ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਲਈ 28 ਫਰਵਰੀ ਨੂੰ ਹੋ ਰਹੀ ਅੰਤਿਰੰਗ ਬੋਰਡ ਦੀ ਮੀਟਿੰਗ ਨੂੰ ਲੈ ਕੇ ਦਿੱਲੀ ਕਮੇਟੀ ਦੇ ਹਾਕਮ ਧਿਰ ਦੇ ਲੋਕ ਕਾਫੀ ਚਿੰਤੁਤ ਹਨ ਤੇ ਕੁਝ ਮੈਂਬਰਾਂ ਦੀ ਸ਼ਨਾਖਤੀ ਪਰੇਡ ਕਰਾਉਣ ਲਈ ਉਹਨਾਂ ਨੂੰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਸਮਨੁੱਖ ਪੇਸ਼ ਕਰਨ ਲਈ ਕਮੇਟੀ ਦੇ ਖਰਚੇ ਤੇ ਇੱਕ ਵੋਲਿਉ ਬੱਸ ਰਾਹੀ ਲਿਜਾਇਆ ਜਾ ਰਿਹਾ ਹੈ ਜਦ ਕਿ ਬਹੁਤ ਸਾਰੇ ਮੈਂਬਰ ਇਹਨਾਂ ਦੀਆ ਕੋਝੀਆਂ ਕਾਰਵਾਈਆ ਤੋ ਦੁੱਖੀ ਹਨ ਤੇ ਉਹ ਮੌਜੂਦਾ ਪ੍ਰਬੰਧਕਾਂ ਨੂੰ ਲਾਂਭੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੰਪਰਕ ਵਿੱਚ ਹਨ ਤਾਂ ਕਿ ਇਮਾਨਦਾਰ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮੱਰਪਿੱਤ ਵਿਅਕਤੀਆਂ ਨੂੰ ਪ੍ਰਬੰਧ ਲਈ ਅੱਗੇ ਲਿਆਂਦਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਜ਼ਮੀਰ ਵਾਲੇ ਮੈਂਬਰ ਮੌਜੂਦਾ ਪ੍ਰਬੰਧਕਾਂ ਦੀਆ ਗਲਤ ਤੇ ਪੰਥ ਵਿਰੋਧੀ ਨੀਤੀਆ ਤੋ ਕਾਫੀ ਦੁੱਖੀ ਹਨ ਤੇ ਉਹ ਬਦਲਾ ਚਾਹੁੰਦੀਆ ਹਨ। ਉਹਨਾਂ ਕਿਹਾ ਕਿ ਕੁਝ ਮੈਂਬਰ ਇਹਨਾਂ ਦੀਆ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਤੋਂ ਦੁੱਖੀ ਹਨ ਤੇ ਕੁਝ ਮੈਂਬਰ ਇਹਨਾਂ ਵੱਲੋ ਕੀਤੀ ਜਾਂਦੀ ਇਕੱਲਿਆ ਲੁੱਟ ਤੋਂ ਬੇਚੈਨ ਹਨ ਜਦ ਕਿ ਕੁਝ ਮੈਂਬਰ ਇਸ ਕਰਕੇ ਦੁੱਖੀ ਹਨ ਕਿ ਕਲ੍ਹ ਨੂੰ ਦੁਬਾਰਾ ਚੋਣ ਸਮੇਂ ਉਹ ਸੰਗਤਾਂ ਨੂੰ ਜਵਾਬਦੇਹ ਹਨ ਤੇ ਇਸ ਲਈ ਬਦਲਾਊ ਕਰਨਾ ਲੋਚਦੇ ਹਨ। ਉਹਨਾਂ ਕਿਹਾ ਕਿ ਬਦਲ ਰਹੇ ਸਮੀਕਰਨਾਂ ਨੂੰ ਲੈ ਕੇ ਅੰਦਰਖਾਤੇ ਇਸ ਵੇਲੇ ਮਨਜੀਤ ਸਿੰਘ ਜੀ। ਕੇ। ਤੇ ਮਨਜਿੰਦਰ ਸਿੰਘ ਸਿਰਸਾ ਤੇ ਉਹਨਾਂ ਦੀ ਭ੍ਰਿਸ਼ਟ ਜੁੰਡਲੀ ਦੇ ਹੱਥਾਂ ਦੇ ਤੋਤੋ ਉੱਡੇ ਪਏ ਹਨ ਕੇ ਉਹ ਚੋਣ ਨੂੰ ਲੈ ਕੇ ਕਾਫੀ ਚਿੰਤੁਤ ਹਨ ਜਿਸ ਕਰਕੇ ਉਹ ਮੈਂਬਰਾਂ ਨੂੰ ਚੰਡੀਗੜ੍ਹ ਵਿਖੇ ਲਿਜਾ ਕੇ ਸੁਖਬੀਰ ਸਿੰਘ ਬਾਦਲ ਦੀ ਧੱਕੇਸ਼ਾਹੀ ਵਾਲੀ ਨੀਤੀ ਨੂੰ ਵਰਤ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੈਂਬਰਾਂ ਵਿੱਚ ਫੁੱਟ ਵੱਡੀ ਪੱਧਰ ਤੇ ਵੇਖੀ ਜਾ ਰਹੀ ਹੈ ਅਤੇ ਬੀਬੀ ਦਲਜੀਤ ਕੌਰ ਵਰਗੇ ਅੰਤਰਿੰਗ ਬੋਰਡ ਦੇ ਮੈਂਬਰ ਤਾਂ ਪਹਲਾਂ ਇਹਨਾਂ ਦੀਆ ਭ੍ਰਿਸ਼ਟ ਨੀਤੀਆਂ ਨੂੰ ਦੁੱਖੀ ਹੋ ਕੇ ਇਸ ਜੁੰਡਲੀ ਤੋ ਲਾਂਭੇ ਹੋ ਗਏ ਹਨ।ਉਹਨਾਂ ਕਿਹਾ ਕਿ ਚਰਚਾ ਹੈ ਕਿ ਮੌਜੂਦਾ ਪ੍ਰਬੰਧਕਾਂ ਨੇ ਬੈਂਕ ਕੋਲੋ ਕਰਜ਼ਾ ਵੀ ਲਿਆ ਹੈ ਜਿਹੜਾ ਮੋੜਨਾ ਵੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਕਰਜ਼ਾ ਲਿਆ ਗਿਆ ਹੈ ਤਾਂ ਇਹ ਸ਼ਾਇਦ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇਗੀ ਕਿ ਜਦੋਂ ਕਿ ਅੱਜ ਤੱਕ ਕੋਈ ਨਵਾਂ ਪ੍ਰਾਜੈਕਟ ਵੀ ਸ਼ੁਰੂ ਨਹੀਂ ਕੀਤਾ ਗਿਆ ਤੇ ਫਿਰ ਵੀ ਪ੍ਰਬੰਧ ਚਲਾਉਣ ਲਈ ਕਰਜ਼ ਲੈਣ ਦੀ ਲੋੜ ਪੈਣੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।
ਉਹਨਾਂ ਕਿਹਾ ਕਿ ਦਿੱਲੀ ਵਿੱਚ ਬਾਦਲ ਦਲ ਵੱਲੋਂ ਚੋਣ ਹਾਰਨ ਤੋਂ ਬਾਅਦ ਬਹੁਤ ਸਾਰੇ ਮੈਂਬਰ ਉਹਨਾਂ ਦੇ ਰਾਬਤੇ ਵਿੱਚ ਹਨ ਤੇ 28 ਫਰਵਰੀ ਨੂੰ ਦਿੱਲੀ ਪੁਲੀਸ ਦੇ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਚੋਣ ਹੇਵੇਗੀ ਤੇ ਮੌਜੂਦਾ ਪ੍ਰਬੰਧਕ ਜੀ.ਕੇ. ਤੇ ਸਿਰਸਾ ਦਾ ਬੋਰੀਆ ਬਿਸਤਰਾ ਗੋਲ ਕਰਕੇ ਨਵੇਂ ਅੰਤਰਿੰਗ ਬੋਰਡ ਦੀ ਚੋਣ ਕਰਕੇ ਨਵੇਂ ਚਿਹਰੇ ਸਾਹਮਣੇ ਲਿਆਦੇ ਜਾਣਗੇ । ਉਹਨਾਂ ਕਿਹਾ ਕਿ ਨਵੇਂ ਬੋਰਡ ਵਿੱਚ ਮਹਿਲਾਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ ਤੇ ਨਵੇਂ ਹਾਊਸ ਦੀ ਪ੍ਰਾਥਮਿਕਤਾ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਸਵੱਛ ਪ੍ਰਬੰਧ ਦੇਣ ਦੇ ਨਾਲ ਨਾਲ ਮਹਿਲਾ ਮੁਲਾਜਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ।