਲ ਦਿੱਤੀ ਜਾਦੀ ਹੈ।
ਪਰ ਇਹ ਗੋਰੇ ਲੋਕਾਂ ਦੀ ਦੂਰ ਅੰਦੇਸ਼ੀ ਸੋਚ ਅੱਗੇ ਸਿਰ ਝੁਕਦਾ ਹੈ।ਜਿਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ।ਜਿੱਥੇ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੇ ਚਰਚ ਨੂੰ ਹੀ ਨਹੀਂ ਉਸ ਵਿਚਲੀ ਹਰ ਵਸਤੂ ਨੂੰ ਜਿਉਂ ਦੀ ਤਿਉਂ ਹੀ ਰੱਖਿਆ ਹੋਇਆ ਹੈ।ਜਿਹਨਾਂ ਦੀ ਉਹ ਅੱਜ ਤੱਕ ਵੀ ਵਰਤੋਂ ਕਰ ਰਹੇ ਹਨ।ਇਸ ਕੜੀ ਵਿੱਚੋਂ ਹੀ ਪੈਰਿਸ ਦੇ ਬਿਲਕੁਲ ਵਿੱਚਕਾਰ ”ਸੇਂਟ ਜੇਰਮਨ ਦ ਪਰੇ” ਨਾਂ ਦੇ ਸਦੀਆਂ ਪੁਰਾਣੇ ਕੈਥੋਲਿੱਕ ਚਰਚ ਵਿੱਚ ਸੰਦੇਸ਼ ਦੇਣ ਲਈ ਲੱਗੇ ਹੋਏ ਟੱਲ ਦੀ ਹਜ਼ਾਰ ਵੀ ਵਰ੍ਹੇ ਗੰਢ ਮਨਾਈ ਹੈ।ਕੱਲ ਇਸ ਚਰਚ ਵਿੱਚ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਨੇ ਇੱਕ ਹਜ਼ਾਰ ਮੋਮਬੱਤੀਆਂ ਬਾਲ ਕੇ ਰੋਸ਼ਨੀ ਨਾਲ ਵਰੇ ਗੰਢ ਮਨਾਈ ਹੈ।ਇੱਥੇ ਇਹ ਵੀ ਜਿਕਰ ਯੋਗ ਹੈ, ਕਿ ਇਸ ਸੰਦੇਸ਼ੇ ਟੱਲ ਨੂ ਸੱਤ ਦਸੰਬਰ ਸਾਲ 1014 ਵਿੱਚ ਲਾਇਆ ਗਿਆ ਸੀ।ਜਿਹੜਾ ਅੱਜ ਤੱਕ ਵੀ ਸੰਦੇਸ਼ ਪਹੁੰਚਾ ਰਿਹਾ ਹੈ।