ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਸਲੋ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਤੇ ਪ੍ਰਕਾਸ ਉਤਸਵ ਮੌਕੇ ਭਾਰੀ ਕੀਰਤਨ ਦਰਬਾਰ ਕਰਵਾਇਆ ਗਿਆ,ਬੀਬੀ ਜਗਦੀਪ ਕੌਰ,ਗੁਰਦੀਪ ਕੌਰ ਅਤੇ ਅ੍ਰਮਿੰਤ ਪਾਲ ਸਿੰਘ(ਯੂ ਕੇ) ਦੇ ਕੀਰਤਨ ਜੱਥੇ ਨੇ ਸੰਗਤਾਂ ਨੂੰ ਆਪਣੇ ਰੂਹਾਨੀ ਕੀਰਤਨ ਨਾਲ ਨਿਹਾਲ ਕੀਤਾ। ਸ਼ਾਮ ਦੇ ਇਸ ਦੀਵਾਨ ਵਿਚ ਰਹਿਰਾਸ ਦੇ ਪਾਠ ਉਪਰੰਤ , ਨੋਬਲ ਪੁਰਸਕਾਰ ਸਮਾਰੋਹ ਚ ਸਿ਼ਰਕਤ ਕਰਨ ਲਈ ਆਏ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ 84ਦੇ ਸਿੱਖ ਦੰਗਿਆਂ ਦੇ ਦੁਖਦਾਈ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ,ਜਿਸ ਦੌਰਾਨ ਉਹਨਾਂ ਕਿਹਾ ਕਿ ਕੌਮ ਉਪਰ ਜੋ ਤਸ਼ਦੱਦ ਹੋਏ ਉਸ ਲਈ ਇਨਸਾਫ ਦੀ ਮੰਗ ਵਾਸਤੇ ਉਹ ਰਹਿੰਦੀ ਜਿੰਦਗੀ ਤੱਕ ਸੰਘਰਸ਼ ਕਰਦੇ ਰਹਿਣਗੇ,ਇਸ ਤੋਂ ਇਲਾਵਾ ਉਹਨਾਂ ਨੇ ਇੱਥੋਂ ਦੇ ਭਾਈਚਾਰੇ ਨੂੰ ਆਪਣੀ ਮਿੱਟੀ ਦੇ ਨਾਲ ਜੁੜੇ ਰਹਿਣ ਅਤੇ ਪੰਜਾਬ ਦੀ ਗੱਲ ਕਰਦੇ ਹੋਏ ਕਿਹਾ ਕਿ ਹੇਠਲੇ ਪੱਧਰ ਤੋਂ ਪਿੰਡ-ਪਿੰਡ ਵਿਚ ਇਕ ਲੜੀਵਾਰ ਤਰੀਕੇ ਰਾਹੀ ਸੁਧਾਰ ਪ੍ਰਣਾਲੀ ਕਾਇਮ ਕਰਨ ਦੇ ਨਾਲ ਨਾਲ ਨਾਰਵੇ ਦੇ ਲੋਕਾਂ ਵਿੱਚ ਵੀ ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ,ਉੱਪ ਪ੍ਰਧਾਨ ਕਮਲਜੀਤ ਸਿੰਘ,ਸਕੱਤਰ ਅਮਨਦੀਪ ਕੌਰ,ਖੁਜਾਨਚੀ ਨਿਰਮਲ ਕੌਰ,ਮੈਂਬਰਾਂ ਸਵਿੰਦਰ ਸਿੰਘ,ਮਲਕੀਤ ਸਿੰਘ,ਅਮਰਜੀਤ ਕੌਰ,ਸੁਰਿੰਦਰ ਕੌਰ,ਨਛੱਤਰ ਕੌਰ ,ਜਸਵਿੰਦਰ ਕੌਰ,ਜਸਵੀਰ ਕੌਰ ਆਦਿ ਨੇ ਉਹਨਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਇਸੇ ਤਰਾਂ ਦੁਪਿਹਰ ਸਮੇਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਨਾਲ ਵੀ ਸ੍ਰ: ਫੂਲਕਾ ਨੇ ਵਿਚਾਰ ਸਾਂਝੇ ਕਰਨ ਸਮੇਂ 1984 ਦੇ ਦੰਗਿਆਂ ਦੇ ਕੇਸਾਂ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਅਤੇ ਨਾਲ ਹੀ ਨੋਬਲ ਪੁਰਸਕਾਰ ਜੇਤੁ ਸ੍ਰੀ ਕੈਲਾਸ ਸੱਤਿਆਰਥੀ ਦੇ ਬਾਲ ਅਧਿਕਾਰ ਸਬੰਧੀ ਆਪਣੇ ਤੌਰ ਤੇ ਲੜੇ ਕੇਸਾ ਤੋਂ ਜਾਣੂ ਕਰਵਾਇਆ। ਅੰਤ ਵਿਚ ਕਲੱਬ ਦੇ ਮੈਂਬਰਾਂ ਨੇ ਪ੍ਰਧਾਨ ਸ੍ਰ:ਹਰਪਾਲ ਸਿੰਘ ਦੀ ਅਗਵਾਈ ਵਿਚ ਸਨਮਾਨ ਕੀਤਾ। ਸ੍ਰ ਫੂਲਕਾ ਨੇ ਸ੍ਰ ਕੰਵਲਜੀਤ ਸਿੰਘ ਲੀਅਰਸਕੂਗਨ ਅਤੇ ਸ੍ਰ ਹਰਿੰਦਰਪਾਲ ਸਿੰਘ ਦਰਾਮਨ ਦੇ ਘਰ ਵੀ ਭਾਰਤੀ ਭਾਈਚਾਰੇ ਦੇ ਲੋਕਾ ਨੇ ਵਿਚਾਰ ਸਾਂਝੇ ਕੀਤੇ ਅਤੇ ਭੋਜਨ ਛੱਕਿਆ ਤੇ ਓਸਲੋ ਵਿਖੇ ਡਾ. ਨੋਨਿਹਾਲ ਸਿੰਘ ਦੇ ਗ੍ਰਹਿ ਵਿਖੇ ਵੀ ਨਾਰਵੇ ਦੀ ਸਿੱਖ ਸੰਗਤ ਨਾਲ ਵਿਚਾਰ ਮਸ਼ਵਰਾ ਕੀਤਾ।
ਨਾਰਵੇ ‘ਚ ਸ੍ਰ: ਐਚ. ਐਸ. ਫੂਲਕਾ(ਸੀਨੀਅਰ ਵਕੀਲ ਦਿੱਲੀ ਹਾਈ ਕੋਰਟ) ਦਾ ਵੱਖ-ਵੱਖ ਥਾਂਵਾ ਤੇ ਸਨਮਾਨ
This entry was posted in ਅੰਤਰਰਾਸ਼ਟਰੀ.