ਬੰਗਲੂਰੂ – ਆਈਪੀਐਲ ਦੇ 8ਵੇਂ ਸੀਜਨ ਦੇ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਸੱਭ ਤੋਂ ਉਪਰ ਰਹੇ ਹਨ। ਦਿੱਲੀ ਡੇਅਰਡੇਵਿਲਸ ਨੇ ਯੁਵਰਾਜ ਸਿੰਘ ਨੂੰ 16 ਕਰੋੜ ਰੁਪੈ ਵਿੱਚ ਖਰੀਦ ਲਿਆ ਹੈ। ਪਿੱਛਲੇ ਸੀਜਨ ਵਿੱਚ ਰਾਇਲ ਚੈਲੰਜਰਸ ਬੈਂਗਲੂਰੂ ਨੇ ਯੁਵਰਾਜ ਨੂੰ ਰਿਕਾਰਡ 14 ਕਰੋੜ ਰੁਪੈ ਵਿੱਚ ਖ੍ਰੀਦਿਆ ਸੀ। ਦਿੱਲੀ ਡੇਅਰਡੇਵਿਲਸ ਨੇ ਸ੍ਰੀਲੰਕਾ ਦੇ ਆਲਰਾਊਂਡਰ ਐਂਜੇਲੋ ਮੈਥਿਊਜ ਦੀ ਵੀ ਵੱਡੀ ਬੋਲੀ ਲਗਾਉਂਦੇ ਹੋਏ ਉਸ ਨੂੰ ਸਾਢੇ ਸਤ ਕਰੋੜ ਰੁਪੈ ਵਿੱਚ ਖ੍ਰੀਦਿਆ।
ਬੈਂਗਲੂਰੂ ਵਿੱਚ 344 ਖਿਡਾਰੀਆਂ ਦੀ ਹੋਈ ਨਿਲਾਮੀ ਵਿੱਚ ਯੁਵਰਾਜ ਤੋਂ ਇਲਾਵਾ ਦਿਨੇਸ਼ ਕਾਰਤਿਕ ਦੀ ਵੀ ਬਹੁਤ ਵੱਡੀ ਬੋਲੀ ਲਗੀ। ਉਸ ਨੂੰ ਸਾਢੇ ਦਸ ਕਰੋੜ ਵਿੱਚ ਖ੍ਰੀਦਿਆ ਗਿਆ। ਕੇਵਿਨ ਨੂੰ ਹੈਦਰਾਬਾਦ ਨੇ 2 ਕਰੋੜ ਰੁਪੈ ਵਿੱਚ ਖ੍ਰੀਦਿਆ ਹੈ। ਰਿਚਰਡ ਮੈਡਲੀ ਨੇ ਇਸ ਨਿਲਾਮੀ ਦੀ ਅਗਵਾਈ ਕੀਤੀ, ਉਹ ਪੇਸ਼ੇਵਰ ਨਿਲਾਮੀਕਰਤਾ ਹਨ ਅਤੇ ਆਈਪੀਐਲ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਇਸ ਸਾਲ ਦਾ ਆਈਪੀਐਲ ਟੂਰਨਾਮੈਂਟ 8 ਅਪਰੈਲ ਨੂੰ ਸ਼ੁਰੂ ਹੋ ਰਿਹਾ ਹੈ।
ਨੀਲਾਮੀ ਤੋਂ ਪਹਿਲਾਂ ਹੀ ਫਰੈਂਚਆਈਜੀ ਨੇ ਟੀਮ ਵਿੱਚ ਪਹਿਲਾਂ ਤੋਂ ਹੀ ਸ਼ਾਮਿਲ 122 ਖਿਡਾਰੀਆਂ ਨੂੰ 2015 ਦੇ ਸੀਜਨ ਦੇ ਲਈ ਬਹਾਲ ਰੱਖਿਆ ਸੀ। ਇਨ੍ਹਾਂ ਵਿੱਚ 78 ਭਾਰਤੀ ਅਤੇ 44 ਵਿਦੇਸ਼ੀ ਖਿਡਾਰੀ ਹਨ। ਇਸ ਤੋਂ ਇਲਾਵਾ 6 ਖਿਡਾਰੀਆਂ ਨੂੰ ਇਨ੍ਹਾਂ ਟੀਮਾਂ ਨੇ ਆਪਸ ਵਿੱਚ ਹੀ ਐਕਸਚੇਂਜ ਕਰ ਲਿਆ ਹੈ।