ਚੰਡੀਗੜ – ਕੋਈ ਵੀ ਫੀਲਡ ਹੋਵੇ ਉਹ ਮਿਹਨਤ ਜਰੂਰ ਮੰਗਦੀ ਹੈ ਇਸੇ ਤਰ੍ਹਾਂ ਐਕਟਿੰਗ ਕਰੀਅਰ ਵਿੱਚ ਵੀ ਤੁਸੀ ਬਿਨਾਂ ਮਿਹਨਤ ਕੀਤੇ ਅੱਗੇ ਨਹੀ ਵੱਧ ਸਕਦੇ ਇਹ ਕਹਿਣਾ ਹੈ 2010 ਵਿੱਚ ਵੀਮਲ ਮਿਸ ਪੀਟੀਸੀ ਪੰਜਾਬਣ ਵਿੱਚ ਮਿਸ ਅੰਮਿ੍ਤਸਰ ਰਹਿ ਚੁੱਕੀ ਅਦਾਕਾਰਾ ਗਿਨੀ ਸ਼ਰਮਾ ਦਾ। ਗਿਨੀ ਸ਼ਰਮਾ ਜਲਦ ਹੀ ਇੱਕ ਹਿੰਦੀ ਫਿਲਮ ਵਿੱਚ ਬਤੌਰ ਮੁੱਖ ਅਦਾਕਾਰਾ ਵਿੱਚ ਅਮੀਰ ਧੀ ਦੇ ਰੋਲ ਵਿੱਚ ਨਜ਼ਰ ਆਵੇਗੀ । ਗੱਲਬਾਤ ਕਰਦੇ ਗਿਨੀ ਸ਼ਰਮਾ ਨੇ ਦੱਸਿਆ ਉਹ ਪਿਛਲੇ 2 ਮਹੀਨਿਆਂ ਤੋਂ ਮੁੰਬਈ ਰਹਿ ਰਹੀ ਹੈ ਤੇ ਕੁਝ ਦਿਨਾਂ ਲਈ ਚੰਡੀਗੜ੍ਹ ਅਾਪਣੇ ਕਿਸੇ ਨਵੇਂ ਪ੍ਰੋਜੈਕਟ ਲਈ ਆਈ ਹੈ। ਉਹਨਾਂ ਦੱਸਿਆਂ ਕਿ ਮੁੰਬਈ ਦੀ ਜਿੰਦਗੀ ਬੜੀ ਤੇਜ਼ੀ ਹੈ ਇਥੇ ਜੇਕਰ ਅਸੀਂ ਦੋ ਦਿਨ ਨਹੀਂ ਕੰਮ ਕਰਦੇ ਤਾਂ ਅਸੀ 5 ਦਿਨ ਪਿੱਛੇ ਚਲੇ ਜਾਂਦੇ ਹਾਂ ਤੇ ਤੁਹਾਡੇ ਨਾਲਦੇ ਤੁਹਾਡੇ ਤੋਂ ਅੱਗੇ ਲੰਘ ਜਾਂਦੇ ਹਨ। ਉਹਨਾਂ ਦੱਸਿਆਂ ਕਿ ਜੋ ਉਹ ਹਿੰਦੀ ਫਿਲਮ ਕਰ ਰਹੀ ਹੈ ਉਸਦਾ ਨਿਰਦੇਸ਼ਨ ਰਜਨੀਸ਼ ਘਈ ਕਰ ਰਹੇ ਹਨ ਫਰਵਰੀ ਦੇ ਪਹਿਲੇ ਹਫਤੇ ਇਸ ਫਿਲਮ ਦੀ ਸੂਟਿੰਗ ਸ਼ੁਰੂ ਹੋ ਜਾਵੇਗੀ ਇਸਦੇ ਲਈ ਵਿਨੇ ਰਜਨੀਸ਼ ਘਈ ਸਾਡੀ ਟ੍ਰੇਨਿੰਗ ਕਲਾਸਾ ਲਗਵਾ ਰਹੇ ਹਨ। ਰਜਨੀਸ਼ ਘਈ ਕਈ ਡਾਕੂਮੈਂਟਰੀ ਫਿਲਮਾਂ ਬਣਾ ਚੁਕੇ ਹਨ ਹੁਣ ਉਹ ਪਹਿਲੀ ਹਿੰਦੀ ਫਿਲਮ ਬਣਾ ਰਹੇ ਹਨ ਇੱਕ ਸਵਾਲ ਦਾ ਜਵਾਬ ਦਿੰਦੇ ਗਿਨੀ ਨੇ ਦੱਸਿਆ ਕਿ ਐਕਟਿੰਗ ਲਾਇਨ ਵਿੱਚ ਸੱਚ ਇਹ ਹੈ ਕਿ ਇਸ ਵਿੱਚ ਝੂਠੇ ਲੋਕ ਜਿਆਦਾ ਮਿਲਣਗੇ ਜੋ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਕੇ ਤੁਹਾਨੂੰ ਰਾਤੋ ਰਾਤ ਸਟਾਰ ਬਣਾਉਣ ਦਾ ਸੁਪਨਾ ਦਿਖਾਉਣਗੇ ਪਰ ਇਸ ਵਿੱਚ ਸਾਨੂੰ ਖੁੱਦ ਪਹਿਲਾਂ ਉਸ ਆਦਮੀ ਬਾਰੇ ਜਾਣਕਾਰੀ ਇਕੱਠੀ ਕਰ ਲੈਣੀ ਚਾਹੀਦੀ ਹੈ ਕਿ ਅਸਲ ਵਿੱਚ ਉਹ ਇਨਸਾਨ ਚਾਹੁੰਦਾ ਕੀ ਹੈ । ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਤੁਸੀਂ ਕੋਈ ਪੰਜਾਬੀ ਫਿਲਮ ਕਰਨਾ ਚਾਹੋਗੇ ਤਾਂ ਗਿਨੀ ਨੇ ਇੱਕ ਦਮ ਜਵਾਬ ਦਿੱਤਾ ਕਿਉਂ ਨਹੀਂ ਜੇਕਰ ਕੋਈ ਚੰਗੀ ਕਹਾਣੀ ਮਿਲੀ ਤਾਂ ਮੈਂ ਪੰਜਾਬੀ ਫਿਲਮ ਜਰੂਰ ਕਰਾਂਗੀ। ਅੱਜਕਲ ਪੰਜਾਬੀ ਫਿਲਮਾਂ ਵੀ ਬਹੁਤ ਵਧੀਆਂ ਬਣ ਰਹੀਆਂ ਹਨ ਉਹਨਾਂ ਦੱਸਿਆਂ ਕਿ ਮੈਨੂੰ ਕੁੱਝ ਦਿਨ ਪਹਿਲਾਂ ਹੀ ਇੱਕ ਪੰਜਾਬੀ ਫਿਲਮ ਦਾ ਆਫਰ ਆਇਆ ਸੀ ਪਰ ਉਸ ਵਿੱਚ ਵਿੱਚ ਮੇਰਾ ਦੂਜਾ ਲੀਡ ਰੋਲ ਸੀ ਅਤੇ ਇਹ ਫਿਲਮ ਦੀ ਸੂਟਿੰਗ ਵੀ ਫਰਵਰੀ ਵਿੱਚ ਹੀ ਸ਼ੁਰੂ ਹੋਣੀ ਸੀ ਇਸ ਕਰਕੇ ਇਹ ਫਿਲਮ ਮੈਂ ਕਰਨਾ ਚਾਹੁੰਦੇ ਹੋਏ ਵੀ ਨਹੀਂ ਕਰ ਪਾਈ ਪਰ ਹਲੇ ਮੇਰਾ ਸਾਰਾ ਫੋਕਸ ਆਉਣ ਵਾਲੀ ਹਿੰਦੀ ਫਿਲਮ ਤੇ ਹੈ। ਗਿਨੀ ਨੇ ਦੱਸਿਆ ਕਿ ਇਹ ਮਾਂ ਬਾਪ ਦੇ ਸਾਥ ਦਾ ਹੀ ਫਲ ਹੈ ਕਿ ਪੜ੍ਹਾਈ ਦੇ ਨਾਲ ਨਾਲ ਮਾਡਲਿੰਗ ਅਤੇ ਫਿਰ ਹਿੰਦੀ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਗਿਨੀ ਨੇ ਦੱਸਿਆ ਕਿ ਉਹ ਹੁਣ ਤਕ 15 ਤੋਂ ਵੱਧ ਪੰਜਾਬੀ ਮਿਊਜਿਕ ਐਲਬਮਾਂ ਵਿੱਚ ਕੰਮ ਕਰ ਚੁੱਕੀ ਹੈ । ਗਿਨੀ ਦਾ ਕਹਿਣਾ ਹੈ ਕਿ ਅੱਜ ਦੇ ਦੋਰ ਵਿੱਚ ਭਾਵੇਂ ਉਹ ਫੈਸ਼ਨ ਫੀਲਡ ਹੋਵੇ ਜਾਂ ਐਕਟਿੰਗ, ਦੋਨਾਂ ਵਿਚ ਹੀ ਪੁਰਾਣੇ ਫੈਸ਼ਨ ਅਤੇ ਐਕਟਿੰਗ ਸਟਾਈਲ ਦਾ ਅਕਸ ਵੇਖਣ ਨੂੰ ਮਿਲ ਰਿਹਾ ਹੈ। ਨਿਰਮਾਤਾਵਾਂ ਨੇ ਹੁਣੇ ਤੋਂ ਫਿਊਚਰ ਉਤੇ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਫਿਲਮਾਂ ਉਤੇ ਸਕ੍ਰਿਪਟ ਬਣਾਈ ਜਾ ਰਹੀ ਹੈ, ਜਿਸ ਵਿਚ ਪੁਰਾਣੀ ਫਿਲਮਾਂ ਵਾਂਗ ਡਰੈਸ ਅਤੇ ਸਾਦਗੀ ਵੇਖਣ ਨੂੰ ਮਿਲੇਗੀ। ਅੱਜ ਆਡਿਅੰਸ ਮਾਡਰਨ ਸਟਾਈਲ ਨੂੰ ਵੇਖ ਕੇ ਬੋਰ ਹੋ ਗਈ ਹੈ। ਹੁਣ ਉਨ੍ਹਾਂ ਨੂੰ ਕੁਝ ਨਵਾਂ ਚਾਹੀਦਾ ਹੈ। ਨਵੇਂ ਗੀਤਾਂ ਨੂੰ ਵੀ ਉਨੀ ਸਫ਼ਲਤਾ ਨਹੀਂ ਮਿਲ ਰਹੀ ਜਿੰਨੀ ਪੁਰਾਣੇ ਗੀਤਾਂ ਦੇ ਰੀਮਿਕਸ ਕਰਨ ‘ਤੇ ਮਿਲਦੀ ਹੈ। ਪੁਰਾਣੇ ਗੀਤ ਦਾ ਰੀਮਿਕਸ ਕੀਤਾ ਹਰ ਗੀਤ ਹਿਟ ਹੁੰਦਾ ਹੈ, ਜਿਸ ਦਾ ਕਾਰਨ ਹੈ ਕਿ ਆਡਿਅੰਸ ਪੁਰਾਣੇ ਫੈਸ਼ਨ ਨੂੰ ਮੁੜ ਅਪਨਾ ਰਹੀ ਹੈ। ਗਿਨੀ ਦਾ ਕਹਿਣਾ ਹੈ ਕਿ ਜੇਕਰ ਐਕਟਿੰਗ ਤੁਹਾਡਾ ਸ਼ੌਕ ਹੈ ਅਤੇ ਤੁਸੀਂ ਇਸਨੂੰ ਆਪਣੇ ਕਰੀਅਰ ਦੇ ਰੂਪ ਵਿੱਚ ਆਪਣਾ ਸੱਕਦੇ ਹੋ ।ਅੱਜ ਐਕਟਿੰਗ ਦੇ ਖੇਤਰ ਵਿੱਚ ਪੈਸਾ, ਗਲੈਮਰ, ਅਤੇ ਪ੍ਰਸਿੱਧੀ ਸਭ ਕੁੱਝ ਹੈ । ਅੱਜ ਫਿਲਮ ਅਤੇ ਟੀਵੀ ਇੰਡਸਟਰੀ ਭਾਰਤ ਦੀ ਸਭ ਤੋਂ ਤੇਜੀ ਨਾਲ ਗਰੋਥ ਕਰਨ ਵਾਲੀ ਇੰਡਸਟਰੀ ਹੈ ।