ਨਵੀਂ ਦਿੱਲੀ – ਦਿੱਲੀ ਵਿੱਚ ਹੋਈ ਕਰਾਰੀ ਹਾਰ ਤੋਂ ਬੁਖਲਾਏ ਸੰਘ ਨੇ ਬੀਜੇਪੀ ਤੇ ਤਿੱਖੇ ਸਵਾਲ ਕਰਦੇ ਹੋਏ ਇਸ ਹਾਰ ਦਾ ਠੀਕਰਾ ਕਿਰਨ ਬੇਦੀ ਦੇ ਸਿਰ ਭੰਨਿਆ ਹੈ। ਭਾਜਪਾ ਵੱਲੋਂ ਕਿਰਨ ਬੇਦੀ ਨੂੰ ਦਿੱਲੀ ਦੀ ਮੁੱਖਮੰਤਰੀ ਉਮੀਦਵਾਰ ਬਣਾਏ ਜਾਣ ਦੇ ਫੈਂਸਲੇ ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਪਾਰਟੀ ਦੀ ਗਲਤੀ ਦੱਸਿਆ ਹੈ।
ਸੰਘ ਨੇ ਆਪਣੇ ਅਖਬਾਰ ਦੇ ਤਾਜ਼ਾ ਅੰਕ ਵਿੱਚ ਇੱਕ ਲੇਖ ਵਿੱਚ ਚੋਣਾਂ ਦੌਰਾਨ ਪਾਰਟੀ ਵਰਕਰਾਂ ਨੂੰ ਅਣਗੌਲਿਆਂ ਕਰਨ ਤੇ ਸਖਤ ਰਵਈਆ ਅਪਨਾਉਂਦੇ ਹੋਏ ਸਵਾਲ ਕੀਤੇ ਗਏ ਹਨ। ਹੈ। ਅਖਬਾਰ ਵਿੱਚ ਪੁਛਿਆ ਗਿਆ ਹੈ ਕਿ ਬੀਜੇਪੀ ਕਿਉਂ ਹਾਰੀ? ਕਿਰਨ ਬੇਦੀ ਨੂੰ ਸੀਐਮ ਉਮੀਦਵਾਰ ਬਣਾਉਣਾ ਕੀ ਠੀਕ ਸੀ? ਕਿਰਨ ਬੇਦੀ ਦੀ ਜਗ੍ਹਾ ਹਰਸ਼ਵਰਧਨ ਜਾਂ ਕਿਸੇ ਹੋਰ ਭਾਜਪਾ ਨੇਤਾ ਨੂੰ ਸੀਐਮ ਉਮੀਦਵਾਰ ਬਣਾਇਆ ਜਾਂਦਾ ਤਾਂ ਕੀ ਨਤੀਜੇ ਕੁਝ ਹੋਰ ਹੁੰਦੇ? ਕੀ ਪਾਰਟੀ ਪੂਰੀ ਤਰ੍ਹਾਂ ਮੋਦੀ ਲਹਿਰ ਤੇ ਨਿਰਭਰ ਸੀ? ਕੀ ਪਾਰਟੀ ਸੰਗਠਨ ਵਿੱਚ ਏਕਤਾ,ਯੋਜਨਾ ਅਤੇ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਾਂ ਹੋਣ ਕਾਰਨ ਹਾਰੀ?
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦਾ ਗੜ੍ਹ ਸਮਝੇ ਜਾਣ ਵਾਲੇ ਕ੍ਰਿਸ਼ਨਾ ਨਗਰ ਤੋਂ ਬੀਜੇਪੀ ਦੀ ਸੀਐਮ ਉਮੀਦਵਾਰ ਕਿਰਨ ਬੇਦੀ ਆਪ ਦੇ ਐਸ ਕੇ ਬਗਾ ਤੋਂ 2277 ਵੋਟਾਂ ਨਾਲ ਹਾਰ ਗਈ ਸੀ। ਦਿੱਲੀ ਦੀਆਂ 70 ਸੀਟਾਂ ਵਿੱਚੋਂ ਸਿਰਫ਼ 3 ਸੀਟਾਂ ਪ੍ਰਾਪਤ ਕਰਕੇ ਬੀਜੇਪੀ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।