ਲੁਧਿਆਣਾ – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦੀ ਸਕੱਤਰ ਜਗਦੀਸ਼ ਸਾਹਨੀ ਦੀ ਲੁਧਿਆਣਾ ਫੇਰੀ ਦੌਰਾਨ ਖਾਸ ਤੌਰ ਤੇ ਸਾਬਕਾ ਕੌਸ਼ਲਰ ਟਹਿਲ ਸਿੰਘ ਦੇ ਗ੍ਰਿਹ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਾਹਨੀ ਨੇ ਕਿਹਾ ਕਿ ਮੈਂ ਪਾਰਟੀ ਦੀ ਸੇਵਾ ਇਮਾਨਦਾਰੀ ਅਨੁਸਾਰ ਕਰਦਾ ਹੋਇਆ ਅੱਜ ਆਪਣੇ ਨਿਜੀ ਦੋਸਤਾਂ ਮਿੱਤਰਾਂ ਨੂੰ ਵਿਸ਼ੇਸ਼ ਤੌਰ ਤੇ ਮਿਲਨ ਆਇਆ ਹਾਂ ਪਾਰਟੀ ਦਾ ਇਸ ਨਾਲ ਕੋਈ ਮਕਸਦ ਨਹੀਂ ਇਸ ਮੌਕੇ ਸਿੱਧੂ ਤੇ ਜੰਮੂ ਵਿੱਚ ਹੋਏ ਹਮਲੇ ਦਾ ਜਵਾਵ ਦਿੰਦੇ ਹੋਏ ਕਿਹਾ ਕਿ ਸਿੱਧੂ ਜੀ ਭਾਜਪਾ ਪਾਰਟੀ ਦੇ ਵਫਾਦਾਰ ਅਤੇ ਨਿਡਰ ਆਗੂ ਹਨ ਉਹਨਾਂ ਦਾ ਜੰਮੂ ਨਾਲ ਕਿਸੇ ਕਿਸਮ ਦਾ ਕੋਈ ਵਾਸਤਾ ਨਹੀਂ ਅਤੇ ਨਾ ਹੀ ਸਿੱਧੂ ਜੀ ਕਦੇ ਜੰਮੂ ਗਏ ਹਨ ਉਹਨਾਂ ਉਪਰ ਹਮਲਾ ਹੋਣਾ ਕਿਸੇ ਦੀ ਰਾਜਨੀਤੀ ਹੈ।ਸ਼ਾਹਨੀ ਜੀ ਨੇ ਪਾਕਿਸਤਾਨ ਵਿੱਚ ਬੱਚਿਆਂ ਦੇ ਕਤਲ ਕਰਨ ਨੂੰ ਅੱਤਵਾਦੀਆਂ ਦੀ ਬਹੁਤ ਹੀ ਘਿਨਾਉਣੀ ਹਰਕਤ ਦੱਸਦੇ ਹੋਏ ਕਿਹਾ ਪਾਕਿਸਤਾਨ ਸਰਕਾਰ ਨੂੰ ਅੱਤਵਾਦ ਖੱਤਮ ਕਰਨ ਲਈ ਸੱਖਤ ਕਦਮ ਚੁਕਣੇ ਚਾਹੀਦੇ ਹਨ ਤਾਂ ਜੋ ਅੱਗੇ ਤੋ ਇਹੋ ਜਿਹੀ ਹਰਕਤ ਨਾਂ ਕਰ ਸਕਣ ਉਹਨਾਂ ਪਠਾਨਕੋਟ ਰੋਡ ਤੇ ਲਗਾਏ ਜਾ ਰਹੇ ਟੋਲ ਟੈਕਸ ਦੀ ਵੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਬੱਸਾ ਤੋਂ ਰੋਡ ਟੈਕਸ ਵਸੂਲ ਕਰ ਰਹੀ ਹੈ ਦੂਜੇ ਪਾਸੇ ਟੋਲ ਪਲਾਜਾ ਤੇ ਟੈਕਸ ਲਗਾ ਕੇ ਜਨਤਾ ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ ਜਿਸ ਕਾਰਨ ਬੱਸਾਂ ਦੇ ਕਿਰਾਏ ਵੱਧ ਰਹੇ ਹਨ ਆਮ ਜਨਤਾ ਰੇਲ ਗੱਡੀਆਂ ਵਿੱਚ ਸਫਰ ਕਰਨ ਲਈ ਮਜਬੂਰ ਹੈ ਜਿਸ ਕਾਰਨ ਟਰਾਂਸਪੋਰਟ ਵਿਭਾਗ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਇਸ ਮੌਕੇ ਇਹਨਾਂ ਨਾਲ ਪ੍ਰਦੀਪ ਕੁਮਾਰ ਦੀਪੂ, ਜਸਵੰਤ ਸਿੰਘ ਖੋਖਰ,ਅਰੁਨ ਸ਼ਰਮਾਂ,ਹਰਜਿੰਦਰਪਾਲ ਗੋਗਨਾ,ਰਘਵੀਰ ਸਿੰਘ,ਅਮਰਜੀਤ ਗਰੇਵਾਲ,ਜੱਸਾ ਸਿੰਘ, ਪਵਨ ਰਾਣਾਂ,ਅਮਰਜੀਤ ਬੰਟੀ,ਰਜਿੰਦਰ ਸਿੰਘ ਆਦਿ ਹਾਜਰ ਸਨ।