ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ ਵਿਖੇ ਈ ਟੀ ਟੀ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਮਿਡ-ਡੇ-ਮੀਲ ਦਾ ਆਯੋਜਨ ਕੀਤਾ ਗਿਆ।ਈ ਟੀ ਟੀ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਗਤੀਵਿਧੀ ਈ ਟੀ ਟੀ ਕੋਰਸ ਦੇ ਸਿਲੇਬਸ ਦਾ ਇਕ ਅਹਿਮ ਹਿੱਸਾ ਹੁੰਦੀ ਹੈ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਲੈਕਚਰਾਰ ਕੰਵਲਜੀਤ ਸਿੰਘ ਦੀ ਸੁਯੋਗ ਅਗਵਾਈ ਵਿਚ ਵਿਦਿਆਰਥੀਆਂ ਨੇ ਗਰੁੱਪ ਬਣਾ ਕੇ ਸਾਰੇ ਕਾਰਜਾਂ ਨੂੰ ਬਾਖੂਬੀ ਨਿਭਾਇਆ। ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਖਾਣਾ ਤਿਆਰ ਕਰਕੇ ਮੁੱਖ ਮਹਿਮਾਨ ਸਮੇਤ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਪਰੋਸਿਆ ਗਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਵਿਦਿਆਰਥੀਆਂ ਦੀ ਇਸ ਸਹਿਪਾਠ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਈ ਟੀ ਟੀ ਇੰਚਾਰਜ ਰਾਜੇਸ਼ ਕੁਮਾਰ ਅਤੇ ਸਾਰੇ ਸਟਾਫ ਨੇ ਵਿਦਿਆਰਥੀਆਂ ਨੂੰ ਅਜਿਹੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਰੱਖੇ ਗਏ ਇਸ ਪ੍ਰੋਗਰਾਮ ਸਦਕਾ ਸਾਰੇ ਕਾਲਜ ਦਾ ਮਾਹੌਲ ਬੜਾ ਹੀ ਨਿੱਘਾ ਅਤੇ ਖੁਸ਼ਗਵਾਰ ਰਿਹਾ।