ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਦੇ ਲਈ ਭਾਰਤ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਭਾਰਤ ਤੇ ਯੁੱਧ ਵਰਗੇ ਹਾਲਾਤ ਪੈਦਾ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦੇਸ਼ ਸਕੱਤਰਾਂ ਦੀ ਬੈਠਕ ਨੂੰ ਰੱਦ ਕਰਨਾ ਇੱਕ ਨਕਾਰਤਮਕ ਕਦਮ ਸੀ।
ਪਾਕਿਸਤਾਨੀ ਸੈਨਾ ਦੀ ਨੈਸ਼ਨਲ ਡੀਫੈਂਸ ਯੂਨੀਵਰਿਸਟੀ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਸਲਾਹਕਾਰ ਅਜੀਜ਼ ਨੇ ਆਪਣੇ ਭਾਸ਼ਣ ਦੌਰਾਨ ਕਿਹਾ, ‘ ਭਾਰਤੀ ਨੇਤਾਵਾਂ ਦੀ ਅਸੰਤੁਲਤ ਬਲ ਪ੍ਰਯੋਗ ਕਰਨ ਦੀ ਧਮਕੀ ਨਾਲ ਯੁੱਧ ਵਰਗਾ ਮਾਹੌਲ ਬਣਾਉਣ ਦੀ ਭਾਰਤ ਦੀ ਖਤਰਨਾਕ ਇੱਛਾ ਦਾ ਸੰਕੇਤ ਮਿਲਦਾ ਹੈ।’ ਉਨ੍ਹਾਂ ਨੇ ਭਾਰਤ ਵੱਲੋਂ ਸੁਰੱਖਿਆ ਖਰਚ ਵਧਾਏ ਜਾਣ ਦੀ ਵੀ ਆਲੋਚਨਾ ਕੀਤੀ । ਸਰਤਾਜ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਅੱਤਵਾਦ ਨੂੰ ਸਮਾਪਤ ਕਰਨ ਦੀ ਗੱਲ ਕਰਦਾ ਹੈ ਅਤੇ ਦੂਸਰੇ ਪਾਸੇ ਅੱਤਵਾਦ ਨੂੰ ਖਤਮ ਕਰਨ ਦੀ ਮੁਹਿੰਮ ਵਿੱਚ ਲਗੀ ਪਾਕਿਸਤਾਨੀ ਸੈਨਾ ਦਾ ਧਿਆਨ ਭੰਗ ਕਰਨ ਦੇ ਉਸ ਦੇ ਮਨਸੂਬੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਕਸ਼ਮੀਰ ਸਬੰਧੀ ਚਰਚਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ, ਕਸ਼ਮੀਰ ਮੁੱਦੇ ਤੇ ਆਪਣਾ ਰਾਜਨੀਤਕ, ਰਾਜਨਾਇਕ ਅਤੇ ਨੈਤਿਕ ਸਮਰਥੱਣ ਦੇਣਾ ਕਿਸੇ ਵੀ ਕੀਮਤ ਤੇ ਨਹੀਂ ਛਡੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਸ ਖੇਤਰ ਵਿੱਚ ਹੱਥਿਆਰਾਂ ਦੀ ਹੋੜ ਵਿੱਚ ਸ਼ਾਮਿਲ ਨਹੀਂ ਹੋਵੇਗਾ ਪਰ ਆਪਣੇ ਹਿੱਤਾਂ ਦੀ ਪੁਰਜੋਰ ਰੱਖਿਆ ਕਰੇਗਾ।