ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿੰਸਕ ਅੱਤਵਾਦ ਦੇ ਖਿਲਾਫ਼ ਆਯੋਜਿਤ ਇੱਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਅੱਤਵਾਦ ਨਾਲ ਹੈ ਨਾਂ ਕਿ ਇਸਲਾਮ ਨਾਲ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਦੀ ਲੜਾਈ ਇਸਲਾਮ ਨੂੰ ਤੋੜ-ਮਰੋੜ ਕੇ ਇਸਤੇਮਾਲ ਕਰਨ ਵਾਲੇ ਟੈਰਿਸਟਾਂ ਨਾਲ ਹੈ ਇਸਲਾਮ ਨਾਲ ਨਹੀਂ।
ਰਾਸ਼ਟਰਪਤੀ ਓਬਾਮਾ ਨੇ ਵਾਸ਼ਿੰਗਟਨ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਦੁਨੀਆਂ ਦਾ ਸਾਹਮਣਾ ਇਸਲਾਮਿਕ ਸਟੇਟ ਦੀ ਤੋੜੀ ਮਰੋੜੀ ਗਈ ਵਿਚਾਰਧਾਰਾ ਨਾਲ ਹੈ ਜਿਸ ਰਾਹੀਂ ਉਹ ਹਿੰਸਾ ਫੈਲਾ ਰਹੇ ਹਨ ਅਤੇ ਨੌਜਵਾਨ ਤੱਬਕੇ ਨੂੰ ਵਰਗਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਦੇ ਮਨਾਂ ਵਿੱਚ ਜੋ ਰੋਸ ਹੈ, ਉਸ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਅੱਤਵਾਦੀ ਸੰਗਠਨਾਂ ਦੇ ਝਾਂਸੇ ਵਿੱਚ ਨਾਂ ਆਉਣ। ਇਸ ਸੰਮੇਲਨ ਵਿੱਚ ਫਰਾਂਸ, ਆਸਟਰੇਲੀਆ ਅਤੇ ਡੈਨਮਾਰਕ ਸਮੇਤ 60 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਭਾਗ ਲੈ ਰਹੇ ਹਨ।