ਬਠਿੰਡਾ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਬੀਤੇ ਦਿਨ ਆਜ਼ਾਦੀ ਘੁਲਾਟੀਏ ਸ੍ਰ. ਕਰਤਾਰ ਸਿੰਘ ਬਰਾੜ (97 ਸਾਲ) ਦੀ ਜੀ ਸਿਹਤ ਬਾਰੇ ਪਤਾ ਲੈਣ ਲਈ ਮਹਿਣਾ ਚੌਕ ਬਠਿੰਡਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਸ੍ਰ. ਕਰਤਾਰ ਸਿੰਘ ਬਰਾੜ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ ਅਤੇ ਪੰਥਕ ਵਿਸ਼ਿਆ ਦੇ ਕਾਫੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਸ੍ਰ. ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਉਨ੍ਹਾਂ ਦੀ ਆਜਾਦੀ ਘੁਲਾਟੀਏ ਸ੍ਰ. ਕਰਤਾਰ ਸਿੰਘ ਬਰਾੜ ਨਾਲ ਲੱਗਭਗ 50 ਸਾਲਾਂ ਤੋਂ ਗੂੜੀ ਦੋਸਤੀ ਹੈ ਅਤੇ ਉਹ ਹਰ ਦੁੱਖ ਸੁੱਖ ਵਿਚ ਇਕ ਦੂਜੇ ਦੇ ਨਾਲ ਖੜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰ ਕਰਤਾਰ ਸਿੰਘ ਬਰਾੜ ਜੀ ਇਕ ਜੁਝਾਰੂ ਯੋਧੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜਾਦੀ ਦੇ ਸੰਘਰਸ਼ ਵਿਚ ਆਪਣਾ ਕਾਫੀ ਯੋਗਦਾਨ ਪਾਇਆ ਹੈ ਅਤੇ ਉਹ ਸ਼ੁਭਾਸ ਚੰਦਰ ਬੋਸ ਜੀ ਦੇ ਨੇੜਲੇ ਸਾਥੀ ਰਹੇ ਹਨ। ਇਸ ਮੌਕੇ ਸ੍ਰ ਕਰਤਾਰ ਸਿੰਘ ਬਰਾੜ ਨੇ ਨਾਨਕਸਾਹੀ ਕੈ¦ਡਰ ਦੇ ਮੁੱਦੇ ਤੇ ਸ੍ਰ ਬਲਵੰਤ ਸਿੰਘ ਨੰਦਗੜ੍ਹ ਦੀ ਨਾਲ ਕਾਫੀ ਲੰਮਾ ਵਿਚਾਰ ਵਟਾਂਦਰਾਂ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਿੱਖ ਧਰਮ ਦੀ ਮਜਬੂਤੀ ਲਈ ਕਦਮ ਉਠਾਉਣੇ ਚਾਹੀਦੇ ਹਨ ਅਤੇ ਆਪਸੀ ਝਗੜਿਆ ਨੂੰ ਖਤਮ ਕਰਨਾ ਚਾਹੀਦਾ ਹੈ। ਕਿਉਂਕਿ ਵਿਰੋਧੀ ਧਿਰਾਂ ਦੀਆਂ ਸਿੱਖਾਂ ਨੂੰ ਆਪਸ ਵਿਚ ਪਾੜਨ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਾ ਚਾਹੀਦਾ।
ਜਥੇਦਾਰ ਸ੍ਰ ਬਲਵੰਤ ਸਿੰਘ ਨੰਦਗੜ੍ਰ ਜੀ ਨੇ ਆਜਾਦੀ ਘੁਲਾਟੀਏ ਸ੍ਰ. ਕਰਤਾਰ ਸਿੰਘ ਬਰਾੜ ਨਾਲ ਕੀਤੀ ਮੁਲਾਕਾਤ
This entry was posted in ਪੰਜਾਬ.