ਨਵੀਂ ਦਿੱਲੀ- ਭਾਰਤ ਦੀ ਇੱਕ ਵੀ ਯੂਨੀਵਰਿਸਟੀ ਦੁਨੀਆਂ ਦੀਆਂ ਟਾਪ 100 ਯੂਨੀਵਰਿਸਟੀਆਂ ਵਿੱਚ ਸਥਾਨ ਨਹੀਂ ਬਣਾ ਸਕੀ। ਟਾਈਮ ਹਾਇਰ ਐਜੂਕੇਸ਼ਨ (The) ਮੈਗਜੀਨ ਦੇ 2015 ਵਰਲਡ ਰੈਪੂਟੇਸ਼ਨ ਰੈਕਿੰਗ ਵਿੱਚ ਇੰਡੀਆ ਦੀ ਕਿਸੇ ਵੀ ਯੂਨੀਵਰਿਸਟੀ ਵਿੱਚ ਜਗ੍ਹਾ ਨਹੀਂ ਮਿਲੀ। ਇਸ ਸੂਚੀ ਵਿੱਚ 21 ਦੇਸ਼ਾਂ ਦੀਆਂ ਯੂਨੀਵਰਿਸਟੀਆਂ ਸ਼ਾਮਿਲ ਹਨ। ਇਸ ਸੂਚੀ ਵਿੱਚ ਸੱਭ ਤੋਂ ਉਪਰ ਅਮਰੀਕਾ ਦੀ ਹਾਰਵਰਡ ਯੂਨੀਵਰਿਸਟੀ ਹੈ। ਬ੍ਰਿਟੇਨ ਦੀ ਯੂਨੀਵਰਿਸਟੀ ਆਫ਼ ਕੈਂਬਰਿਜ ਦੂਸਰੇ ਨੰਬਰ ਤੇ ਆਈ ਹੈ। ਤੀਸਰੇ ਨੰਬਰ ਤੇ ਯੂਨੀਵਰਿਸਟੀ ਆਫ਼ ਆਕਸਫਰਡ ਰਹੀ ਹੈ।
ਅਮਰੀਕਾ ਦੀਆਂ ਯੂਨੀਵਰਿਸਟੀਆਂ ਇਸ ਸੂਚੀ ਵਿੱਚ ਆਪਣਾ ਸਥਾਨ ਬਣਾਉਣ ਵਿੱਚ ਸੱਭ ਤੋਂ ਅੱਗੇ ਰਹੀਆਂ ਹਨ। ਟਾਪ 10 ਵਿੱਚੋਂ 8 ਅਮਰੀਕੀ ਯੂਨੀਵਰਿਸਟੀਆਂ ਹਨ। ਟਾਪ 100 ਵਿੱਚ 43 ਅਮਰੀਕੀ ਯੂਨੀਵਰਿਸਟੀਆਂ ਸ਼ਾਮਿਲ ਹਨ। ਬ੍ਰਿਟੇਨ ਦੀਆਂ 12 ਯੂਨੀਵਰਿਸਟੀਆਂ ਨੂੰ ਇਸ ਸੂਚੀ ਵਿੱਚ ਸਥਾਨ ਮਿਲਿਆ ਹੈ। ਜਰਮਨੀ ਦੀਆਂ 6 ਵਿਦਿਅਕ ਸੰਸਥਾਵਾਂ ਨੂੰ ਇਸ ਲਿਸਟ ਵਿੱਚ ਜਗ੍ਹਾ ਮਿਲੀ ਹੈ।