ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਵਧਾਈ ਦਿੰਦੇ ਹੋਏ ਸ੍ਰੀ ਹਰਿਮੰਦਿਰ ਸਾਹਿਬ ਨਾਲ ਸਬੰਧਿਤ ਇਤਿਹਾਸ ਤੋਂ ਜਾਣੂੰ ਕਰਵਾਉਂਦੀ ਕਿਤਾਬ ਭੇਂਟ ਕੀਤੀ ਗਈ। ਰਾਸ਼ਟਰਪਤੀ ਦੇ ਜਨਮ ਦਿਹਾੜੇ ਮੌਕੇ ਰਾਸ਼ਟਰਪਤੀ ਭਵਨ ਦੇ ਆਰ.ਪੀ. ਸਰਵੋਦਿਆ ਪਬਲਿਕ ਸਕੂਲ ਵਿਖੇ ਹੋਏ ਸਮਾਗਮ ‘ਚ ਭਾਗ ਲੈਣ ਗਏ ਪੱਤਵੰਤਿਆਂ ‘ਚ ਸ਼ਾਮਿਲ ਕੋਹਲੀ ਅਤੇ ਪ੍ਰਿੰਸੀਪਲ ਬੀਬੀ ਡੀ.ਕੇ. ਢੀਂਗਰਾ ਵੱਲੋਂ ਸਿੱਖ ਵਿਰਾਸਤ ਨਾਲ ਸੰਬਧਿਤ ਸਿੱਖ ਹੈਰੀਟੇਜ ਸੈਂਟਰ ਵੱਲੋਂ ਜਾਰੀ ਕੀਤੇ ਗਏ ਡਾਕ ਟਿੱਕਟਾਂ ਦੇ ਡਿਲਕਸ ਐਡੀਸ਼ਨ ਦੀ ਇਕ ਕਾਪੀ ਵੀ ਫੁੱਲਾਂ ਦੇ ਗੁਲਦਸਤੇ ਨਾਲ ਰਾਸ਼ਟਰਪਤੀ ਨੂੰ ਭੇਂਟ ਕੀਤੀ ਗਈ । ਰਾਸ਼ਟਰਪਤੀ ਭਵਨ ਵੱਲੋਂ ਉਚੇਚੇ ਤੌਰ ਤੇ ਇਸ ਸਮਾਗਮ ‘ਚ ਭਾਗ ਲੈਣ ਲਈ ਬੁਲਾਉਣ ਵਾਸਤੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਕੋਹਲੀ ਨੇ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨ ਦੀ ਵੀ ਰਾਸ਼ਟਰਪਤੀ ਨੂੰ ਬੇਨਤੀ ਕੀਤੀ।