ਐਡੀਲੈਂਡ- ਭਾਰਤ ਅਤੇ ਪਾਕਿਸਤਾਨ ਵਿੱਚਕਾਰ ਖੇਡੇ ਗਏ ਵਰਲੱਡ ਕੱਪ 2015 ਦੇ ਪਹਿਲੇ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿ ਨੂੰ 76 ਰਨਾਂ ਦੇ ਭਾਰੀ ਫਰਕ ਨਾਲ ਹਰਾਇਆ।ਪਿੱਛਲੇ ਦੋ ਮਹੀਨਿਆਂ ਵਿੱਚ ਭਾਰਤੀ ਟੀਮ ਦੀ ਪਰਫਾਰਮੈਂਸ ਭਾਂਵੇ ਨਿਰਾਸ਼ਾਜਨਕ ਰਹੀ ਪਰ ਇਸ ਮੈਚ ਨੂੰ ਜਿੱਤਣ ਲਈ ਭਾਰਤੀ ਖਿਡਾਰੀਆਂ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ। ਬੈਟਿੰਗ, ਬਾਲਿੰਗ ਅਤੇ ਫੀਲਡਿੰਗ, ਸੱਭ ਪਾਸਿਆਂ ਤੋਂ ਇੰਡੀਆ ਦੀ ਟੀਮ ਪਾਕਿਸਤਾਨ ਤੇ ਭਾਰੀ ਰਹੀ।
ਟੀਮ ਇੰਡੀਆ ਦੀ ਇਸ ਸ਼ਾਨਦਾਰ ਜਿੱਤ ਵਿੱਚ ਵਿਰਾਟ ਕੋਹਲੀ ਦੀ ਅਹਿਮ ਭੂਮਿਕਾ ਰਹੀ। ਕੋਹਲੀ ਵਰਲੱਡ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ਼ ਸੈਂਚਰੀ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਕੋਹਲੀ ਨੇ ਦੋਵਾਂ ਦੇਸ਼ਾਂ ਵੱਲੋਂ ਵਰਲੱਡ ਕੱਪ ਦੇ ਇੱਕ ਮੈਚ ਵਿੱਚ ਸੱਭ ਤੋਂ ਵੱਧ ਰਨ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਕੋਹਲੀ ਨੇ 126 ਬਾਲਾਂ ਵਿੱਚ ਸ਼ਾਨਦਾਰ 107 ਰਨ ਬਣਾਏ, ਜਿਸ ਵਿੱਚ 8 ਚੌਕੇ ਸ਼ਾਮਿਲ ਹਨ। ਕੋਹਲੀ ਨੂੰ ਮੈਨ ਆਫ਼ ਦੀ ਮੈਚ ਵੀ ਚੁਣਿਆ ਗਿਆ।