ਤਲਵੰਡੀ ਸਾਬੋ-ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵੂਮੈਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ‘ਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ।
ਵੂਮੈੱਨ ਸੈੱਲ ਦੇ ਪ੍ਰਧਾਨ ਡਾ. ਵਿਜੈ ਲਕਸ਼ਮੀ ਦੀ ਅਗਵਾਈ ਅਧੀਨ ਉਲੀਕੇ ਇਸ ਪ੍ਰੋਗਰਾਮ ਦੌਰਾਨ ਔਰਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।ਇਸ ਮੌਕੇ ਸ਼੍ਰੀਮਤੀ ਜਸਵਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉੱਘੀ ਸਖਸ਼ੀਅਤ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਪ੍ਰੀਤੀ ਜਿੰਦਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਔਰਤ ਕਰਮਚਾਰੀਆਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਔਰਤ ਨੇ ਆਪਣੇ ਪੂਰੇ ਪਰਿਵਾਰ ਦੇ ਹਰੇਕ ਮੈਂਬਰ ਦੀ ਸੰਭਾਲ ਕਰਨੀ ਹੁੰਦੀ ਹੈ, ਇਸ ਮਕਸਦ ਲਈ ਉਸਨੂੰ ਆਪਣੀ ਸਿਹਤ ਦਾ ਖਿਆਲ ਰੱਖਦਿਆਂ ਪਹਿਲਾਂ ਖੁਦ ਅਰੋਗ ਰਹਿਣਾ ਪਵੇਗਾ।
ਡਾ. ਮੱਲ੍ਹੀ, ਉਪ-ਕੁਲਪਤੀ ਨੇ ਵੂਮੈਨ ਕਲੱਬ ਨੂੰ ਇਸ ਦਿਨ ਦੀ ਵਧਾਈ ਦੇਂਦਿਆਂ ਕਿਹਾ ਕਿ ਔਰਤ ਦੀ ਮਹਾਨਤਾ ਸਦਕਾ ਹੀ ਸੁੰਦਰ ਸਮਾਜ ਦੀ ਰਚਨਾ ਹੁੰਦੀ ਹੈ। ਇਸ ਮੌਕੇ ਪ੍ਰੋ. ਪਰਵੀਨ ਕੌਰ ਨੂੰ ਯੂਨੀਵਰਸਿਟੀ ਦੀ ‘ਮੋਸਟ ਐਕਟਿਵ ਲੇਡੀ’ ਦੇ ਤੌਰ ‘ਤੇ ਸਨਮਾਨਿਆ ਗਿਆ, ਜਿਨ੍ਹਾਂ ਨੇ ਬੱਚੇ ਨੂੰ ਜਨਮ ਦੇਣ ਤੋਂ 45 ਦਿਨਾਂ ਬਾਅਦ ਮੁੜ ਅਧਿਆਪਨ ਸੇਵਾਵਾਂ ਚਾਲੂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਿਤ ਟੁਟੇਜਾ, ਡਿਪਟੀ ਰਜਿਸਟਰਾਰ, ਡਾ. ਧਰੁਵ ਰਾਜ ਗੋਦਾਰਾ, ਡੀਨ ਵਿਦਿਆਰਥੀ ਭਲਾਈ, ਡਾ. ਨਰਿੰਦਰ ਸਿੰਘ., ਡਾਇਰੈਕਟਰ ਫਾਇਨਾਂਸ, ਯੂਨੀਵਰਸਿਟੀ ਦੇ ਹੋਰ ਉੱਚ-ਅਧਿਕਾਰੀ ਅਤੇ ਸਮੁੱਚਾ ਸਟਾਫ ਹਾਜ਼ਰ ਸੀ।