ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰਦਿਆ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ, ਉੱਥੇ ਪਾਰਟ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅਜੇ ਵੀ ਦੇਸ਼ ਪ੍ਰਤੀ ਸਮਰਪਿਤ ਇਮਾਨਦਾਰ ਆਗੂਆਂ ਦੀ ਲੋਕਾਂ ਦੇ ਦਿਲਾਂ ਵਿੱਚ ਕਦਰ ਹੈ, ਪਾਰਟੀ ਦੇ ਰਹਿਨੁਮਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਾ ਸਿਰਫ ਮੁਲਕ ਦੀ ਸਿਆਸਤ ਵਿੱਚ ਇੱਕ ਉਸਾਰੂ ਵਾਦ ਤਬਦੀਲੀ ਦਾ ਬਿਗਲ ਵੱਜਿਆ ਹੈ ਤੇ ਸਗੋਂ ਇਹ ਜਿੱਤ ਭ੍ਰਿਸ਼ਟਾਵਾਦ ਸਿਆਸਤ ਲਈ ਇੱਕ ਵੱਡੀ ਚੁਨੌਤੀ ਵਜੋਂ ਸਾਬਿਤ ਹੋਵੇਗਾ। ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਜ਼ਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਅਤੇ ਆਪ ਪਾਰਟੀ ਦੇ ਇਕੱਠੇ ਹੋਏ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਜਿੱਤ ਨਾ ਸਿਰਫ ਇੱਕ ਇਤਿਹਾਸਕ ਸਗੋਂ ਪੰਜਾਬ ਦੀ ਸਿਆਸਤ ਲਈ ਵੀ ਇੱਕ ਨਵਾਂ ਮੋੜ੍ਹ ਸਾਬਿਤ ਹੋਵੇਗੀ ਅਤੇ ਨਤੀਜੇ ਆਸ ਤੋਂ ਕਿਤੇ ਵੱਧ ਹਨ। ਦਿੱਲੀ ਦੀ ਜਨਤਾ ਨੇ ਸਾਫ ਸੁਥਰੀ ਰਾਜਨੀਤੀ ਦੇ ਪੱਖ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਰਣਾਇਕ ਫੈਸਲਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਸ. ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਹੇਠ ਦਿੱਲੀ ਗਏ ਸਾਰੇ ਵਰਕਰਾ ਦਾ ਧੰਨਵਾਦ ਵੀ ਕੀਤਾ ਤੇ ਜਿੰਨ੍ਹਾਂ ਨੇ ਤਨ, ਮਨ ਧਨ ਨਾਲ ਆਪ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਗਰੇਵਾਲ ਨੇ ਕਿਹਾ ਕਿ ਆਪ ਦੀ ਦਿੱਲੀ ਵਿੱਚ ਵੱਡੇ ਫਰਕ ਨਾਲ ਜਿੱਤ ਤੋਂ ਇਹ ਸਪੱਸ਼ਟ ਹੈ ਕਿ ਲੋਕਾਂ ਨੇ ਨਿਰਾਸ਼ਾਵਾਦੀ ਅਤੇ ਫਿਰਕਾਪ੍ਰਸਤ ਰਾਜਨੀਤੀ ਨੂੰ ਠੁਕਰਾਇਆ ਹੈ। ਆਪ ਦੀ ਦਿੱਲੀ ਵਿੱਚ ਜਿੱਤ ਪੰਜਾਬ ਵਿੱਚ ਪਾਰਟੀ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਣ ਹੈ ਅਤੇ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਲੋਕ ਇਮਾਨਦਾਰੀ ਚਾਹੁੰਦੇ ਹਨ, ਪਰ ਦੇਸ਼ ਨੂੰ ਭ੍ਰਿਸ਼ਟ ਦੇਸ਼ ਬਣਾਉਣ ਵਿੱਚ ਲੀਡਰਾਂ ਦਾ ਹੀ ਹੱਥ ਹੈ। ਰਾਜਨੀਤੀ ਨੂੰ ਪੂਰੀ ਤਰਾਂ ਪਲਟਾ ਦਿੱਤੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ, ਇਹ ਗਲਿਆ ਸੜਿਆ ਰਾਜਨੀਤਿਕ ਢਾਂਚਾ ਗਲੋਂ ਲਾਹੁਣਾ ਹੀ ਪਵੇਗਾ। ਪੰਜਾਬ ਦਾ ਬੇੜਾ ਗਰਕ ਕਰਨ ਅਤੇ ਇਸ ਨੂੰ ਬਦਨਾਮ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ/ਭਾਜਪਾ ਅਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ ਹਨ। ਲੋਕਾਂ ਦੀ ਹੁਣ ਤੱਕ ਇਹ ਮਜਬੂਰੀ ਸੀ ਕਿ ਉਹਨਾਂ ਨੂੰ ਕੋਈ ਬਦਲ ਨਹੀਂ ਸੀ ਲੱਭ ਰਿਹਾ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਹ ਬਦਲ ਦੇ ਕੇ ਵਿਖਾਵੇਗੀ।
ਗਰੇਵਾਲ ਨੇ ਪਾਰਟੀ ਦੇ ਜ਼ਿਲ੍ਹੇ ਵਿੱਚੋਂ ਸਾਰੇ ਵਾਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਹਨਾਂ ਨੇ ਇਮਾਨਦਾਰੀ ਨਾਲ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਅਤੇ ਪਾਰਟੀ ਨੂੰ ਕਾਮਯਾਬ ਬਣਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਸਾਡੇ ਵਲੰਟੀਅਰਜ਼ ਹੀ ਸਾਡੀ ਸ਼ਕਤੀ ਹਨ ਅਤੇ ਇਹ ਦਿਖਾਈ ਦੇ ਰਿਹਾ ਹੈ ਕਿ ਸਾਡੀ ਇਹ ਸ਼ਕਤੀ ਕਈ ਗੁਣਾ ਵਧ ਹੋ ਜਾਏਗੀ ਅਤੇ ਆਮ ਲੋਕਾਂ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸਥਾਨਕ ਦਫਤਰ ਸਵੇਰ ਤੋਂ ਹੀ ਸਾਰੇ ਵਲੰਟੀਅਰਜ਼ ਨੇ ਇਕੱਠੇ ਹੋ ਕੇ ਜਿੱਥੇ ਜਿੱਤ ਦਾ ਜਸ਼ਨ ਮਨਾਇਆ ਉੱਥੇ ਇਸ ਬੇਮਿਸ਼ਾਲ ਜਿੱਤ ਤੇ ਵਰਕਰਾਂ ਨੇ ਲੱਡੂ ਵੰਡੇ ਅਤੇ ਪਾਰਟੀ ਦੇ ਹੱਕ ਵਿੱਚ ਵੱਡੀ ਗਿਣਤੀ ਨੇ ਨਾਅਰੇ ਲਗਾਏ ਅਤੇ ਇਸ ਮੌਕੇ ਪਾਰਟੀ ਨੇ ਜਿੱਤ ਦਾ ਜਸ਼ਨ ਸਰਾਭਾ ਨਗਰ ਦੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਲੱਡੂ ਵੰਡੇ ਅਤੇ ਬੱਸ ਸਟੈਂਡ ਵਿੱਚ ਆਮ ਆਦਮੀਆਂ ਨੂੰ ਲੱਡੂ ਵੰਡੇ। ਇਸ ਮੌਕੇ ਆਪ ਦੇ ਐਕਟਿਵ ਵਲੰਟੀਅਰਜ਼ ਡਾ. ਐੱਚ.ਐੱਸ. ਚੀਮਾਂ, ਕਰਨਲ ਲਖਨਪਾਲ, ਰਾਜਫਤਿਹ ਸਿੰਘ, ਗੁਰਦੀਪ ਸਿੰਘ, ਨਿਸ਼ਾਂਤ ਕੋਹਲੀ, ਦੁਪਿੰਦਰ ਕੌਰ, ਰਾਜਵੰਤ ਕੌਰ, ਨੀਰੂ, ਰਵੀ, ਪੂਜਾ, ਪਵਨ ਕੁਮਾਰ, ਸੁਖਦੇਵ ਸਿੰਘ, ਮਿਹਰਬਾਨ, ਉਦੇਵਾਨ।