ਚੰਡੀਗੜ੍ਹ – “ਓਬਾਮਾ ਜੀ, ਜੋ ਪਾਕਿਸਤਾਨ ਤੋਂ ਪੈਰਿਸ ਤੱਕ ਦਹਿਸਤਗਰਦੀ ਖ਼ਤਮ ਕਰਨ ਦੀ ਗੱਲ ਕਰਦੇ ਹੋ, ਉਸ ਤੋ ਤਾਂ ਕੋਈ ਵੀ ਮੁਨਕਰ ਨਹੀਂ । ਪਰ ਸਰਕਾਰੀ ਦਹਿਸ਼ਤਗਰਦੀ ਖ਼ਤਮ ਕੀਤੇ ਬਿਨ੍ਹਾਂ ਦਹਿਸ਼ਤਗਰਦੀ ਨੂੰ ਕਿਸ ਤਰ੍ਹਾਂ ਖ਼ਤਮ ਕਰੋਗੇ ? ਅਮਰੀਕਾ ਦੇ ਵਿਧਾਨ ਦੇ ਦੋ ਬੁਨਿਆਦੀ ਅਸੂਲ ਹਨ ਮਨੁੱਖੀ ਅਧਿਕਾਰਾਂ ਦੀ ਰੱਖਵਾਲੀ ਅਤੇ ਜਮਹੂਰੀਅਤ । ਜਮਹੂਰੀਅਤ ਦੇ ਅੱਗੇ ਦੋ ਥੰਮ੍ਹ ਹਨ ਰੂਲ ਆਫ਼ ਲਾਅ ਅਤੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ । ਜਿਸ ਹਿੰਦ ਵਿਚ ਆਪ ਜੀ ਬੀਤੇ ਦੋ ਦਿਨਾਂ ਦੇ ਦੌਰੇ ਤੇ ਆਏ ਸੀ, ਉਸ ਮੁਲਕ ਵਿਚ ਨਾ ਤਾਂ ਰੂਲ ਆਫ਼ ਲਾਅ ਹੈ ਅਤੇ ਨਾਂ ਹੀ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ ਦੀ ਕੋਈ ਮਹੱਤਤਾ । ਜੋ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਸਿੱਖ ਕੌਮ ਦੇ ਕਾਤਿਲਾਂ ਦੀ ਸੂਚੀ ਫੋਟੋਗ੍ਰਾਫ ਸਮੇਤ ਜਾਰੀ ਕੀਤੀ ਸੀ, ਜਿਸ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ :
ਉਹਨਾਂ ਵਿਚੋ ਕਿਸੇ ਵੀ ਸਿੱਖ ਕੌਮ ਦੇ ਕਾਤਲ ਨੂੰ ਨਾਂ ਤਾਂ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ ਅਤੇ ਨਾਂ ਹੀ ਕਾਨੂੰਨ ਦੀ ਬਰਾਬਰਤਾ ਦੇ ਅਧਾਰ ਤੇ ਉਹਨਾਂ ਵਿਚੋ ਕਿਸੇ ਨੂੰ ਕਾਨੂੰਨੀ ਸਜ਼ਾ ਦਿੱਤੀ ਗਈ ਹੈ । ਇਹ ਹੋਰ ਵੀ ਗਹਿਰੇ ਦੁੱਖ ਵਾਲੇ ਅਮਲ ਹਨ ਕਿ ਜੋ ਮੋਦੀ ਵੱਲੋਂ ਸ੍ਰੀ ਓਬਾਮਾ ਜੀ ਨੂੰ ਸ਼ਾਮ ਦੇ ਖਾਣੇ ਦੀ ਦਾਅਵਤ ਦਿੱਤੀ ਗਈ ਸੀ, ਉਸ ਵਿਚ ਸਿੱਖ ਕੌਮ ਦੇ ਕਾਤਿਲ ਅਮਿਤਾਬ ਬਚਨ ਅਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਾਲੇ ਅਡਵਾਨੀ ਵਰਗੇ ਸੱਦੇ ਗਏ ਸਨ। ਫਿਰ ਸਿੱਖ ਕੌਮ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸ੍ਰੀ ਓਬਾਮਾ ਤੋਂ ਇਨਸਾਫ਼ ਦੀ ਕਿਰਨ ਕਿਵੇ ਪ੍ਰਾਪਤ ਕਰ ਸਕਦੀ ਹੈ ? ਸਿੱਖ ਕੌਮ ਨੂੰ ਅਮਰੀਕਾ ਵਰਗੇ ਮੁਲਕ ਅਤੇ ਉਸਦੇ ਸਦਰ ਸ੍ਰੀ ਓਬਾਮਾ ਤੋਂ ਅੱਜ ਵੀ ਕੋਈ ਇਨਸਾਫ਼ ਦੀ ਕਿਰਨ ਨਜ਼ਰ ਨਹੀਂ ਆ ਰਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਦਰ ਦੀ ਦੋ ਦਿਨਾਂ ਦੇ ਹਿੰਦ ਦੇ ਦੌਰੇ ਦੌਰਾਨ ਮਨੁੱਖੀ ਅਧਿਕਾਰਾਂ, ਸਿੱਖ ਕੌਮ ਦੀ ਨਸਲਕੁਸ਼ੀ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦਾ ਕੋਈ ਵੀ ਜਿਕਰ ਨਾਂ ਹੋਣ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਦੇ ਯੋਧੇ ਭਾਈ ਜਗਤਾਰ ਸਿੰਘ ਤਾਰਾ ਜਿਸ ਨੇ ਆਪਣੀ ਸਜ਼ਾ ਪਹਿਲੇ ਹੀ ਪੂਰੀ ਕਰ ਲਈ ਹੈ, ਉਸ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਅਦਾਲਤਾਂ ਵਿਚ ਪੁਲਿਸ ਵੱਲੋਂ ਮਨਘੱੜਤ ਕਾਰਵਾਈਆਂ ਨੂੰ ਅਧਾਰ ਬਣਾਕੇ ਵੱਖਰੇ-ਵੱਖਰੇ ਤੌਰ ਤੇ ਪੁਲਿਸ ਰਿਮਾਡ ਲੈਣ ਦਾ ਅਣਮਨੁੱਖੀ ਸਿਲਸਿਲਾ ਜਾਰੀ ਹੈ । ਜਦੋਂਕਿ 14 ਦਿਨ ਤੋਂ ਵੱਧ ਕਿਸੇ ਦਾ ਵੀ ਪੁਲਿਸ ਰਿਮਾਡ ਨਹੀਂ ਲਿਆ ਜਾ ਸਕਦਾ । ਜਗਤਾਰ ਸਿੰਘ ਤਾਰਾ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਅਣਮਨੁੱਖੀ ਕਸ਼ਟ ਦੇ ਕੇ ਮਨੁੱਖੀ ਅਧਿਕਾਰਾਂ ਦਾ ਕੌਮਾਂਤਰੀ ਪੱਧਰ ਉਤੇ ਉਲੰਘਣ ਹੋ ਰਿਹਾ ਹੈ । ਸ੍ਰੀ ਓਬਾਮਾ ਵੱਲੋ ਇਸ ਵਿਸ਼ੇ ‘ਤੇ ਵੀ ਗੱਲ ਕਰੇ ਬਗੈਰ, ਸਰਕਾਰੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਦਾ ਤੁਹੱਈਆ ਕਰਨ ਤੋਂ ਬਗੈਰ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਦੀਆਂ ਹੋ ਰਹੀਆਂ ਗੱਲਾਂ ਵਿਚ ਸਾਨੂੰ ਕਿਤੇ ਵੀ ਬਰਾਬਰਤਾ ਦੀ ਗੱਲ ਨਜ਼ਰ ਨਹੀਂ ਆ ਰਹੀ । ਜਿਸ ਨਾਲ ਸਰਕਾਰੀ ਦਹਿਸਤਗਰਦੀ ਨੂੰ ਖ਼ਤਮ ਕਰਕੇ ਦੋਵੇ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਅੰਤ ਹੋ ਸਕੇ । ਫਿਰ ਸ. ਪ੍ਰਕਾਸ਼ ਸਿੰਘ ਬਾਦਲ ਜਿਸ ਨੇ ਪਹਿਲੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਫਖ਼ਰ-ਏ-ਕੌਮ” ਦਾ ਅਵਾਰਡ ਲਿਆ । ਹੁਣ ਕਿਸੇ ਵੀ ਪੰਜਾਬ ਸੂਬੇ ਦੇ ਅਤੇ ਸਿੱਖ ਕੌਮ ਦੇ ਇਕ ਵੀ ਮਸਲੇ ਨੂੰ ਹੱਲ ਕਰਨ ਤੋਂ ਬਿਨ੍ਹਾਂ ਹਿੰਦ ਹਕੂਮਤ ਤੋਂ ਦੂਸਰੇ ਦਰਜੇ ਦਾ ਅਵਾਰਡ ਲੈਣ ਦੀ ਕਾਰਵਾਈ ਦੋਂਵੇ ਮੋਦੀ ਹਕੂਮਤ ਅਤੇ ਬਾਦਲ ਹਕੂਮਤ ਉਤੇ ਚੜ੍ਹਾਏ ਗਏ ਮੁਖੋਟਿਆਂ ਨੂੰ ਖੁਦ-ਬ-ਖੁਦ ਨੰਗਾਂ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆਂ ਸਾਜਿ਼ਸਾਂ ਤੋ ਸਿੱਖ ਕੌਮ ਨੂੰ ਸੁਚੇਤ ਰਹਿਣ ਅਤੇ ਭਾਈ ਜਗਤਾਰ ਸਿੰਘ ਤਾਰਾ ਉਤੇ ਹੋ ਰਹੇ ਅਣਮਨੁੱਖੀ ਤਸੱਦਦ ਨੂੰ ਕੌਮਾਂਤਰੀ ਪੱਧਰ ਉਤੇ ਬੰਦ ਕਰਨ ਦੀ ਮੰਗ ਕਰਦਾ ਹੈ ।