ਓਸਲੋ,(ਰੁਪਿੰਦਰ ਢਿੱਲੋ ਮੋਗਾ) : ਭਾਰਤ ਤੋਂ ਸਮਾਜ ਸੇਵਕ ਕੈਲਾਸ਼ ਸਤਿਆਰਥੀ ਵੱਲੋਂ ਬਾਲ ਅਧਿਕਾਰਾਂ ਦੀ ਰਾਖੀ ਲਈ ਕੀਤੀ ਬਲੁੰਦ ਆਵਾਜ ਨੂੰ ਵਿਸ਼ਵ ਪੱਧਰ ਤੇ ਸੁਣਿਆ ਗਿਆ ਅਤੇ 2014 ਦਾ ਸਾਂਤੀ ਨੋਬਲ ਪੁਰਸਕਾਰ ਇਸ ਨੇਕ ਕੰਮ ਲਈ ਇਸ ਸ਼ਖਸ ਦੇ ਤੇ ਛੋਟੀ ਉਮਰ ਚ ਹਮ ਉਮਰ ਬੱਚਿਆਂ ਦੀ ਪੜਾਈ ਅਤੇ ਅੌਰਤਾਂ ਦੇ ਹੱਕਾ ਲਈ ਆਵਾਜ ਬੁਲੰਦ ਕਰਨ ਵਾਲੀ ਜਿਸ ਦੀ ਆਵਾਜ ਨੂੰ ਦਹਿਸ਼ਤਗਰਦ ਵੀ ਮੱਧਮ ਨਹੀ ਕਰ ਸਕੇ ਸੱਭ ਤੋਂ ਘੱਟ ਉਮਰ ਚ ਸਾਂਤੀ ਨੋਬਲ ਪੁਰਸਕਾਰ ਪਾਉਣ ਵਾਲੀ ਮਲਾਲਾ ਯੂਸਫਜਈ ਦੇ ਝੋਲੀ ਪਿਆ ਤੇ ਇਹ ਦੋਨੋ ਮਾਨ ਯੋਗ ਸ਼ਖਸੀਅਤਾਂ ਨਾਰਵੇ ਦੀ ਓਸਲੋ ਸਿਟੀ ਪਹੁੰਚ ਚੁੱਕੀਆਂ ਹਨ।ਅੱਜ ਨੋਬਲ ਪੁਰਸਕਾਰ ਸਵੀਕਾਰ ਕਰਨ ਦੀ ਇਕ ਰਸਮੀ ਕਾਰਵਾਈੇ ਪਰੋਟੋਕਾਲ ਤੇ ਹਸਤਾਖਾਰ ਕਰਨ ਲਈ ਦੋਵੇਂ ਸਖਸੀਅਤਾਂ ਕੜੀ ਸੁਰੱਖਿਆ ਨਾਲ ਨੋਬਲ ਪੀਸ ਸੈਂਟਰ ਓਸਲੋ ਪਹੁੰਚੀਆਂ ਜਿਥੇ ਨੋਬਲ ਪੁਰਸਕਾਰ ਕਮੇਟੀ ਦੇ ਲੀਡਰ ਥੋਰਬੋਅਨ ਜਗਲੈਡ ਤੇ ਸਕੈਟਰੀ ਗੇਅਰ ਲੂਨਦੇਸਤਾਦ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 10 ਤੇ 11 ਦਸੰਬਰ ਨੂੰ ਵੱਖ ਵੱਖ ਭਲਾਈ ਪ੍ਰੋਗਰਾਮਾਂ ਚ ਹਿੱਸਾ ਲੈਣ ਤੋਂ ਇਲਾਵਾ ਸ਼ਾਂਤੀ ਨੋਬਲ ਪੁਰਸਕਾਰ ਵਿਜੇਤਾ ਨਾਰਵੇ ਦੇ ਸ਼ਾਹੀ ਪਰਿਵਾਰ, ਨਾਰਵੇ ਦੀ ਪਾਰਲੀਮੈਟ ਦਾ ਦੌਰਾ ਤੇ ਓਸਲੋ ਦੇ ਸ਼ਾਂਤੀ ਮਸਾਲ ਰੈਲੀ ਦੌਰਾਨ ਗਰੈਂਡ ਹੋਟਲ ਦੀ ਬਾਲਕੋਨੀ ਤੇ ਖੜੇ ਹੋ ਕੇ ਸ਼ੁਭਚਿੰਤਕਾਂ ਨੂੰ ਸੰਬੋਧਨ ਕਰਨਗੇ।
ਸਾਂਤੀ ਨੋਬਲ ਪੁਰਸਕਾਰ 2014 ਲਈ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਸਫਈ ਨਾਰਵੇ ਪਹੁੰਚੇ
This entry was posted in ਅੰਤਰਰਾਸ਼ਟਰੀ.