ਓਸਲੋ,(ਰੁਪਿੰਦਰ ਢਿੱਲੋ ਮੋਗਾ) – ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਵਿੰਗ ਆਲ ਇੰਡੀਆ ਸੈਕਟਰੀ ਸ੍ਰ. ਸੁਖਮਿੰਦਰ ਸਿੰਘ ਗਰੇਵਾਲ ਜੋ ਇਹਨੀ ਦਿਨੀ ਯਰੌਪ ਟੂਰ ਤੇ ਹਨ ਦਾ ਓਸਲੋ ਦੇ ਏਅਰ ਪੋਰਟ ਪਹੁੰਚਣ ਤੇ ਇੰਡੀਅਨ ਨਾਰਵੀਜੀਅਨ ਸੰਸਥਾ ਦੇ ਸ੍ਰ. ਗੁਰਿੰਦਰ ਸਿੰਘ ਪਲਾਹਾ ,ਅਰੁਣਦੀਪ ਕੌਰ ਪਲਾਹਾ ਆਦਿ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਸ੍ਰ. ਗਰੇਵਾਲ ਹੋਣਾਂ ਦੇ ਨਾਲ ਇੱਟਲੀ ਤੋਂ ਬੀਜੇਪੀ ਪ੍ਰਧਾਨ ਸ੍ਰੀ ਸਤੀਸ਼ ਕੁਮਾਰ ਜੋਸ਼ੀ, ਡੈਨਮਾਰਕ ਤੋਂ ਸ੍ਰੀ ਰਮੇਸ਼ ਭਾਰਦਵਾਜ ਹੋਣਾ ਦਾ ਨਿੱਘਾ ਸਵਾਗਤ ਤੇ ਜੀ ਆਇਆ ਕਿਹਾ ਗਿਆ। ਸ੍. ਗਰੇਵਾਲ ਵੱਲੋਂ ਨਾਰਵੇ ਦੀ ਪਾਰਲੀਮੈਂਟ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੂਲਬਰਗ ਦੇ ਭਾਰਤੀ ਮੂਲ ਦੇ ਸਟੇਟ ਸੈਕਟਰੀ ਹਿੰਮਾਸ਼ੂ ਗੁਲਾਟੀ ਨੇ ਉਹਨਾਂ ਨੂੰ ਜੀ ਆਇਆ ਕਿਹਾ ਅਤੇ ਪਾਰਲੀਮੈਂਟ ਸਬੰਧੀ ਜਾਣਕਾਰੀ ਦਿੱਤੀ ਅਤੇ ਦੂਸਰੇ ਕਈ ਪਾਰਲੀਮੈਂਟ ਮੈਬਰਾਂ ਨਾਲ ਜਾਣ ਪਹਿਚਾਣ ਮੁਲਾਕਾਤ ਕਰਵਾਈ। ਨਾਰਵੇ ਤੋਂ ਸ੍ਰ. ਗੁਰਿੰਦਰ ਸਿੰਘ ਪਲਾਹਾ, ਅਰੁਣਦੀਪ ਕੌਰ ਪਲਾਹਾ , ਸ੍ਰ. ਹਰਪਾਲ ਸਿੰਘ ਖੱਟੜਾ, ਸ੍ਰ ਕੰਵਲਦੀਪ ਸਿੰਘ ਕੰਬੋਜ, ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ ਵੱਲੋਂ ਸ੍ਰ. ਗਰੇਵਾਲ, ਸਤੀਸ਼ ਕੁਮਾਰ ਜੋਸ਼ੀ(ਇੱਟਲੀ) ਸ੍ਰ. ਰਮੇਸ਼ ਭਾਰਦਵਾਜ(ਡੈਨਮਾਰਕ) ਹੋਣਾ ਨੂੰ ਓਸਲੋ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾਈ। ਸ੍ਰ. ਗਰੇਵਾਲ ਇੰਡੀਅਨ ਨਾਰਵੀਜੀਅਨ ਸੰਸਥਾ ਵੱਲੋਂ ਕਰਵਾਏ ਜਾ ਰਹੇ ਇੱਕ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਨ ਗਏ। ਸ੍ਰ. ਗਰੇਵਾਲ ਵੱਲੋਂ ਨਾਰਵੇ ਦੀ ਬੀਜੇਪੀ ਇਕਾਈ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਬੀਜੇਪੀ ਨੇਤਾ ਸ੍ਰ. ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
This entry was posted in ਅੰਤਰਰਾਸ਼ਟਰੀ.