ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਕ ਲਿਖਾਰੀ ਮੰਚ, ਬਟਾਲਾ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ‘ਵਿਗਿਆਨ ਨੂੰ ਪੰਜਾਬੀ ਵਿਚ ਪੇਸ਼ ਕਰਨ ਦੀ ਲੋੜ’ ’ਤੇ ਵਿਚਾਰ ਚਰਚਾ ਅਤੇ ਅਜਿਹਾ ਕਰਨ ਵਾਲੇ ਵਿਦਵਾਨਾਂ ਦਾ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਪੰਜਾਬ ਦੀਆਂ ਉਘੀਆਂ ਸਾਹਿਤਕ ਤੇ ਵਿਦਿਅਕ ਸ਼ਖ਼ਸੀਅਤਾਂ ਸਮੇਤ ਪੰਜਾਬ ਭਰ ’ਚੋਂ ਸਾਹਿਤਕਾਰ, ਸ਼ਾਇਰ, ਲੇਖਕ ਅਤੇ ਪੰਜਾਬੀ ਪ੍ਰੇਮੀ ਇਸ ਸਮਾਗਮ ’ਚ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਵਿਗਿਆਨ ਦੀ ਗੱਲ ਮਾਂ ਬੋਲੀ ਦੇ ਮੁਹਾਵਰੇ ਵਿਚ ਵਧੇਰੇ ਬਿਹਤਰ ਹੋ ਸਕਦੀ ਹੈ।
ਲੋਕ ਲਿਖਾਰੀ ਮੰਚ ਬਟਾਲਾ ਵਲੋਂ ਸੰਧੂ ਬਟਾਲਵੀ, ਸੁਰਿੰਦਰ ਨਿਮਾਣਾ ਅਤੇ ਨਿਰੰਜਣ ਸਿੰਘ ਦੀ ਅਗਵਾਈ ਵਿਚ 25 ਸਾਹਿਤਕਾਰ ਬਟਾਲਾ ਤੋਂ ਪਹੁੰਚੇ। ਅੱਜ ਪੰਜਾਬੀ ਭਵਨ ਦੇ ਖਚਾ ਖਚ ਭਰੇ ਹਾਲ ਵਿਚ ਡਾ. ਸੁਰਜੀਤ ਸਿੰਘ ਢਿੱਲੋਂ, ਪ੍ਰਿੰ. ਨਿਸ਼ਾਨ ਸਿੰਘ ਢਿੱਲੋਂ, ਡਾ. ਕੁਲਦੀਪ ਸਿੰਘ ਧੀਰ, ਡਾ. ਵਿਦਵਾਨ ਸਿੰਘ ਸੋਨੀ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਹਰਸ਼ਿੰਦਰ ਕੌਰ, ਡਾ. ਕੁਲਦੀਪ ਸਿੰਘ ਬੇਦੀ ਅਤੇ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ, ਡਾ. ਜੋਗਿੰਦਰ ਸਿੰਘ ਪੁਆਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਡਾ. ਅਨੂਪ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਸ੍ਰੀ ਪਵਨ ਹਰਚੰਦਪੁਰੀ ਆਦਿ ਸੁਸ਼ੋਭਿਤ ਸਨ। ਡਾ. ਜੋਗਿੰਦਰ ਸਿੰਘ ਪੁਆਰ ਹੋਰਾਂ ‘‘ਵਿਗਿਆਨ ਨੂੰ ਪੰਜਾਬੀ ਭਾਸ਼ਾ ’ਚ ਪੇਸ਼ ਕਰਨ ਦੀ ਲੋੜ’’ ਵਿਸ਼ੇ ’ਤੇ ਕੁੰਜੀਵਤ ਭਾਸ਼ਨ ਦਿੰਦਿਆਂ ਕਿਹਾ ਕਿ ਵਿਗਿਆਨ ਨੂੰ ਪੰਜਾਬੀ ਵਿਚ ਪੇਸ਼ ਕਰਨ ਦਾ ਕੰਮ ਵਿਕਲੋਤਰੇ ਵਿਅਕਤੀਆਂ ਦਾ ਨਾ ਹੋ ਕੇ ਅਦਾਰਿਆਂ ਦਾ ਹੈ। ਸਰਕਾਰਾਂ ਨੂੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮਾਹਿਰ ਵਿਗਿਆਨੀਆਂ ਅਤੇ ਭਾਸ਼ਾ ਦੀ ਸਮਝ ਵਾਲੇ ਵਿਦਵਾਨਾਂ ਦੇ ਤਾਲਮੇਲ ਦੀ ਬਹੁਤ ਗਹਿਰੀ ਲੋੜ ਹੈ। ਅਦਾਰਿਆਂ ਅਤੇ ਸਰਕਾਰਾਂ ਨੂੰ ਇਸ ਪਾਸੇ ਤੋਰਨ ਲਈ ਪਹਿਲਾਂ ਸਾਹਿਤਕਾਰਾਂ ਨੂੰ ਤੇ ਫੇਰ ਸਮੂਹਿਕ ਯਤਨ ਕਰਕੇ ਮਜਬੂਰ ਕੀਤਾ ਜਾ ਸਕੇਗਾ।
ਉਪਰੋਕਤ ਚਰਚਾ ਵਿਚ ਡਾ. ਸੁਰਜੀਤ ਸਿੰਘ ਢਿੱਲੋਂ ਨੇ ਭਾਗ ਲੈਂਦਿਆਂ ਕਿਹਾ ਕਿ ਵਿਗਿਆਨ ਨੂੰ ਆਮ ਲੋਕਾਂ ਤਕ ਪੁਹੰਚਾਉਣ ਦਾ ਕੰਮ ਦੂਜੀਆਂ ਭਰ ਵਿਚ ਕਠਿਨ ਕੰਮ ਸਮਝਿਆ ਜਾਂਦਾ ਰਿਹਾ ਹੈ, ਪਰ ਹੈ ਬਹੁਤ ਜ਼ਰੂਰੀ। ਭਾਵਨਾਵਾਂ ਨੂੰ ਕੇਂਦਰ ’ਚ ਰੱਖ ਕੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਪਰ ਸੂਝ ਨੂੰ ਕੇਂਦਰ ਵਿਚ ਰੱਖ ਕੇ ਘੱਟ ਕੰਮ ਹੋਇਆ ਹੈ। ਪੰਜਾਬੀ ਵਿਚ ਦੂਸਰੀ ਪਹੁੰਚ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਤਰ੍ਹਾਂ ਡਾ. ਹਰਜ਼ਿਦਰ ਕੌਰ ਜੀ ਨੇ ਜ਼ੁਬਾਨ ਤੇ ਸੱਭਿਆਚਾਰ ਦੇ ਗੂੜ੍ਹੇ ਰਿਸ਼ਤੇ ਨਾਲ ਵਿਗਿਆਨ ਬੁ¦ਦੀ ’ਤੇ ਪਹੁੰਚਦਾ ਹੈ। ਮੈਡਮ ਨੇ ਵਿਗਿਆਨ ਦੀ ਗੱਲ ਹਲੂਣ ਦੇਣ ਵਾਲੀ ਕਾਵਿਕ ਬੋਲੀ ਵਿਚ ਕੀਤੀ। ਚਰਚਾ ਵਿਚ ਭਾਗ ਲੈਂਦਿਆਂ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਖਿਆ ਅਸੀਂ ਬੱਚਿਆਂ ਦੀ ਵਧੇਰੇ ਸਿਰਜਨਾਤਮਿਕ ਮਾਂ ਬੋਲੀ ਵਿਚ ਹੀ ਪੈਦਾ ਕਰ ਸਕਦੇ ਹਾਂ-ਦੁਨੀਆਂ ਵਿਚ ਵਿਗਿਆਨਕ ਪੱਖੋਂ ਅਮੀਰ ਹੋਣ ਲਈ ਸਾਨੂੰ ਵਿਗਿਆਨਕ ਸੁਭਾਅ ਵਿਕਸਿਤ ਕਰਨਾ ਪਵੇਗਾ। ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਗੱਲ ਕਰਦਿਆਂ ਸਰਕਾਰ ਦੀ ਨੀਯਤ ਤੇ ਨੀਤੀ ਨੂੰ ਕੋਸਿਆ। ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਡਾ. ਕੁਲਦੀਪ ਸਿੰਘ ਧੀਰ ਜੀ ਨੇ ਬੋਲਦਿਆਂ ਆਖਿਆ ਕਿ ਸਾਹਿਤ ਦੋ ਕਿਸਮ ਦਾ ਹੁੰਦਾ ਹੈ। ਸ਼ਕਤੀ ਵਾਲਾ ਅਤੇ ਗਿਆਨ ਵਾਲਾ। ਅੱਜ ਗਿਆਨ ਵਾਲੇ ਸਾਹਿਤ ਦਾ ਸਨਮਾਨ ਹੋਇਆ ਹੈ ਅਤੇ ਇਹ ਨਿੱਘੀ ਧੁੱਪ ਵਰਗਾ ਅਹਿਸਾਸ ਹੈ। ਨਵੀਂ ਪੀੜ੍ਹੀ ਨੂੰ ਇਸ ਕਾਫ਼ਲੇ ਵਿਚ ਵਧੇਰੇ ਸਿਰੜ ਨਾਲ ਸ਼ਾਮਲ ਹੋਣਾ ਜ਼ਰੂਰੀ ਹੈ। ਪ੍ਰਧਾਨਕੀ ਮੰਡਲ ਵਿਚੋਂ ਡਾ. ਸ. ਪ. ਸਿੰਘ ਜੀ ਨੇ ਕਿਹਾ ਕਿ ਡਾ. ਪੁਆਰ ਜੀ ਨੇ ਜਿਹੜੇ ਨੁਕਤੇ ਬੁਨਿਆਦੀ ਸਮੱਗਰੀ ਤੋਂ ਲੈ ਕੇ ਖੋਜ ਤੱਕ ਉਠਾਏ ਹਨ ਉਨ੍ਹਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਪੱਧਰ ’ਤੇ ਨਜਿੱਠਨ ਦੀ ਲੋੜ ਹੈ। ਸਰਕਾਰਾਂ ਵਲੋਂ ਸਹਿਯੋਗ ਘੱਟ ਮਿਲਦਾ ਰਿਹਾ ਹੈ, ਅਦਾਰੇ ਬੰਦ ਹੋ ਰਹੇ ਹਨ ਜਦੋਂ ਕਿ ਹੋਰ ਅਦਾਰੇ ਖੋਲਣ ਦੀ ਲੋੜ ਹੈ।
ਸਨਮਾਨਤ ਸ਼ਖ਼ਸ਼ੀਅਤਾਂ ਬਾਰੇ ਸ੍ਰੀ ਸੁਰਿੰਦਰ ਰਾਮਪੁਰੀ, ਸੰਧੂ ਬਟਾਲਵੀ, ਗਿਆਨੀ ਸੁਰਿੰਦਰ ਸਿੰਘ ਨਿਮਾਣਾ, ਸ. ਕਿਰਪਾਲ ਸਿੰਘ ਯੋਗੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੀ. ਮਾਰਕੰਡਾ ਅਤੇ ਸ੍ਰੀਮਤੀ ਮਹਿੰਦਰ ਕੌਰ ਨੇ ਸ਼ੋਭਾ ਪੱਤਰ ਪੇਸ਼ ਕੀਤੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਭਾਵ ਪੂਰਤ ਟਿੱਪਣੀਆਂ ਸਹਿਤ ਮੰਚ ਸੰਚਾਲਨ ਕੀਤਾ। ਅੰਤ ਵਿਚ ਪ੍ਰਿੰ. ਨਿਸ਼ਾਨ ਸਿੰਘ ਢਿੱਲੋਂ ਹੋਰਾਂ ਧੰਨਵਾਦ ਕਰਦਿਆਂ ਆਖਿਆ ਕਿ ਸਾਰਿਆਂ ਦੇ ਧੰਨਵਾਦ ਦੇ ਨਾਲ ਨਾਲ ਆਖਿਆ ਕਿ ਮੇਰੀ ਜ਼ਿੰਦਗੀ ਵਿਚ ਇਹ ਵਿਸ਼ੇਸ਼ ਸਮਾਗਮ ਹੋ ਗਿਆ ਹੈ। ਇਸ ਕਾਰਜ ਲਈ ਸਭ ਤੋਂ ਵੱਡੀ ਜ਼ਿੰਮੇਂਵਾਰੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਸਕੱਤਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਸਮਾਗਮ ਦਾ ਸਮੁੱਚਾ ਨਿਚੋੜ ਨੇ ਤਿਆਰ ਕਰਕੇ ਪ੍ਰੈ¤ਸ ਨੂੰ ਜਾਰੀ ਕੀਤਾ।
ਸਮਾਗਮ ਵਿਚ ਉਕਤ ਸ਼ਖ਼ਸੀਅਤਾਂ ਤੋਂ ਛੁੱਟ ਸਾਹਿਤਕਾਰਾਂ ਅਤੇ ਕਲਮਕਾਰਾਂ ਵਿਚ ਸ੍ਰੀ ਖੁਸ਼ਵੰਤ ਬਰਗਾੜੀ, ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਵਰਗਿਸ ਸਲਾਮਤ, ਨਰਿੰਦਰ ਬਰਨਾਲਾ, ਹਰਬੰਸ ਮਾਲਵਾ, ਚੰਨ ਬੋਲੇਵਾਲੀਆ, ਵਿਜੇ ਅਗਨੀਹੋਤਰੀ, ਹਰਭਜਨ ਸਿੰਘ ਬਾਜਵਾ, ਦਵਿੰਦਰ ਦੀਵਾਰ, ਜਸਵੰਤ ਹਾਂਸ, ਅਜੀਤ ਕਮਲ, ਨਰਿੰਦਰ ਸਿੰਘ ਸੰਘਾ, ਜਸਵੰਤ ਸਿੰਘ, ਵਿਕਰਮਜੀਤ ਸਿੰਘ, ਗੁਰਬਚਨ ਸਿੰਘ ਬਾਜਵਾ, ਬਲਦੇਵ ਸਿੰਘ ਰੰਧਾਵਾ, ਗੁਰਮੇਜ ਸਿੰਘ, ਸੁਲਤਾਨ ਭਾਰਤੀ, ਮਨਜਿੰਦਰ ਧਨੋਆ, ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਰਵਿੰਦਰ ਰਵੀ, ਡਾ. ਸੁਖਚੈਨ ਸਿੰਘ, ਸਤਨਾਮ ਸਿੰਘ ਕੋਮਲ, ਆਦਿ ਹਾਜ਼ਰ ਸਨ।