ਬਠਿੰਡਾ- ਡਿਪਟੀ ਕਮਿਸ਼ਨਰ ਦਫਤਰ ਵਿਚ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਬਸੰਤ ਗਰਗ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਦਿੰਦੇ ਹੋਏ ਮਨਜੀਤਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀਆਂ ਇਹ ਮੰਗਾਂ ਬੜੇਚਿਰਾਂ ਤੋਂ ਲਟਕ ਰਹੀਆਂ ਹਨ। ਡਿਪਟੀ ਕਮਿਸ਼ਨਰ ਬਠਿੰਡਾ ਨੇ ਇੰਨਾ ਮੰਗਾਂ ਬਾਰੇ ਬੜਾ ਹੀ ਉਦਾਰਚਿਤ ਹੁੰਦੇ ਹੋਏ ਧਿਆਨ ਨਾਲ ਸੁਣਿਆ ਅਤੇ ਜਥੇਬੰਦੀ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਹ ਸਾਰੇ ਕੰਮ ਜਲਦ ਹੀ ਕਰਵਾਏ ਜਾਣਗੇ। ਜੋ ਮੰਗਾਂ ਮੁੱਖ ਮੰਤਰੀ ਪੱਧਰ ਦੀਆਂ ਹਨ ਉਹ ਵੀ ਉਨ੍ਹਾਂ ਨੂੰ ਸਿਫਾਰਿਸ਼ ਕਰਕੇ ਜਲਦ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਜਾਦੀ ਘੁਲਾਟੀਆਂ ਦੀ ਮੌਤ ਹੋ ਗਈ ਹੈ ਜੇਕਰ ਉਨ੍ਹਾਂ ਦੀਆਂ ਪਤਨੀਆਂ ਨੂੰ ਪੈਨਸ਼ਨ ਨਹੀਂ ਲੱਗੀ ਤਾਂ ਇਸ ਦੀ ਵੀ ਸਿਫਾਰਿਸ਼ ਕੀਤੀ ਜਾਵੇਗੀ। ਇਸ ਦੌਰਾਨ ਜਗਦੀਸ਼ ਸਿੰਘ ਘਈ ਜੋ ਕਿ ਜਥੇਬੰਦੀ ਦੇ ਚੇਅਰਮੈਨ ਹਨ ਉਨ੍ਹਾਂ ਨੇ ਵੀ ਡਿਪਟੀ ਕਮਿਸ਼ਨਰ ਨੂੰ ਪਿਛਲੇ ਕੰਮਾਂ ਦੀਆਂ ਤਰੁੱਟੀਆ ਬਾਰੇ ਵਿਸਥਾਰ ਨਾਲ ਦੱਸਿਆ। ਡੀਸੀ ਬਸੰਤ ਗਰਗ ਨੇ ਕਿਹਾ ਕਿ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਕੰਮ ਵੀ ਕੋਈ ਕਮੀ ਨਾ ਆਵੇ। ਉਨ੍ਹਾਂ ਕਿਹਾ ਕਿ ਆਜਾਦੀ ਘੁਲਾਟੀਆਂ ਕਰਕੇ ਹੀ ਅਸੀਂ ਆਜਾਦ ਹਾਂ ਜੋ ਸਾਨੂੰ ਕੁਰਸੀਆਂ ਮਿਲੀਆਂ ਹਨ ਇਨ੍ਹਾਂ ਕਰਕੇ ਹੀ ਮਿਲੀਆਂ ਹਨ। ਡੀਸੀ ਬਠਿੰਡਾ ਨੇ ਭਰੋਸਾ ਦਿੱਤਾ ਕਿ ਜਥੇਬੰਦੀ ਦੇ ਕਿਸੇ ਵੀ ਕੰਮ ਵਿਚ ਜੇਕਰ ਸਾਡੀ ਲੋੜ ਹੋਵੇ ਤਾਂ ਅਸੀਂ ਹਰ ਸੰਭਵ ਮਦਦ ਕਰਾਂਗੇ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਤੁਹਾਡੇ ਨਾਲ ਹੈ।
ਆਜ਼ਾਦੀ ਘੁਲਾਟੀਏ ਅਤੇ ਪਰਿਵਾਰਾਂ ਦੀ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ ਪੱਤਰ
This entry was posted in ਪੰਜਾਬ.