ਜਲੰਧਰ – ਕਰਨਾਟਕ ਦੇ ਬੇਲਗਾਉਂਮ ਸ਼ਹਿਰ ਦੀ ਗਿਆਨਓਧਅਾ ਸਾਹਿਤ ਸੰਸਥਾਂ ਵੱਲੋਂ ਰਾਸ਼ਟਰੀ ਪੱਧਰ ਦਾ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਭਰ ’ਚੋਂ 112 ਸਾਹਿਤਕਾਰਾਂ ਨੇ ਆਪਣੀ ਕਲਮ ਦੇ ਜੌਹਰ ਦਿਖਾਉਂਦਿਆਂ ਸਮਾਜ ਦੇ ਅੱਡ-ਅੱਡ ਵਿਸ਼ਿਆਂ ’ਤੇ ਆਪਣੀਂ ਕਲਮ ਰਾਹੀ ਵਿਚਾਰ ਪੇਸ਼ ਕੀਤੇ। ਜਿਸ ਵਿਚ ਰਾਜ ਪੰਜਾਬ ਜਲੰਧਰ ਦੇ 26 ਸਾਲ ਦੇ ਨੌਜਵਾਨ ਰੋਹਿਤ ਭਾਟੀਆ ਨੇ ਸੰਪੂਰਣ ਕਵੀ ਸੰਮੇਲਨ ਵਿਚ ਪੰਜਾਬ ਦੇ ਇਕਲੌਤੇ ਸ਼ਾਇਰ ਦਾ ਮੁਕਾਮ ਹਾਸਿਲ ਕੀਤਾ । ਜਿਸ ਨੂੰ ਗਿਆਨਓਧਅ ਸਾਹਿਤ ਸੰਸਥਾ ਵੱਲੋਂ ਗਿਆਨਓਧਅ ਸਾਹਿਤ ਭੂਸ਼ਣ 2014 ਦੇ ਸਨਮਾਨ ਨਾਲ ਨਵਾਜਿਆ ਗਿਆ।
ਸੰਸਥਾ ਦੇ ਪ੍ਰਧਾਨ ’ਤੇ ਸੰਪਾਦਕ ਸ਼੍ਰੀ ਡਾ.ਸੁਨੀਲ ਕੁਮਾਰ ਪਰੀਟ ਨੇ ਦੱਸਿਆ ਕਿ ਸ਼੍ਰੀ ਰੋਹਿਤ ਭਾਟੀਆ ਨੂੰ ਉਸਦੀ ਸਮਾਜ ਪ੍ਰਤੀ ਕਾਰਗੁਜਾਰੀ ’ਤੇ ਏਕਤਾ ਅਖੰਡਤਾ ਨੂੰ ਕਾਯਮ ਰੱਖਣ ਸਬੰਧਤ ਸਲਾਘਾਯੋਗ ਕਿੱਤੇ ਕਰਨ ਲਈ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਦੇ ਸਨਮਾਨ ਉਪਰੰਤ ਸਮੂਹ ਸੰਸਥਾ ਅਧਿਕਾਰੀ ਮਾਣ ਮਹਿਸੂਸ ਕਰ ਰਹੇ ਹਨ।