ਸੀਨੀਅਰ ਆਗੂ ਐੱਚ। ਐੱਸ। ਫੂਲਕਾ ਜੀ ਨੇ ਹੈਰਾਨ ਹੋ ਕੇ ਦੱਸਿਆ ਕਿ ਸੱਤਾਧਾਰੀ ਪਾਰਟੀ ਆਪਣੀਆਂ ਨੀਤੀਆਂ ਫੇਲ੍ਹ ਹੋਣ ਤੇ ਆਪਣੇ ਹੀ ਵਿਰੁੱਧ ਰੋਸ ਪ੍ਰਦਰਸ਼ਨ ਕਰੇ। ਪੂਰਾ ਦੇਸ਼ ਹੀ ਜਾਣਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਜੋ ਘਰ-ਘਰ ਸੱਥਰ ਵਿਛੇ ਹਨ, ਉਸ ਪਿੱਛੇ ਕਿਸ ਦਾ ਹੱਥ ਹੈ। ਸਾਰੇ ਜਾਣਦੇ ਹਨ ਕਿ ਕੁੱਝ ਲੀਡਰਾਂ ਦਾ ਨਸ਼ੇ ਦੇ ਵਪਾਰੀਆਂ ਨਾਲ ਨਾਂ ਜੁੜਦਾ ਹੈ, ਬਾਕੀ ਸਰਕਾਰ ਨਸ਼ੇ ਦੇ ਹੜ੍ਹ ਵਿੱਚ ਡੁੱਬਦੀ ਜਵਾਨੀ ਨੂੰ ਦੇਖਦੀ ਰਹੀ। ਸਮਝ ਨਹੀਂ ਆਉਂਦੀ ਅੱਜ ਇਹ ਨਸ਼ੇ ਦੇ ਵਿਰੁੱਧ ਚੌਂਕੀਆਂ ਲਾਉਣ ਦੀਆ ਗੱਲਾਂ ਨਾਲ ਕਿਹਨਾਂ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ। ਸੱਤਾਧਾਰੀ ਲੋਕ ਇੱਕ ਦੂਜੇ ਨੂੰ ਬੂਰਾ ਭਲਾ ਕਹਿ ਕੇ ਲੋਕਾਂ ਦੇ ਜਵਾਨ ਪੁੱਤ ਵਾਪਿਸ ਨਹੀਂ ਲਿਆ ਸਕਦੇ। ਸੁਖਬੀਰ ਸਿੰਘ ਬਾਦਲ ਅਤੇ ਅਮਿਤ ਸ਼ਾਹ ਦੇ ਬਿਆਨਾਂ ਤੋਂ ਲੱਗਦਾ ਹੈ ਜਾਂ ਇਹ ਬਿਲਕੁਲ ਹੀ ਅਣਜਾਣ ਹਨ ਜਾਂ ਸੰਗੀ ਸਾਥੀ ਸਮਗਲਰਾਂ ਨੂੰ ਬਚਾਉਣ ਲਈ ਕੋਈ ਨਵੀਂ ਸਾਜਿਸ਼ ਘੜੀ ਜਾ ਰਹੀ ਹੈ। ਸਿੱਧੀ ਗੱਲ ਇਹ ਹੈ ਕਿ ਜਿਹਨਾਂ ਲੋਕਾਂ ਦਾ ਨਸ਼ੇ ਵੇਚਣ ਨਾਲ ਸੰਬੰਧ ਹੈ, ਉਹਨਾਂ ਨੂੰ ਅੰਦਰ ਕਰੋ। ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਮੂਰਖ ਨਾ ਬਣਾਉ।