ਨਵੀਂ ਦਿੱਲੀ :- ਉਮੀਦਾਂ ਦੇ ਪ੍ਰਵਾਣ ਚੜਣ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਲੋਹੜੀ ਦੇ ਤਿਉਹਾਰ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਵੱਲੋਂ ਚਲਾਏ ਜਾ ਰਹੇ ਬ੍ਰਿਧ ਘਰ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਖੂਸ਼ੀਆਂ ਸਾਂਝੀਆਂ ਕੀਤੀਆਂ। ਗੁਰੂ ਨਾਨਕ ਸੁੱਖਸ਼ਾਲਾ ਰਜਿੰਦਰ ਨਗਰ ਵਿਖੇ ਆਪਣੀ ਧਰਮ ਸੁਪਤਨੀ ਰਵੀਨ ਕੌਰ ਨਾਲ ਪੁੱਜੇ ਜੀ.ਕੇ. ਨੇ ਜਿੱਥੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਉਥੇ ਹੀ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਬ੍ਰਿਧਘਰ ‘ਚ ਬਜ਼ੁਰਗਾਂ ਦੀਆਂ ਆਸੀਸਾਂ ਲੈਣ ਵਾਸਤੇ ਆਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਅਫਸੋਸ ਜਤਾਇਆ ਕਿ ਜਿਨ੍ਹਾਂ ਬੱਚਿਆਂ ਦੇ ਜੰਮਣ ਤੇ ਇਨ੍ਹਾਂ ਬਜ਼ੁਰਗਾਂ ਨੇ ਖੁਸ਼ੀਆਂ ਵਜੋਂ ਲੋਹੜੀ ਮਨਾਈ ਸੀ ਅੱਜ ਉਹੀ ਬੱਚੇ ਆਪਣੇ ਬਜ਼ੁਰਗਾਂ ਨੂੰ ਆਪਣੇ ਨਾਲ ਨਹੀਂ ਰੱਖਦੇ।
ਸਮਾਜ ‘ਚ ਵੱਧ ਰਹੇ ਪਰਿਵਾਰਿਕ ਵਖਰੇਵਿਆਂ ਤੇ ਚਿੰਤਾ ਜਤਾਉਂਦੇ ਹੋਏ ਜੀ.ਕੇ. ਨੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਆਪਣੀਆਂ ਔਲਾਦਾਂ ਵਾਂਗ ਕਰਨ ਦੀ ਵੀ ਅਪੀਲ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਆਪਣੇ ਪਰਿਵਾਰ ਵੱਲੋਂ ਜ਼ਰੂਰਤ ਦਾ ਸਮਾਨ ਬਜ਼ੁਰਗਾਂ ਨੂੰ ਤਕਸੀਮ ਕੀਤਾ। ਬ੍ਰਿਧਘਰ ‘ਚ ਆਉਣ ਤੇ ਇਕ ਖਾਸ ਅਹਿਸਾਸ ਮੰਨ ਵਿਚ ਪ੍ਰਗਟ ਹੋਣ ਦੀ ਗੱਲ ਵੀ ਰਾਣਾ ਨੇ ਕਹੀ।
ਦਿੱਲੀ ਕਮੇਟੀ ਪ੍ਰਬੰਧਕਾਂ ਨੇ ਬ੍ਰਿਧਘਰ ਵਿਖੇ ਲੋਹੜੀ ਦੇ ਤਿਉਹਾਰ ਤੇ ਹਾਜ਼ਰੀ ਭਰੀ
This entry was posted in ਭਾਰਤ.