ਬੈਤੂਲ – ਮੋਦੀ ਨੇ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਚਾਪਲੂਸੀ ਕਰਕੇ ਆਪਣੀਆਂ ਖਾਮੀਆਂ ਨੂੰ ਛਿਪਾਉਣ ਦੀ ਕੋਸਿ਼ਸ਼ ਕੀਤੀ ਹੈ, ਪਰ ਦਵਾਰਕਾ ਸ਼ਾਰਧਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਚਾਹ ਬਣਾ ਕੇ ਪਿਆਉਣਾ ਦੇਸ਼ ਦਾ ਅਪਮਾਨ ਹੈ।
ਮੱਧਪ੍ਰਦੇਸ਼ ਦੇ ਬੈਤੂਲ ਵਿੱਚ ਧਰਮ ਸੰਸਦ ਵਿੱਚ ਹਿੱਸਾ ਲੈਣ ਆਏ ਸ਼ੰਕਰਾਚਾਰੀਆ ਨੇ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਓਬਾਮਾ ਦੁਆਰਾ ਭਾਰਤ ਨੂੰ ਧਰਮ ਸਬੰਧੀ ਦਿੱਤੀ ਗਈ ਨਸੀਹਤ ਬਾਰੇ ਕਿਹਾ, ‘ ਓਬਾਮਾ ਸਾਨੂੰ ਨਸੀਹਤ ਨਾਂ ਹੀ ਦੇਵੇ, ਸਗੋਂ ਪਹਿਲਾਂ ਆਪਣੇ ਧਰਮ ਗੁਰੂ ਨੂੰ ਧਰਮ ਦੇ ਆਧਾਰ ਤੇ ਵੰਡਣ ਦਾ ਪਰਚਾਰ ਕਰਨ ਤੋਂ ਰੋਕੇ।’
ਸਰਸਵਤੀ ਨੇ ਕਿਹਾ, “ਓਬਾਮਾ ਦਾ ਭਾਰਤ ਨੂੰ ਨਸੀਹਤ ਦੇਣਾ ਦੇਸ਼ ਦਾ ਅਪਮਾਨ ਹੈ। ਨਰੇਂਦਰ ਮੋਦੀ ਭਾਂਵੇ ਪਹਿਲਾਂ ਗਰੀਬ ਸਨ ਅਤੇ ਚਾਹ ਵੇਚਦੇ ਸਨ, ਪਰ ਹੁਣ ਉਹ ਦੇਸ਼ ਦੇ ਪ੍ਰਧਾਨਮੰਤਰੀ ਹਨ ਅਤੇ ਓਬਾਮਾ ਅਮੈਰਕਿਨ ਹੈ। ਭਾਰਤ ਏਨਾ ਵੀ ਗਰੀਬ ਦੇਸ਼ ਨਹੀਂ ਹੈ ਕਿ ਉਹ ਓਬਾਮਾ ਨੂੰ ਚਾਹ ਬਣਾ ਕੇ ਪਿਆਵੇ, ਇਹ ਅਪਮਾਨ ਕੀਤਾ ਗਿਆ ਹੈ।”